Shri Guru Teg Bahadur Ji

2140

ਸ੍ਰੀ ਗੁਰੂ ਤੇਗ ਬਹਾਦਰ ਜੀ (Shri Guru Teg Bahadur Ji)

ਜਨਮ – ਵਿਸਾਖ ਵਦੀ 5 (5 ਵੈਸਾਖ), ਸੰਮਤ 1678, ਗੁਰੂ ਕੇ ਮਹਲ, ਅੰਮ੍ਰਿਤਸਰ

ਮਾਤਾ ਪਿਤਾ – ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਮਾਤਾ ਨਾਨਕੀ ਜੀ|

ਵਿਆਹ – ਸ਼੍ਰੀ ਮਾਤਾ ਗੁਜਰੀ, ਸੱਪੁਤਰੀ ਸ਼੍ਰੀ ਲਾਲ ਚੰਦ (ਕਰਤਾਰਪੁਰ) |

ਗੁਰਿਆਈ – ਚੇਤ ਸੁਦੀ 14 (3 ਵੈਸਾਖ) ਸੰਮਤ 1721 |

ਗੁਰ-ਗਦੀ ਓਤੇ ਬਿਰਾਜੇ – ਚੇਤ ਸੁਦੀ 14 ( 23 ਚੇਤ) ਸੰਮਤ 1722 |

ਸੰਤਾਨ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ |

ਨਗਰ ਵਸਾਇਆ – ਸ਼੍ਰੀ ਆਨੰਦਪੁਰ |

ਸ਼ਹਾਦਤ – ਮੱਘਰ ਸੁਦੀ 5 (11 ਮੱਘਰ ) ਸੰਮਤ 1732, ਚ ਦਨੀ ਚੋਂਕ, ਦਿੱਲੀ |

ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ
(ਸੰਮਤ ੧੬੭੮-੧੭੩੨, ਸੰਨ ੧੬੨੧-੧੬੭੫)

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ ਤੇ ਬਾਲਪਨ – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਨਮ ਵੈਸਾਖ ਵਦੀ 5 (5 ਵੈਸਾਖ) ਸੰਮਤ 1621, ਮੁਤਾਬਕ 1 ਅਪ੍ਰੈਲ ਸੰਨ 1621 ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਕੁਖ ਤੋਂ ਸ਼੍ਰੀ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਵਿਚ ਹੋਇਆ | ਆਪ ਛੇਵੀਂ ਪਾਤਸ਼ਾਹੀ ਦੇ ਸਬ ਤੋਂ ਛੋਟੇ ਸਾਹਿਬਜ਼ਾਦੇ ਸਨ | ਆਪ ਦਾ| ਜਨਮ ਦੀ ਖ਼ਬਰ ਸੁਣਦਿਆਂ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਾ ਸਿਖਾ ਸਮੇਤ ਗੁਰੂ ਤੇਗ ਬਹਾਦਰ ਨੂੰ ਦੇਖਣ ਗਏ ਵੇਖਦਿਆਂ ਹੀ ਗੁਰੂ ਜੀ ਨੇ ਕਿਹਾ – ” ਸਾਡਾ ਇਹ ਪੁਤ ਬੜਾ ਬਲੀ, ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ | ਅਸੀਂ ਇਸ ਦਾ ਨਾਮ ਤੇਗ ਬਹਾਦਰ ਰਖਦੇ ਹਨ |
ਆਪ ਮੁਢ ਤੋਂ ਹੀ ਸੰਤ ਸਰੂਪ , ਅਡੋਲ ਚਿਤ, ਡੂੰਘੇ ਵਿਚਾਰ- ਵਾਨ, ਤਿਆਗੀ, ਗੰਭੀਰ, ਦਲੇਰ ਤੇ ਨਿਰਭੈ ਸੁਭਾਅ ਦੇ ਮਾਲਾਕ ਹਨ. ਆਪ ਵਿਚ ਧਾਰਮਿਕ ਰੁਚੀ ਵਧਰੇ ਬਲਵਾਨ ਸੀ | ਜਦ ਓਹ ਪੰਜਾ ਕੁ ਸਾਲਾ ਦੇ ਹੋਏ ਤਾਂ ਕਈ ਵੇਰੀ ਸਮਾਧੀ ਲਾ ਬੇਠਿਆਂ ਕਰਨ ਅਤੇ ਕਿਨਾ ਕਿਨਾ ਚਿਰ ਹਿਲਿਆ-ਜੁਲਿਆਂ ਤੇ ਬੋਲੀਆਂ- ਚਾਲਿਆਂ ਹੀ ਨਾ ਕਰਨ | ਮਾਤਾ ਜੀ ਨੇ ਚਿੰਤਾ ਜਿਹੀ ਪ੍ਰਗਟ ਕੀਤੀ, ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੈ ਨੇ ਕਿਹਾ ” ਸਾਡੇ ਇਸ ਪੁਤ ਨੇ ਬੜਾ ਕਮ ਕਰਨਾ ਹੈ, ਓਸ ਕਮ ਲਈ ਇਹ ਹੁਣ ਤੋਂ ਹੀ ਤਿਆਰੀ ਕਰਨਾ ਲੱਗ ਗਿਆ ਹੈ” |
ਸ਼੍ਰੀ ਗੁਰੂ ਤੇਗ ਬਹਾਦਰ ਜੀ ਪੜਾਈ, ਸਿਖਲਾਯੀ ਮੀਰੀ ਪੀਰੀ ਦੇ ਮਾਲਕ,ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਿਗਰਾਨੀ ਹੇਠ ਹੋਈ | ਆਪ ਨੂੰ ਗੁਰਬਾਣੀ ਤੇ ਧਰਮ – ਗਰੰਥਾ ਦੀ ਪੜਾਈ ਦੇ ਨਾਲ ਨਾਲ ਸ਼ਸਤਰਾ ਦੀ ਵਰਤੋ ਅਤੇ ਸਵਾਰੀ ਆਦਿ ਦੀ ਸਿਖਲਾਈ ਵੀ ਕਾਰਵਾਈ ਗਈ. ਆਪ ਸੁੰਦਰ-ਜਵਾਨ, ਗਭਰੂ- ਬਲਵਾਨ, ਸੂਰਬੀਰ, ਵਿਦਵਾਨ, ਸ਼ਸਤਰਧਾਰੀ ਅਤੇ ਧਰਮ ਤੇ ਰਾਜਨੀਤੀ ਦੇ ਚੰਗੇ ਜਾਣੂੰ ਬਣੇ |
ਵਿਆਹ ਤੇ ਸੰਤਾਨ – ਸ਼੍ਰੀ ਗੁਰੂ ਤੇਗ ਬਹਾਦਰ ਦੀ ਦਾ ਵਿਆਹ ਕਰਤਾਰਪੁਰ ਨਿਵਾਸੀ ਸ਼੍ਰੀ ਲਾਲ ਚੰਦ ਖਤਰੀ ਦੀ ਸਪੁਤਰੀ, ਸ਼੍ਰੀ ਗੁਜਰੀ ਜੀ ਨਾਲ, 15 ਅਸੂ ਸੰਮਤ 1689 ਨੂੰ ਹੋਇਆ | ਇਨਾ ਦੀ ਕੁਖ ਤੋਂ ਸੰਮਤ 1723 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਪੇਦਾ ਹੋਏ |

ਤਿਆਗ ਤੇ ਤਿਆਰੀ – ਸੰਮਤ 1701 ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋ ਆਪ ਆਪਣੀ ਮਾਤਾ ਜੀ ਅਤੇ ਪਤਨੀ ਸਮੇਤ ਆਪਣੇ ਨਾਨਕੇ , ਪਿੰਡ ਬਕਾਲੇ,ਜ਼ਿਲਾ ਅੰਮ੍ਰਿਤਸਰ ਜਾ ਟਿਕੇ ਅਤੇ 20-21 ਵਰੇ ਓਥੇ ਰਹੇ | ਓਥੇ ਆਪ ਇਕ ਮਾਮੂਲੀ ਜਿਹੇ ਮਕਾਨ ਵਿਚ ਸ਼ਾਂਤ ਅਤੇ ਟਿਕਾਓ ਵਾਲਾਜੀਵਨ ਬਤੀਤ ਕਰਦੇ ਸਨ | ਆਪ ਬਹੁਤਾ ਚਿਰ ਭੋਰੇ ਵਿਚ ਰਹਿ ਕੇ ਜਪ-ਤਪ ਤੇ ਸਿਮਰਨ ਅਭਿਆਸ ਕਰਦੇ ਰਹਿੰਦੇ ਸਨ | ਆਪ ਜਾਣਦੇ ਸਨ ਕਿ ਪ੍ਰਦੇਸਾਂ ਤੋਂ ਆਏ ਮੁਗਲਾਂ ਦੀ ਹਕੂਮਤ ਦੇ ਧੱਕੇ, ਜੁਲਮ ਅਤੇ ਜਬਰ ਨੂੰ ਦੂਰ ਕਰਨ ਲਈ ਕੁਰਬਾਨੀ ਦੀ ਲੋੜ ਪੈਣੀ ਹੈ | ਓਹ ਇਹ ਵੀ ਮਹਿਸੂਸ ਕਰਦੇ ਸਨ ਕਿ ਵਡੇ ਆਦਰਸ਼ ਦੀ ਪ੍ਰਾਪਤੀ ਵਾਸਤੇ ਵਡੀ ਕੁਰਬਾਨੀ ਕਰਨੀ ਪੇਂਦੀ ਹੈ ਅਤੇ ਇਹ ਵੀ ਕਿ ਅਜਿਹੀ ਕੁਰਬਾਨੀ ਜਿਨਾ ਪਵਿਤਰ ਤੇ ਓਚਿਆਂ- ਸੁਚਿਆਂ ਹੋ ਕੇ ਕੀਤੀ ਜਾਵੇ, ਓਨਾ ਹੀ ਓਸ ਦਾ ਅਸਰ ਵਧੇਰੇ ਹੁੰਦਾ ਹੈ | ਆਪ ਆਪਣੀ ਗੁਆਂਢੀ ਹਿੰਦੁਆਂ ਦੇ ਧਰਮ ਦੀ ਰਖਿਆ ਕਰਨ ਲਈ ਅਤੇ ” ਹਿੰਦ ਦੀ ਚਾਦਰ” ਬਣਨ ਲਈ ਤਿਆਰੀਕਾਰ ਰਹੇ ਸਨ | ਓਹ ਆਪਣੇ ਆਪ ਨੂੰ ਵਧੇਰੇ ਤੇ ਹੋਰ ਵਧੇਰੇ ਪਵਿਤਰ ਤੇ ਓਚਾ-ਸੁਚਾ ਬਣਾ ਰਹੇ ਸਨ ਅਤੇ ਅਕਾਲਪੁਰਖ ਪਾਸ ਪ੍ਰੀਖਿਆ ਵਿਚ ਪੂਰੇ ਉਤਰਣ ਜੋਗਾ ਬਾਲ ਅਤੇ ਆਪਣੇ ਮਹਾਨ ਪਰਓਪਕਾਰੀ ਕਾਰਜ ਦੀ ਸਫਲਤਾ ਵਾਸਤੇ ਅਰਦਾਸਾਂ ਕਰਦੇ ਰਹਿੰਦੇ ਸਨ | ਆਪ ਨੂੰ ਅਜਿਹੀ ਤਿਆਰੀ ਦਾ ਸਮਾਂ ਦੇਣ ਦੀ ਖਾਤਰ ਛੇਵੇਂ ਤੇ ਸਤਵੇਂ ਸਤਗੁਰਾਂ ਨੇ ਆਪ ਨੂੰ ਗੁਰ-ਗੱਦੀ ਜੁੰਮੇਵਾਰੀ ਸੰਭਾਲਣ ਲਈ ਨਹੀ ਸੀ ਚੁਣਿਆ | ਓਹ ਜਾਣਦੇ ਸਨ ਕਿ ਅਜੇ ਇਨਾ ਦਾ ਸਮਾਂ ਨਹੀ ਆਏ |
ਗੁਰਿਆਈ – ਜਿਹਾ ਕਿ ਅਗੇ ਦਸਿਆ ਗਿਆ ਹੈ, ਜਦ ਚੇਤ ਸੁਦੀ 14 (3 ਵੈਸਾਖ) ਸੰਮਤ ੧੭੨੧ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਚ ਜੋਤੀ-ਜੋਤਿ ਸਮਾਉਣ ਲੱਗੇ, ਤਾਂ ਸੰਗਤ ਨੇ ਆਪ ਪਾਸੋਂ ਪੁਛਿਆ ਕਿ ਆਪ ਦੇ ਮਗਰੋਂ ਸਾਡੇ ਗੁਰੂ ਕੋਣ ਹੋਣਗੇ, ਆਪਣੇ ਪੰਜ ਪੈਸੇ ਤੇ ਨਰੇਲ ਹੱਥ ਵਿੱਚ ਲੈ ਕੇ ਬਾਂਹ ਉੱਚੀ ਕਰਕੇ ਤਿੰਨ ਵੇਰ ਘੁਮਾਈ ਅਤੇ ਕਿਹਾ, ‘ਬਾਬਾ ਬਕਾਲੇ |’ ਇਹ ਵਾਕ ਅਸਲ ਵਿੱਚ ਤਾਂ ਚੋਖੇ ਸਪਸ਼ਟ ਸਨ | ਆਪ ਨੇ ਸਾਫ਼ ਕਿਹਾ ਕਿ ਜਿਸ ਮਹਾਂਪੁਰਸ਼ ਨੇ ਗੁਰ-ਗੱਦੀ ਸੰਭਾਲਣੀ ਹੈ ਕਿ ਉਹ ਸਾਡਾ ਬਾਬਾ ਲੱਗਦਾ ਹੈ ਅਤੇ ਬਕਾਲੇ ਰਹਿੰਦਾ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਹੀ ਸੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬੇ ਲੱਗਦੇ ਸਨ |
ਚੇਤ ਸੰਮਤ ੧੭੨੨ (ਮਾਰਚ ਸੰਨ ੧੬੬੫) ਵਿੱਚ ਇਕ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ, ਗੁਰੂ ਜੀ ਦੇ ਦਰਸ਼ਨਾ ਲਈ ਬਕਾਲੇ ਪੁੱਜਾ | ਇਨ੍ਹੀ ਦਿਨੀ ਵੈਸਾਖੀ ਦਾ ਨੇੜ ਹੋਣ ਕਰਕੇ ਬਕਾਲੇ ਵਿੱਚ ਚੋਖੀਆਂ ਸੰਗਤਾ ਜੁੜੀਆਂ ਹੋਈਆਂ ਸਨ, ਚਿਰਾ ਤੋਂ ਇਹ ਰਿਵਾਜ਼ ਜੁ ਸੀ ਕਿ ਜਿਥੇ ਗੁਰੂ ਜੀ ਹੁੰਦੇ, ਉਥੇ ਵੈਸਾਖੀ ਦਾ ਜੋੜ ਮੇਲਾ ਹੁੰਦਾ | ਮੱਖਣ ਸ਼ਾਹ ਬਪਾਰੀ ਸੀ ਅਤੇ ਨਾਲ ਗੁਜਰਾਤ (ਕਾਠੀਆਵਾੜ) ਦੇ ਇਲਾਕੇ ਵਿਚ ਗੁਰੂ ਜੀ ਦੇ ਮਸੰਦ ਦੇ ਤੋਰ ‘ ਤੇ ਵੀ ਸੇਵਾ ਕਰਦਾ ਸੀ, ਉਹ ਕਾਰ-ਭੇਟਾ ਜਾਂ ਸਿੱਖਾ ਦੇ ਦਿੱਤੇ ਦਸਵੰਦ ਦੀਆਂ ਇਕ ਹਜ਼ਾਰ ਮੋਹਰਾ ਗੁਰੂ ਜੀ ਲਈ ਲਿਆਇਆ ਸੀ | ਬਕਾਲੇ ਪੁੱਜ ਕੇ ਉਸ ਨੇ ਅਨੋਖੀ ਹੀ ਝਾਂਕੀ ਡਿੱਠੀ | ਕਈ ਸੋਢੀ ਮੰਜੀਆ ਢਾਹੀ ਗੁਰੂ ਬਣ ਬੈਠੇ ਸਨ | ਉਨ੍ਹਾਂ ਦੇ ਮਨਾ ਵਿਚ ਈਰਖਾ ਤੇ ਕ੍ਰੋਧ ਦੇ ਭਾਂਬੜ ਬਲ ਰਹੇ ਸਨ ਤੇ ਉਹ ਲੋਭ ਲਾਲਚ ਦੇ ਚਿੱਕੜ ਵਿੱਚ ਧਸੇ ਫਸੇ ਹੋਏ ਸਨ, ਪਰ ਉਹੱ ਹੋਰਨਾਂ ਨੂੰ ਨਾਮ-ਦਾਨ ਅਤੇ ਆਤਮਿਕ-ਸ਼ਾਂਤੀ ਬਖਸ਼ਣ ਦਾ ਪਾਖੰਡ ਕਰ ਰਹੇ ਸਨ |
ਮੱਖਣ ਸ਼ਾਹ ਇਨ੍ਹੇ ਗੁਰੂ ਵੇਖ ਕੇ ਹੈਰਾਨ ਹੋ ਗਿਆ | ਉਸ ਨੇ ਅਰਦਾਸ ਕੀਤੀ : ‘ ਹੇ ਸੱਚੇ ਪਾਤਸ਼ਾਹ ! ਮੇਰੀ ਅਕਲ ਕੰਮ ਨਹੀ ਕਰਦੀ | ਤੁਸੀਂ ਆਪਣੀ ਅਮਾਨਤ ਆਪ ਮੁੰਹੋਂ ਮੰਗ ਕੇ ਲਵੋ ਤਾਂ ਜੁ ਮੇਰੇ ਮਨ ਨੂੰ ਧੀਰਜ ਹੋਏ |’ ਫੇਰ ਉਹ ਲੱਗਾ ਦੋ-ਦੋ ਮੋਹਰਾ ਹਰੇਕ ‘ਗੁਰੂ’ ਅੱਗੇ ਧਰ ਕੇ ਮਥਾ ਟੇਕਣ | ਹਰ ਕੋਈ ਦੋ ਮੋਹਰਾਂ ਵੇਖ ਕੇ ਖੁਸ਼ ਹੋ ਗਿਆ, ਕਿਸੇ ਨੇ ਵੀ ਕਾਰ-ਭੇਟ ਦੀ ਅਸਲੀ ਰਕਮ ਦੀ ਗੱਲ ਤੀਕ ਨਾ ਕੀਤੀ | ਹਰੇਕ ਆਪਣੀ ਹੀ ਵਡਿਆਈ ਉਸਤਤਿ ਕਰੇ, ਆਪਣੇ ਮੂੰਹੋਂ ਮੀਆਂ ਮਿੱਠੂ ਬਣੇ ਅਤੇ ਹੋਰਨਾਂ ਨੂੰ ਪਾਖੰਡੀ ਅਤੇ ਧੋਖੇਬਾਜ ਦੱਸੇ | ਮਖਣ ਸ਼ਾਹ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚਲੇ ਹੇਠ ਲਿਖੇ ਵਾਕ ਚੇਤੇ ਆਉਣ :
ਆਪਸ ਕਉ ਜੋ ਜਾਣੈ ਨੀਚਾ || ਸੋਊ ਗਨੀਐ ਸਭ ਤੇ ਉਚਾ || (ਪੰਨਾ ੨੬੬) ਆਪਸ ਕਉ ਜੋ ਭਲਾ ਕਹਾਵੈ || ਤਿਸਹਿ ਭਲਾਈ ਨਿਕਟਿ ਨ ਆਵੈ ||
ਉਸ ਨੂੰ ਯਕੀਨ ਹੋ ਗਿਆ ਕਿ ਮੰਜੀਆਂ ਡਾਹ ਕੇ ‘ਗੁਰੂ’ ਬਣੀ ਬੈਠਿਆ ਵਿਚੋਂ ਕੋਈ ਸਤਿਗੁਰੂ (ਸੱਚਾ ਗੁਰੂ) ਨਹੀ | ਉਹ ਬੜਾ ਨਿਰਾਸ਼ ਹੋਇਆ | ਉਸ ਨੇ ਲੋਕਾ ਪਾਸੋਂ ਪੁਛਿਆ, ਕਿ ‘ਏਥੇ ਕੋਈ ਹੋਰ ਸੋਢੀ ਵੀ ਰਹਿੰਦਾ ਹੈ ?’ ਕਿਸੇ ਨੇ ਉਸ ਨੂੰ ਇਕਾਂਤ ਸ਼ਾਂਤ ਵਿੱਚ ਰਹਿ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੱਸ ਪਾਈ ਅਤੇ ਕਿਹਾ, ‘ਪਰ ਉਹ ਗੁਰੂ ਬਣਨ ਦੇ ਚਾਹਵਾਨ ਨਹੀ |’
ਭਾਈ ਮੱਖਣ ਸ਼ਾਹ ਉਥੇ ਗਿਆ ਜਿਥੇ ਗੁਰੂ ਜੀ ਭੋਰੇ ਵਿਚ ਬੈਠੇ ਭਜਨ-ਬੰਦਗੀ ਕਰ ਰਹੇ ਸਨ | ਉਸ ਦੇ ਦਰਸ਼ਨਾ ਲਈ ਬੇਨਤੀ ਕੀਤੀ, ਪਰ ਮਾਤਾ ਗੁਜਰੀ ਜੀ ਨੇ ਕਿਹਾ : ‘ਮਹਾਰਾਜ ਕਿਸੇ ਨੂੰ ਮਿਲਦੇ ਨਹੀਂ |’ ਪਰ ਭਾਈ ਮੱਖਣ ਸ਼ਾਹ ਨੇ ਗੁਰੂ ਦਾ ਵਾਸਤਾ ਪਾ ਕੇ ਬੂਹਾ ਖੁਲਵਾਇਆ | ਉਹ ਅੰਦਰ ਗਿਆ, ਦਰਸ਼ਨ ਕਰਦਿਆਂ ਹੀ ਆਤਮਾ ਨੂੰ ਮਨ ਦੀ ਸ਼ਾਂਤੀ ਤੇ ਮਨ ਨੂੰ ਸੁਖ ਹੋ ਗਿਆ ਅਤੇ ਟਪਦਾ ਹਿਰਦਾ ਠਰ ਗਿਆ | ਫੇਰ ਵੀ ਪਹਿਲੇ ਇਰਾਦੇ ਮੂਜਬ ਅਤੇ ਪੱਕੀ ਤੱਸਲੀ ਕਰਨ ਦੀ ਖਾਤਰ ਉਸ ਨੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ | ਗੁਰੂ ਜੀ ਨੇ ਪ੍ਰਗਟ ਹੋ ਕੇ ਗੁਰੂ-ਗੱਦੀ ਦੀ ਸੇਵਾ ਸੰਭਾਲਣ ਦਾ ਸਮਾਂ ਆ ਪੁੱਜਾ ਜਾਣ ਕੇ, ਭਾਈ ਮੱਖਣ ਸ਼ਾਹ ਨੂੰ ਕਿਹਾ, ‘ਭਾਈ ਸਿੱਖਾ ! ਗੁਰੂ ਦੀ ਅਮਾਨਤ ਦਿੱਤੀ ਹੀ ਭਲੀ ਹੁੰਦੀ ਹੈ, ਹਜ਼ਾਰ ਵਿਚੋਂ ਕੇਵਲ ਦੋ ਦੇ ਰਿਹਾ ਹੈ | ਇਹ ਕਿਓ ?’
ਆਪ ਜੀ ਦੇ ਬਚਨ ਸੁਣ ਕੇ ਭਾਈ ਮੱਖਣ ਸ਼ਾਹ ਖੁਸ਼ੀ ਨਾਲ ਗਦ-ਗਦ ਹੋ ਗਿਆ | ਉਸ ਨੇ ਹਜ਼ਾਰ ਮੋਹਰਾ ਗੁਰੂ ਜੀ ਦੇ ਅੱਗੇ ਧਰ ਕੇ ਉਨ੍ਹਾਂ ਦੇ ਚਰਨਾਂ ਉਪਰ ਸੀਸ ਧਰਿਆ | ਉਹ ਨਿਹਾਲ ਹੋ ਗਿਆ | ਫੇਰ ਉਸ ਨੇ ਕੋਠੇ ਉਪਰ ਚੜ੍ਹ ਕੇ ਪੱਲਾ ਫੇਰਿਆ ਅਤੇ ਉੱਚੀ-ਉੱਚੀ ਕਿਹਾ, ‘ ਭੁਲੀਏ ਸੰਗਤੇ, ਸੱਚਾ ਗੁਰੂ ਲਭ ਪਿਆ ਜੇ !’ ਫੇਰ ਚੇਤ ਸੁਦੀ ੧੪ (੨੩ ਚੇਤ ) ਸੰਮਤ ੧੭੨੨, ਮੁਤਾਬਕ ੨੦ ਮਾਰਚ ਸੰਨ ੧੬੬੫ ਨੂੰ ਸੋਮਵਾਰ ਦੇ ਦਿਨ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘਾਸਨ ਤੇ ਬਿਰਾਜ਼ ਕੇ ਗੁਰਿਆਈ ਦੀ ਕਾਰ ਸੰਭਾਲੀ | ਸਚੇ ਗੁਰੂ ਦੇ ਪ੍ਰਗਟ ਹੋ ਜਾਣ ਤੇ ਆਪੇ ਬਣੀ ਬੈਠੇ ਗੁਰੂ ਮੰਜੀਆਂ ਚੁਕ ਕੇ ਘਰੋਂ ਘਰੀਂ ਆਰਾਮ ਨਾਲ ਬਹਿ ਗਏ | ਗੁਰਗਦੀ ਤੇ ਬੈਠੇ ਸਮੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਮਰ ੪੪ ਵਰ੍ਹੇ ਦੀ ਸੀ |

ਪੂਰਬ ਦਾ ਚੱਕਰ : ਦਸਮੇਸ਼ ਜੀ ਦਾ ਜਨਮ ਜਮਨਾ ਤੋਂ ਪਰ ਹੋ ਕੇ ਗੁਰੂ ਜੀ ਅਗਾਂਹ ਪੂਰਬ ਵੱਲ ਨੂੰ ਤੁਏ ਪਏ | ਰਾਹ ਵਿਚ ਆਪ ਸ਼ਿਕਾਰ ਖੇਡਦੇ ਗਏ | ਰਾਹ ਵਿਚ ਆਪਣੇ ਮਾਨਕਪੁਰ, ਗੜ੍ਹ ਮੁਕਤੇਸ੍ਵਰ , ਮਥਰਾ ਤੇ ਆਗਰਾ ਹੋਏ ਤ੍ਰਿਬੇਣੀ (ਪਰਾਗ) ਪੁੱਜੇ ਏਥੇ ਆਪ ਪੰਜ ਛੇ ਮਹੀਨੇ ਠਹਿਰੇ | ਫੇਰ ਕਾਸ਼ੀ ਤੋਂ ਆਪ ਸਸਰਾਜ, ਗਯਾ ਪੁਜੇ ਇਹ ਹਿੰਦੁਆਂ ਦਾ ਪ੍ਰਸਿਧ ਤੀਰਥ ਸਥਾਨ ਹੈ | ਏਥੇ ਧਰਮ ਉਪਦੇਸ਼ ਕਰ ਕੇ ਆਪ ਪਟਨਾ ਵਲ ਤੁਰ ਪਏ | ਫੇਰ ਆਪ ਬਿਹਾਰ, ਬੰਗਾਲ ਦੀ ਯਾਤਰਾ ਤੋਂ ਬਾਦ ਢਾਕਾ ਪੁੱਜੇ | ਏਥੇ ਆਪ ਨੇ ਕੁਝ ਚਿਰ ਨਿਵਾਸ ਕੀਤਾ | ਗੁਰੂ ਜੀ ਅਜੇ ਢਾਕੇ ਵਿੱਚ ਹੀ ਸਨ | ਜਦ ਆਪ ਨੂੰ ਪਟਨੇ ਸਾਹਿਬ ਤੋਂ ਸ੍ਰੀ ਗਰੂ ਗੋਬਿੰਦ ਸਿੰਘ ਦੇ ਜਨਮ ਦੀ ਖ਼ਬਰ ਮਿਲੀ | ਆਪਣੇ ਪਟਨੇ ਦੀ ਸੰਗਤ ਏ ਨਾਂ ਇਕ ਹੁਕਮਨਾਮਾ ਲਿਖਿਆ, ਜਿਸ ਵਿਚ ਪਰਿਵਾਰ ਦੀ ਸੇਵਾ ਅਤੇ ਸਾਹਿਬਜ਼ਾਦੇ ਦੀ ਸਂਭਾਲ ਬਦਲੇ ਸੰਗਤ ਦੀ ਪ੍ਰਸੰਸਾ ਕੀਤੀ | ਢਾਕੇ ਤੋਂ ਤੁਰ ਆਪਣੇ ਬੰਗਾਲ ਵਿੱਚ ਲੰਮੇ-ਲੰਮੇ ਸਫਰ ਕੀਤੇ | ਸਾਰਾ ਇਲਾਕਾ ਗਾਹਿਆ ਅਤੇ ਥਾਂ ਥਾਂ ਤੇ ਸੰਗਤਾ ਕਾਇਮ ਕੀਤੀਆਂ | ਸਿਲਹਟ, ਚਟਗਾਉ, ਸੋਨਦੀਪ, ਲਸਕਰ ਆਦਿ ਥਾਵਾਂ ਤੇ ਆਪ ਦੇ ਦੋਰੇ ਤੇ ਸਿੱਖੀ ਪ੍ਰਚਾਰ ਦੇ ਨਿਸ਼ਾਨ ਹੁਣ ਤੀਕ ਕਾਇਮ ਹਨ |
ਬੰਗਾਲ ਦਾ ਡੋਰ ਕਰਨ ਮਗਰੋਂ ਆਪ ਉਤਰ ਵੱਲ ਨੂੰ ਅਸਾਮ ਵਿੱਚ ਗਏ | ਆਪ ਅਸਾਮ ਦਾ ਚੱਕਰ ਲਾ ਰਹੇ ਸਨ ਜਦ ਆਪ ਨੂੰ ਰਾਜਾ ਰਾਮ ਸਿੰਘ ਆ ਮਿਲਿਆ, ਉਹ ਦਿੱਲੀ ਤੋਂ ਅਸਾਮ ਦੇ ਰਾਜੇ ਵਿਰੁਧ ਫ਼ੋਜ ਲੈ ਕੇ ਆਇਆ ਸੀ | ਰਾਜਾ ਰਾਮ ਗੁਰੂ ਘਰ ਦਾ ਸ਼ਰਧਾਲੂ ਸੀ | ਉਸ ਨੇ ਗੁਰੂ ਜੀ ਨੂੰ ਸਹਾਇਤਾ ਲਈ ਬੇਨਤੀ ਕੀਤੀ | ਗੁਰੂ ਜੀ ਨੇ ਉਸਦੀ ਸਹਾਇਤਾ ਕੀਤੀ ਅਤੇ ਰਾਜਾ ਰਾਮ ਤੇ ਅਸਾਮ ਦੇ ਰਾਜੇ ਦੀ ਸੁਲਾ ਕਰ ਦਿੱਤੀ | ਇਲਾਕੇ ਦੀ ਹੱਥ ਬੰਦੀ ਕੀਤੀ ਗਈ | ਜਿਹੜੇ ਸਿੱਖ ਗੁਰੂ ਜੀ ਨਾਲ ਸਨ | ਉਨ੍ਹਾਂ ਵਿਚੋਂ ਚੋਖਿਆ ਨੂੰ ਨਵੇਂ ਪਿੰਡ ਵਿੱਚ ਆਬਾਦ ਕੀਤਾ ਗਿਆ, ਜਿਸ ਦਾ ਨਾਂ ਆਪਣੇ ਖੰਜਰ ਰੱਖਿਆ |
ਦੋਹਾਂ ਰਾਜਿਆਂ ਦੀ ਸੁਲ੍ਹਾ ਹੋ ਜਾਣ ਤੇ ਖੁਸ਼ੀਆਂ ਬਣਾਈਆਂ ਗਈਆਂ | ਅਸਾਮ ਦਾ ਰਾਜਾ ਗੁਰੂ ਜੀ ਦਾ ਸ਼ਰਧਾਲੂ ਸਿੱਖ ਬਣਿਆ |ਉਸ ਨੇ ਤੇ ਰਾਣੀ ਨੇ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸਾਡੇ ਘਰ ਕੋਈ ਪੁੱਤ ਨਹੀ, ਸਾਡੇ ਉਤੇ ਮਹਿਰ ਕਰੋ ਅਤੇ ਸਾਨੂੰ ਪੁਤ ਦੀ ਦਾਤ ਬਖਸ਼ੋ | ਗੁਰੂ ਜੀ ਨੇ ਬਚਨ ਕੀਤਾ ਕਿ ‘ਦਾਤਾ ਕਰਨ ਵਾਲਾ ਦਾਤਾਰ ਤਾਂ ਆਪ ਕਰਤਾਰ ਹੈ | ਹਾਂ, ਅਸੀਂ ਤੁਹਾਡੇ ਲਈ ਉਸ ਅੱਗੇ ਅਰਦਾਸ ਕਰਾਂਗੇ ਕਿ ਉਹ ਉਹ ਤੁਹਾਨੂੰ ਪੁੱਤ ਦੀ ਦਾਤ ਦੇਵੇ, ਆਸ ਹੈ ਕਿ ਅਰਦਾਸ ਕਬੂਲ ਹੋਵੇਗੀ |’ ਕੁਝ ਚਿਰ ਮਗਰੋਂ ਰਾਜੇ ਦੇ ਘਰ ਪੁੱਤ ਜਨਮਿਆ, ਜਿਸ ਦਾ ਨਾਂ ਰਤਨ ਰਾਇ ਰੱਖਿਆ ਗਿਆ | ਜਦ ਇਹ ਬਾਰਹਾ ਕੁ ਸਾਲ ਦਾ ਹੋਇਆ ਤਾਂ ਇਹ ਆਪਣੀ ਮਾਤਾ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਲਈ ਆਨੰਦਪੁਰ ਪੁੱਜਾ |

ਕਸ਼ਮੀਰੀ ਪੰਡਤਾ ਦੀ ਪੁਕਾਰ – ਜਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ ਕਸ਼ਮੀਰ ਵਿੱਚ ਹੋਰ ਸਭ ਥਾਵਾਂ ਨਾਲੋਂ ਪਹਿਲਾ ਅਤੇ ਵਧੇਰੇ ਸਰਗਰਮੀ ਨਾਲ ਚਾਲੂ ਕੀਤੀ ਗਈ | ਇਸ ਦੇ ਕਈ ਕਾਰਨ ਸਨ | ਇਕ ਤਾਂ ਇਹ ਹੈ ਕਿ ਮੁਗਲ ਚਾਉਂਦੇ ਸਨ ਕਿ ਇਸ ‘ਭਾਰਤ ਦੇ ਸੁਰਗ’ ਕਸ਼ਮੀਰ ਨੂੰ ਨਿਰੋਲ ਮੁਸਲਮਾਨੀ ਧਰਤੀ ਬਣਾਇਆ ਜਾਵੇ | ਦੂਜੇ ਇਹ ਖਿਆਲ ਸੀ ਕਿ ਕਸ਼ਮੀਰੀ ਪੰਡਤਾ ਤੇ ਮੁਸਲਮਾਨ ਬਣਨ ਨਾਲ ਬਹੁਤ ਵੱਡੀ ਦਿਮਾਗੀ ਤਾਕਤ ਵਾਲੇ ਬੰਦੇ ਇਸਲਾਮ ਦੇ ਵਲਗਣ ਵਿੱਚ ਆ ਜਾਣਗੇ ਜਿਸ ਕਰਕੇ ਇਸਲਾਮ ਵਧੇਰੇ ਤਰੱਕੀ ਕਰੇਗਾ | ਇਕ ਇਹ ਵੀ ਖਿਆਲ ਸੀ ਕਿ ਏਥੇ ਗਰੀਬੀ ਬੜੀ ਹੈ | ਏਥੋਂ ਦੇ ਲੋਕ ਲਾਲਚਾ ਵਿਚ ਛੇਤੀ ਫਸ ਸਕਣਗੇ | ਚੋਖਾ ਖਿਆਲ ਇਹ ਸੀ ਕਿ ਜੇ ਏਥੋਂ ਦੇ ਲੋਕ ਬਹੁਤਾ ਅੜ ਖੜੋਤੇ, ਤਾਂ ਕਸ਼ਮੀਰ ਦੇ ਨਾਲ ਲਗਵੇਂ ਮੁਸਲਮਾਨ ਦੇਸ਼ਾਂ-ਪਿਸ਼ੋਰ ਤੇ ਕਾਬਲ ਦੇ ਲੋਕਾਂ ਨੂੰ ਜਹਾਦ ਦੇ ਨਾਂ ਉਤੇ ਭੜਕਾ ਕੇ ਤੇ ਲੁੱਟ ਦਾ ਲਾਲਚ ਦੇ ਕੇ ਇਨ੍ਹਾ ਦੇ ਉਦਾਲੇ ਕਰ ਦਿੱਤਾ ਜਾ ਸਕੇਗਾ |
ਇਨ੍ਹਾਂ ਖਿਆਲਾ ਦੇ ਅਧੀਨ ਔਰੰਗਜੇਬ ਨੇ ਕਸ਼ਮੀਰ ਦੇ ਸੂਬੇ ਸ਼ੇਰ ਅਫਗਾਨ ਨੂੰ ਕਰੜੇ ਅਤੇ ਤਕੜੇ ਹੋ ਕੇ ਕੰਮ ਕਰਨ ਲਈ ਹੁਕਮ ਦਿੱਤਾਂ | ਉਸ ਨੇ ਵੀ ਸਖ਼ਤੀ ਵਾਲੀ ਹੱਦ ਪੁੱਜਾ ਦਿੱਤੀ | ਪਿੰਡਾ ਦੇ ਪਿੰਡ ਘੇਰ ਲਏ ਜਾਂਦੇ ਅਤੇ ਲੋਕਾ ਨੂ ਤ੍ਲੇਅਰ ਦੇ ਜੋਰ੍ਹ ਤੇ ਕਲਮਾਂ ਪੜਾਇਆ ਜਾਂਦਾ | ਜਿਹੜੇ ਨਾਂਹ ਕਰਦੇ, ਉਨ੍ਹਾਂ ਨੂੰ ਉਥੇ ਹੀ ਪਾਰ ਬੁਲਾਇਆ ਜਾਂਦਾ ਅਤੇ ਤਲਵਾਰ ਦੀ ਭੇਟ ਹੁੰਦੇ ਸਨ | ਅੰਤ ਨੂੰ ਸ਼ੇਰ ਅਫਗਾਨ ਅਜਿਹੀ ਹੱਤਿਆ ਕਰਦਾ ਕਰਊਂਦਾ ਅੱਕ ਗਿਆ | ਉਹ ਪੰਡਤਾ ਉਦਾਲੇ ਹੋਇਆ, ਸੋਚਿਆ ਇਹ ਕਿ ਇਹ ਥੋੜੇ ਹਨ, ਜੇ ਮੁਸਲਮਾਨ ਬਣ ਜਾਣ, ਤਾਂ ਹੋਰਨਾਂ ਨੂੰ ਆਪਣੇ ਮਗਰ ਇਹ ਆਪ ਹੀ ਲੈ ਆਉਣਗੇ | ਬਹੁਤ ਸਾਰੇ ਪੰਡਤ ਉਸਦੀ ਸ਼ਕਤੀ ਝੇਲ ਨਾ ਸਕੇ | ਕੁਛ ਤਾਂ ਸਹੀਦ ਹੋਏ ਪਰ ਚੋਖੇ ਮੁਸਲਮਾਨ ਬਣ ਗਏ | ਇਹ ਹਾਲ ਵੇਖ ਕੇ ਮੁਖੀ ਪੰਡਤਾ ਨੇ ਉਸ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਉਸ ਨੂੰ ਕਿਹਾ, ‘ਧਰਮ ਬਦਲਣ ਬਾਰੇ ਸੋਚਣ ਵਾਸਤੇ ਸਾਨੂੰ ਛੇ ਮਹੀਨਿਆ ਦੀ ਮੁਹਲਤ ਦਿੱਤੀ ਜਾਵੇ |’ ਸੂਬੇ ਨੇ ਮੁਹਲਤ ਦੇ ਦਿੱਤੀ ਅਤੇ ਨਾਲ ਹੀ ਕਹਿ ਦਿੱਤਾ, ‘ ਮੁਹਲਤ ਲੰਘ ਜਾਣ ਤੁਸੀਂ ਚੁਪ ਕੀਤਾ ਕਲਮਾ ਪੜ੍ਹ ਲਿਉ, ਨਹੀਂ ਤਾਂ ਇਕਦੂੰ ਵੱਢੋ ਸਾਰੇ ਜੀ ਮਾਰ ਦਿੱਤੇ ਜਾਉਗੇ |
ਇਸ ਤੋਂ ਮਗਰੋਂ ਮੁਖੀ ਪੰਡਤਾ ਨੇ ਅਮਰਨਾਥ ਦੇ ਮੰਦਰ ਵਿੱਚ ਇਕੱਠਾ ਕੀਤਾ, ਪ੍ਰਮਾਤਮਾ ਅਗੇ ਅਰਦਾਸਾਂ ਕੀਤੀਆਂ ਅਤੇ ਸਾਰੇ ਮਸਲੇ ਨੂੰ ਵਿਚਰਿਆ | ਚੋਖੀ ਵਿਚਾਰ ਮਗਰੋਂ ਪੰਡਤਾ ਨੇ ਫੈਸਲਾ ਕੀਤਾ ਜਾਵੇ | ਇਹ ਫੇਸਲਾ ਕਰਕੇ ਪੰਡਤਾ ਦੀ ਇਕ ਟੋਲੀ ਸ੍ਰੀ ਅਨੰਦਪੁਰ ਸਾਹਿਬ ਪੁੱਜੀ | ਉਨ੍ਹਾਂ ਨੇ ਆਪਣੀ ਦੁੱਖਾਂ ਭਰੀ ਕਹਾਣੀ ਗੁਰੂ ਜੀ ਨੂੰ ਸੁਣਾਈ | ਨਾਲ ਉਨ੍ਹਾਂ ਨੇ ਛੇ ਮਹੀਨਿਆ ਦੀ ਮੁਹਲਤ ਦੀ ਗੱਲ ਕੀਤੀ ਅਤੇ ਬੇਨਤੀ ਕਿ ਮੁਹਲਤ ਮੁਕਣ ਤੋਂ ਪਹਿਲਾ ਹੀ ਕੋਈ ਉਪਰਾਲਾ ਕਰਨਾ ਚਾਹੀਦਾ ਹੈ | ਪੰਡਤਾ ਦੀ ਪੁਕਾਰ ਸੁਣ ਕੇ ਗੁਰੂ ਜੀ ਸੋਚੀ ਪੈ ਗਏ | ਇਨ੍ਹੇ ਨੂੰ ਬਾਲ ਗੁਰੂ ਗੋਬਿੰਦ ਜੀ ਦਰਬਾਰ ਵਿਚ ਆਏ | ਪਿਤਾ ਜੀ ਦੇ ਸਿਚਨ ਭਰੇ ਚਹਿਰੇ ਵੱਲ ਵੇਖ ਕੇ ਆਪਣੇ ਗੁਰੂ ਜੀ ਨੂੰ ਕਿਹਾ : ‘ਕੀ ਸੋਚਦੇ ਹੋ, ਪਿਤਾ ਜੀ, ? ਕਿ ਆਖਦੇ ਹਨ ਇਹ ਭਲੇ ਲੋਕ ?’ ਗੁਰੂ ਜੀ – ਦੇਸ਼ ਵਿਚ ਧਰਮ ਦੇ ਨਾਂ ਤੇ ਹਨੇਰ ਮਚਾਇਆ ਤੇ ਜੁਲਮ ਕਮਾਇਆ ਜਾ ਰਿਹਾ ਹੈ | ਮੁਸਲਮਾਨ ਹਾਕਮਾਂ ਦੇ ਦਿਲ ਪਥਰ ਹੋ ਚੁਕੇ ਹਨ, ਉਨ੍ਹਾ ਦੀ ਆਤਮਾ ਮਰ ਚੁਕੀ ਹੈ | ਦੂਜੇ ਪਾਸੇ ਲੋਕਾਂ ਵਿੱਚ ਜਾਣ ਜੀ ਨਹੀਂ ਰਹਿ ਗਈ ਜਾਪਦੀ | ਉਹ ਮੁਰਦਿਆਂ ਵਾਂਗ ਨਿਸਲ ਹੋਈ ਸਭ ਕੁਝ ਝੱਲੀ ਜਾ ਰਹੇ ਹਨ | ਮੁਗਲਾਂ ਦੇ ਦਿਲਾਂ ਵਿੱਚ ਰੱਬ ਦੇ ਭੈ ਅਤੇ ਇਸ਼ਨਾਨ ਲਈ ਦਰਦ ਤੇ ਦਇਆ ਦੀ ਜਾਗ ਲਾਉਣ ਦੀ ਲੋੜ ਹੈ | ਮੁਰਦਾ ਹੋ ਚੁਕੇ ਹਿੰਦੀਆਂ ਵਿੱਚ ਨਵੀਂ ਜਾਣ ਭਰ ਕੇ ਉਨ੍ਹਾਂ ਨੂੰ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਕਰਨ ਦੀ ਲੋੜ ਹੈ | ਇਹ ਬਹੁਤ ਵੱਡਾ ਕੰਮ ਹੈ | ਇਹ ਕੰਮ ਵੱਡੀ ਮਹਾਂ-ਬਲੀ ਆਤਮਾ ਹੀ ਕਰ ਸਕਦੀ ਹੈ | ਲੋੜ ਹੈ ਕਿ ਅਤੀ ਪਰ ਉਹ ਮਹਾਂ-ਬਲੀ ਆਤਮਾ, ਓਹ ਅਤੀ ਉਤਮ ਪੁਰਸ਼ ਕਿਥੋਂ ? ਇਹ ਸੋਚ ਰਿਹਾ ਹਾਂ |’ਦਸਮ ਪਾਤਸ਼ਾਹ – ‘ਪਿਤਾ ਜੀ, ਆਪ ਨਾਲੋਂ ਵਧੇਰੇ ਬਲੀ ਆਤਮਾ ਕਿਸ ਦੀ ਹੋ ਸਕਦੀ ਹੈ ? ਆਪ ਨਾਲੋਂ ਵਧੇਰੇ ਉਤਮ ਪੁਰਸ਼ ਕੋਣ ਹੋ ਸਕਦਾ ਹੈ ? ਆਪ ਨਾਲੋਂ ਹੋਰ ਕੋਣ ਇਸ ਕੰਮ ਦੇ ਵਧੇਰੇ ਯੋਗ ਹੋ ਸਕਦਾ ਹੈ ? ਗੁਰੂ ਤੇਗ ਬਹਾਦਰ ਜੀ ਨੇ ਪੰਡਤਾ ਨੂੰ ਕਹਿ ਦਿੱਤਾ : ‘ਜਾਓ, ਤੁਸੀਂ ਆਪਣੇ ਸੂਬੇ ਨੂੰ ਕਹਿ ਦਿਓ ਕਿ ਸਾਡੇ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਹਨ, ਅਸੀਂ ਉਨ੍ਹਾਂ ਦੇ ਮਗਰ ਹਾਂ, ਜੇ ਉਹ ਮੁਸਲਮਾਨ ਬਣ ਜਾਣ, ਤਾਂ ਅਸੀਂ ਸਾਰੇ ਇਸਲਾਮ ਕਬੂਲ ਕੇ ਲਵਾਂਗੇ |’

ਪਵਿੱਤਰ ਸ਼ਹੀਦੀ – ਆਪਣੀ ਮੋਜ ਅਨੁਸਾਰ ਸਫਰ ਕਰਦੇ-ਕਰਦੇ ਗੁਰੂ ਜੀ ਆਗਰੇ ਪੁੱਜੇ | ਪਹਿਲਾਂ ਆਪ ਇਕ ਪ੍ਰੇਮਣ ਮਾਈ, ਭਗਵੰਤੀ ਦੇ ਘਰ ਠਹਿਰੇ | ਫੇਰ ਸ਼ਹਿਰੋਂ ਬਾਹਰ ਇਕ ਬਾਗ ਵਿੱਚ ਜਾ ਟਿਕੇ | ਉਥੇ ਇਕ ਆਜੜੀ ਮੁੰਡਾ ਭੇਡਾਂ ਬੱਕਰੀਆਂ ਚਾਰਦਾ-ਚਾਰਦਾ ਆ ਗਿਆ | ਗੁਰੂ ਜੀ ਉਸ ਰਹੀ ਮੁਗਲ ਸਰਕਲ ਨੂੰ ਦਸਣ ਦਾ ਫੇਸਲਾ ਕੀਤਾ ਕਿ ਅਸੀਂ ਸ਼ਹੀਦ ਹੋਣ ਲਈ ਆ ਗਏ ਹਾਂ | ਆਪ ਜੀ ਨੇ ਉਸ ਨੂੰ ਸੱਚੇ ਨਗਾਂ ਵਾਲੀ ਕੀਮਤੀ ਮੁੰਦਰੀ ਦਿੱਤੀ ਅਤੇ ਕਿਹਾ ਕਿ ਇਸ ਨੂੰ ਵੇਚ ਕੇ ਦੋ ਰੁਪਏ ਦੀ ਮਠਿਆਈ ਲੈ ਆ | ਨਾਲ ਹੀ ਆਪਣੇ ਆਪਣਾ ਕੀਮਤੀ ਦੁਸ਼ਾਲਾ ਦੇ ਕੇ ਕਿਹਾ ਕਿ ਮਠਿਆਈ ਇਸ ਵਿੱਚ ਬਣ ਲਿਆਵੀ | ਆਜੜੀ ਮੁੰਡਾ ਇਕ ਹਲਵਾਈ ਪਾਸ ਗਿਆ, ਉਸ ਨੂੰ ਉਹ ਮੁੰਦਰੀ ਦੇ ਕੇ ਉਸ ਨੇ ਦੋ ਰੁਪਏ ਦੀ ਮਠਿਆਈ ਮੰਗੀ ਅਤੇ ਮਠਿਆਈ ਪਾਉਣ ਲਈ ਦੁਸ਼ਾਲਾ ਅੱਗੇ ਵਿਛਾਇਆ | ਹਲਵਾਈ ਨੂੰ ਸ਼ੱਕ ਪੈ ਗਿਆ ਕਿ ਇਹ ਕੀਮਤੀ ਸ਼ੈਆ ਇਸ ਆਜੜੀ ਮੁੰਡੇ ਦੀਆਂ ਨਹੀਂ ਹੋ ਸਕਦੀਆਂ, ਇਹ ਜਰੂਰੀ ਚੋਰੀ ਦਾ ਮਾਲ ਹੈ | ਉਹ ਮੁੰਡੇ ਨੂੰ ਫੜ ਕੇ ਕੋਤਵਾਲ ਪਾਸ ਲੈ ਗਿਆ | ਮੁੰਡੇ ਨੇ ਕਿਹਾ ਕਿ ਇਹ ਸ਼ੈਆਂ ਮੇਨੂੰ ਫਲਾਣੇ ਬਾਗ ਵਿੱਚ ਉਤਰੇ ਹੋਏ ਇਕ ਉਪਰੇ ਮਹਾਂਪੁਰਸ਼ ਨੇ ਦਿੱਤੀਆਂ ਹਨ | ਕੋਤਵਾਲ ਨੇ ਦੋ ਸਿਪਾਹੀ ਭੇਜ ਕੇ ਪਤਾ ਕੀਤਾ | ਗੁਰੂ ਜੀ ਨੇ ਖੁਲ ਕੇ ਦਸ ਦਿੱਤਾ ਕਿ ਅਸੀਂ ਕੋਣ ਹਾਂ | ਇਕ ਸਿਪਾਹੀ ਨੇ ਝੱਟ ਵਾਪਸ ਜਾ ਕੇ ਕੋਤਵਾਲ ਨੂੰ ਖ਼ਬਰ ਕੀਤੀ | ਕੋਤਵਾਲ ਨੇ ਅਗਾਂਹ ਕਿਲ੍ਹੇ ਦੇ ਕਿਲ੍ਹੇਦਾਰ ਨੂੰ ਜਾ ਦਸਿਆ | ਕਿਲ੍ਹੇਦਾਰ ਨੇ ਇਕ ਸੋ ਸਵਾਰ ਭੇਜੇ | ਉਹ ਪੰਜਾ ਸਿੱਖਾ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਕਿਲ੍ਹੇ ਵਿੱਚ ਲੈ ਗਏ |
ਤੁਰੰਤ ਦਿੱਲੀ ਖ਼ਬਰ ਘਲੀ ਗਈ ਅਤੇ ੧੨੦੦ ਸਵਾਰ ਆਏ ਅਤੇ ਗੁਰੂ ਜੀ ਨੂੰ ਦਿੱਲੀ ਲੈ ਗਏ | ਦਿੱਲੀ ਵਿਚ ਆਪਨੂੰ ਕੈਦ ਕੀਤਾ ਗਿਆ ਅਤੇ ਸ਼ਖਤ ਫਿਰੇ ਲੱਗਾ ਦਿੱਤੇ | ਔਰੰਗਜੇਬ ਉਸ ਵੇਲੇ ਦਿੱਲੀ ਵਿਚ ਨਹੀਂ ਸੀ | ਉਹ ਰਾਵਲਪਿੰਡੀ ਗਿਆ ਹੋਇਆ ਸੀ | ਪਰ ਉਹ ਜਾਣ ਤੋਂ ਪਹਿਲਾ ਸ਼ਪਸ਼ਟ ਹੁਕਮ ਦੇ ਗਿਆ ਕਿ ਗੁਰੂ ਜੀ ਨਾਲ ਕਿ ਵਰਤਾਓ ਕਰਨਾ ਹੈ | ਦਿੱਲੀ ਦੇ ਹਾਕਮਾਂ ਨੇ ਗੁਰੂ ਜੀ ਨਾਲ ਸਖ਼ਤੀ ਭਰਿਆ ਵਰਤਾਓ ਕੀਤਾ | ਫੇਰ ਕੁਝ ਕਾਜ਼ੀ ਤੇ ਹਾਕਮ ਕੈਦ ਘਰ ਵਿਚ ਗੁਰੂ ਜੀ ਨੂੰ ਮਿਲੇ ਅਤੇ ਕਹਿਣ ਲੱਗੇ : ਬਾਦਸ਼ਾਹ ਦੀ ਖਾਹਿਸ਼ ਹੈ ਕਿ ਤੁਸੀਂ ਦਿਨ ਇਸਲਾਮ ਕਬੂਲ ਕਰ ਲਵੋ | ਤੁਸੀਂ ਮੁਸਲਮਾਨਾ ਦੇ ਵੱਡੇ ਪੀਰ ਬਣਾਏ ਜਾਓਗੇ, ਤੁਹਾਨੂੰ ਹਰ ਪ੍ਰਕਾਰ ਦੇ ਸੰਸਕਾਰ ਸੁਖ ਆਰਾਮ ਤੇ ਮਾਣ-ਵਡਿਆਈ ਮਿਲੇਗੀ, ਜੋ ਕਹੋਗੇ ਓਹੋ ਮਿਲੇਗਾ |’
ਗੁਰੂ ਜੀ ਨੇ ਉੱਤਰ ਦਿੱਤਾ : ‘ਧੰਨ ਪਦਾਰਥ, ਸੰਸਾਰਕ ਸੁਖ ਆਰਾਮ ਅਤੇ ਵਡਿਆਈ, ਅਜਿਹੀਆ ਵਸਤਾ ਨਹੀਂ, ਜਿਨ੍ਹਾ ਦੀ ਖਾਤਰ ਧਰਮੋ ਬੇ-ਧਰਮ ਹੋਇਆ ਜਾਵੇ | ਜੀਕੁਰ ਤੁਹਾਨੂੰ ਤੁਹਾਡਾ ਦੀਨ ਪਿਆਰਾ ਹੈ | ਕਿਸੇ ਨੂੰ ਮਜ਼ਬੂਰ ਕਿਓ ਕੀਤਾ ਜਾਵੇ ਕਿ ਉਹ ਆਪਣਾ ਦੀਨ ਧਰਮ ਤਿਆਗ ਕੇ ਹੋਰ ਦੀਨ ਧਰਮ ਧਾਰਨ ਕਰੇ ? ਇਹ ਪੱਕਾ ਹੈ, ਬੇ ਇਨਸਾਫੀ ਹੈ ਅਤੇ ਰੱਬ ਦੀਆਂ ਨਜ਼ਰਾ ਵਿੱਚ ਪਾਪ ਹੈ |’ ਕਾਜੀਆਂ ਤੇ ਹਾਕਮ ਨੇ ਕਿਹਾ : ‘ਬਾਦਸ਼ਾਹ ਚਹਾਉਂਦਾ ਹੈ ਕਿ ਹਿੰਦੁਸਤਾਨ ਵਿੱਚ ਕੇਵਲ ਇਕੋ ਮਜ੍ਹਬ ਇਸਲਾਮ ਜੀ ਰਹਿ ਜਾਵੇ | ਹੋਰ ਸਭ ਧਰਮ ਕੁਫਰ ਹਨ, ਉਹ ਖਤਮ ਕੀਤੇ ਜਾਣ |’ ਗੁਰੂ ਜੀ : ਬਾਦਸ਼ਾਹ ਦੀ ਖਹਿਸ਼ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ | ਰੱਬ ਨੂੰ ਮਨਜੂਰ ਹੀ ਏਥੇ ਕਾਇਮ ਰਹੇ | ਧਰਮ ਤਾਂ ਉਸ ਰੱਬ ਤੀਕ ਪਹੁੰਚਣ ਦੇ ਵੱਖਰੇ-ਵੱਖਰੇ ਰਾਹ ਹਨ | ਆਪੋ ਆਪਣੀ ਥਾਂ ਸਭ ਠੀਕ ਹਨ | ਇਨ੍ਹਾਂ ਧਰਮਾਂ ਨੂੰ ਮਿਟਾਉਣ ਅਤੇ ਉਹ ਭੀ ਜਬਰ ਨਾਲ ਮਿਟਾਉਣ ਦੀ ਨੀਤੀ ਹੋ ਰੱਬ ਦੀ ਮਰਜ਼ੀ ਦੇ ਉਲਟ ਹੈ | ਅਸੀਂ ਇਸ ਜੁਲਮੀ ਨੀਤੀ ਅੱਗੇ ਨਿਉਣ ਨੂੰ ਤਿਆਰ ਨਹੀਂ |’
ਇਹ ਸੁਣ ਕੇ ਕਾਜ਼ੀ ਤੇ ਹਾਕਮ ਨਿਰੁਤਰ ਹੋ ਕੇ ਮੁੜ ਗਏ | ਉਨ੍ਹਾਂ ਨੂੰ ਗੁਰੂ ਜੀ ਉਪਰ ਵਧੇਰੇ ਸਖਤੀਆਂ ਕਰਨ ਦਾ ਹੁਕਮ ਦਿੱਤਾ ਰੋਜ਼ ਰੋਜ਼ ਉਨ੍ਹਾਂ ਉਪਰ ਵਧ ਤੋਂ ਵਧ ਤੇ ਨਵੀਆਂ ਤੋਂ ਨਵੀਆਂ ਸਖਤੀਆਂ ਕੀਤੀਆਂ ਗਈਆਂ ਅਤੇ ਵੰਨ-ਸੁਵਨੇ ਡਰਾਵੇ ਤੇ ਲਾਲਚ ਦਿੱਤੇ ਗਏ | ਉਨ੍ਹਾਂ ਨੇ ਕਾਫੀ ਚਿਰ ਗੁਰੂ ਜੀ ਨਾਲ ਅੱਤ ਦੀ ਸਖ਼ਤੀ ਕੀਤੀ ਓਰ ਸੁਖ-ਦੁਖ ਨੂੰ ਬਰਾਬਰ ਸਮਝਣ ਵਾਲ, ਇਸ ਤਨ ਨੂੰ ਮਿਥਿਆ ਤੇ ਨਾਸ਼ਵਾਨ ਕਰਨ ਵਾਲੇ, ਹਰ-ਦਮ ਪ੍ਰਮਾਤਮਾ ਨਾਲ ਨਿਰੰਤਰ ਜੁੜੇ ਰਹਿਣ ਵਾਲੇ ਗੁਰੂ ਜੀ ਇਨ੍ਹਾਂ ਸਰੀਰਕ ਕਸ਼ਟਾ ਦੀ ਕਿ ਪ੍ਰਵਾਹ ਕਰਦੇ ਸਨ ? ਆਪ ਪਹਾੜ ਵਾਂਗ ਅਡੋਲ ਰਹੇ | ਆਪ ਦੀ ਅਜਿਹੀ ਆਪ ਦੀ ਇਹ ਦ੍ਰਿੜਤਾ ਵੇਖ ਕੇ ਹਾਕਮਾਂ ਨੇ ਫੇਸਲਾ ਕੀਤਾ ਕਿ ਪਹਿਲਾ ਆਪ ਦੇ ਨਾਲ ਆਏ ਸਿੱਖਾ ਨੂੰ ਵਾਰੀ ਵਾਰੀ ਤਸੀਹੇ ਦੇ ਕੇ ਕਤਲ ਕੀਤਾ ਜਾਵੇ, ਸ਼ਾਇਦ ਇਹ ਵੇਖ ਕੇ ਉਹ ਇੰਨ ਮਨ ਲੈਣ | ਇਸ ਫੇਸਲੇ ਅਨੁਸਾਰ ਪਹਿਲਾ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ | ਉਸ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ | ਗੁਰੂ ਜੀ ਨੇ ਦੋਵਾਂ ਨੂੰ ਪਿਆਰ ਭਰੀ ਅਸ਼ੀਰਵਾਦ ਦਿੱਤੀ | ਉਹ ਦੇਵੋਂ ਅਕਾਲ ਪੁਰਖ ਦੀ ਗੋਦੀ ਵਿੱਚ ਜਾ ਬਿਰਾਜੇ |
ਇਸ ਤੋਂ ਮਗਰੋਂ ਭਾਈ ਉਦੋਂ ਤੇ ਭਾਈ ਚੀਮਾ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਇਸ ਤਰਾਂ ਨਹੀਂ ਮਰਨਾ ਚਾਉਂਦੇ | ਸਾਨੂੰ ਆਗਿਆ ਦੀਓ ਕਿ ਅਸੀਂ ਜੇਲ੍ਹ ਵਿਚੋਂ ਨਿਕਲ ਜਾਈਏ ਅਤੇ ਬਾਹਰ ਜਾ ਕੇ ਸੰਗਤਾ ਨੂੰ ਇਸ ਜਾਬਰ ਹਕੂਮਤ ਵਿਰੁਧ ਡਟਣ ਲਈ ਪ੍ਰੇਰੀਏ | ਗੁਰੂ ਜੀ ਜਾਣਦੇ ਸਨ ਕਿ ਇਹ ਮੋਤੋ ਨਹੀਂ ਡਰਦੇ, ਇਨ੍ਹਾਂ ਵਿੱਚ ਬੀਰ-ਰਸ ਜਾਗਿਆ ਹੈ ਅਤੇ ਇਹ ਸੰਤ- ਸਿਪਾਹੀਆਂ ਵਾਂਗ ਅਧਰਮ ਤੇ ਜਬਰ ਦਾ ਟਾਕਰਾ ਕਰਨਾ ਚੁਹਾਂਉਦੇ ਹਨ | ਆਪਣੇ ਉਨ੍ਹਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਅਤੇ ਓਹ ਸੁਰਮੇ ਜੇਲ੍ਹ ਤੋੜ ਕੇ ਨਿਕਲ ਗਏ | ਇਸ ਤੇ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਡੱਕ ਦਿੱਤਾ ਗਿਆ ਕਿ ਕੀਤੇ ਇਹ ਵੀ ਨਾ ਨਿਕਲ ਜਾਣ | ਨਾਲ ਹੀ ਹਾਕਮਾਂ ਨੇ ਇਰਾਦਾ ਕੀਤਾ ਕਿ ਇਨ੍ਹਾਂ ਦਾ ਵੀ ਛੇਤੀ ਨਿਕਲ ਜਾਣ ਨਾਲ ਹੀ ਹਾਕਮਾਂ ਨੇ ਇਰਾਦਾ ਕੀਤਾ ਕਿ ਇਨ੍ਹਾਂ ਦਾ ਵੀ ਛੇਤੀ ਹੀ ਫੇਸਲਾ ਕਰਨਾ ਚਾਹੀਦਾ ਹੈ |ਉਧਰੋਂ ਸ੍ਰੀ ਦਸ਼ਮੇਸ਼ ਜੀ ਨੇ ਆਨੰਦਪੁਰ ਸਾਹਿਬ ਤੋਂ ਇਕ ਸਿੱਖ ਦਿੱਲੀ ਭੇਜਿਆ ਕਿ ਗੁਰੂ ਜੀ ਦਾ ਪਤਾ ਲਿਆਵੇ | ਗੁਰੂ ਜੀ ਨੇ ਉਸਦੇ ਹੱਥ ਹੇਠ ਲਿਖੇ ਸਲੋਕ ਲਿਖ ਕੇ ਆਪਣੇ ਨੋਆਂ ਸਾਲਾ ਦੇ ਹੋਣਹਾਰ ਸਾਹਿਬਜ਼ਾਦੇ ਵੱਲ ਭੇਜੇ –
ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ||
ਕਹੁ ਨਾਨਕ ਅਬ ਓਟ ਹਰਿ ਗਜ ਜੀਓ ਹੋਹੁ ਸਹਾਏ ||੫੩ ||
ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ||
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ||੫੫||
ਇਹ ਗੁਰਵਾਕ ਲੈ ਕੇ ਸਿੱਖ ਆਨੰਦਪੁਰ ਸਾਹਿਬ ਪੁੱਜਾ | ਅਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਲੋਕ ਉਤਰ ਵਜੋਂ ਲਿਖ ਕੇ ਗੁਰੂ ਤੇਗ ਬਹਾਦਰ ਜੀ ਵੱਲ ਭੇਜਿਆ –
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ||
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਏ ||੫੪||
ਇਹ ਪੜ੍ਹ ਕੇ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਜਿਹੜੀ ਭਾਰੀ ਜੁੰਮੇਵਾਰੀ ਗੁਰੂ ਦਸ਼ਮੇਸ਼ ਦੇ ਸਿਰ ਪੈਣੀ ਹੈ ਉਹ ਉਸਨੂੰ ਸੰਭਾਲਣ ਲਈ ਤਿਆਰ ਹਨ | ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ, ਜਿਹਨਾ ਦਾ ਨਾ ਉਦੋਂ ਅਜੇ ਗੋਬਿੰਦ ਰਾਇ ਸੀ | ਆਪਣੇ ਥਾਂ ਗੁਰੂ ਨੀਅਤ ਕੀਤਾ ਅਤੇ ਇਹ ਸਲੋਕ ਲਿਖ ਕੇ ਭੇਜਿਆ –
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ||
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ||੫੬||
ਇਨ੍ਹੇ ਤੀਕ ਔਰੰਗਜੇਬ ਵੱਲੋ ਆਖਿਰੀ ਹੁਕਮ ਪਹੁੰਚ ਗਿਆ | ਉਸ ਅਨੁਸਾਰ ਕਾਜ਼ੀ ਮੋਲਵੀ ਤੇ ਹਾਕਮ ਆਪ ਜੀ ਪਾਸ ਆਏ | ਉਨ੍ਹਾ ਨੇ ਬਾਦਸ਼ਾਹ ਦਾ ਹੁਕਮ ਸੁਣਾਇਆ ਜੋ ਇਹ ਸੀ | ਤਿੰਨ ਗੱਲਾ ਵਿਚੋਂ ਤੁਹਾਨੂੰ ਇਕ ਚੁੰਨਣੀ ਪਵੇਗੀ, ਜਿਹੜੀ ਮਰਜ਼ੀ ਚੁਣ ਲਵੋ –
(੧) ਕਲਮਾਂ ਪੜੋ ਤੇ ਮੁਸਲਮਾਨ ਹੋ ਜਾਓ | (੨) ਕਰਾਮਾਤ ਵਿਖਾਓ | (੩) ਮੋਤ ਲਈ ਤਿਆਰ ਹੋ ਜਾਓ |
ਗੁਰੂ ਜੀ ਨੇ ਸ਼ਾਂਤੀ ਨਾਲ ਉਤਰ ਦਿੱਤਾ ਅਸੀਂ ਨਾ ਹੀ ਕਰਾਮਾਤ ਵਿਖਾਉਣੀ ਹੈ ਨਹੀ ਧਰਮ ਛਡਣਾ ਹੈ ਤੁਸੀਂ ਜੋ ਜੀਅ ਕਰਦਾ ਜੇ ਕਰੋ, ਅਸੀਂ ਤਿਆਰ ਹਾਂ | ਇਹ ਸੁਣ ਕੇ ਗੁਰੂ ਜੀ ਦੇ ਕਤਲ ਦੀ ਤਿਆਰੀ ਕੀਤੀ ਗਈ | ਗੁਰੂ ਜੀ ਨੂੰ ਚਾਦਨੀ ਚੋਕ ਵਿਚ ਲਿਆਂਦਾ ਗਿਆ | ਆਪ ਦੀ ਇੱਛਾ ਅਨੁਸਾਰ ਆਪ ਨੂੰ ਖੂਹ ਤੋਂ ਇਸ਼ਨਾਨ ਕਰਾਇਆ ਗਿਆ | ਫੇਰ ਬੋਹੜ ਥਲੇ ਆ ਕੇ ਬਹਿ ਗਏ | ਗੁਰੂ ਜੀ ਨੇ ਜਲਾਦ ਨੂੰ ਕਿਹਾ ਕਿ ਜਿਸ ਵੇਲੇ ਅਸੀਂ ਪਾਠ ਦਾ ਭੋਗ ਪਵਾ ਕੇ ਸ਼ੀਸ ਨਿਵਾਈਏ ਅਕਾਲਪੁਰਖ ਅੱਗੇ, ਤੁਸਾਂ ਆਪਣੇ ਜੁੰਮੇ ਲੱਗਾ ਕੰਮ ਕਰ ਦੇਣਾ | ਸ੍ਰੀ ਗੁਰੂ ਤੇਗ ਬਹਾਦਰ ਜੀ ਜਪੁਜੀ ਸਾਹਿਬ ਦਾ ਪਾਠ ਕਰਨ ਲੱਗੇ | ਜਪੁਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ, ਆਪ ਨੇ ‘ਧੰਨ ਵਾਹਿਗੁਰੂ’ ਆਖ ਕੇ ਸ਼ੀਸ ਨਿਵਾਇਆ, ਸਮਾਣੇ ਦੇ ਸਯਦ ਜਲਾਲ ਦੀਨ ਜੱਲਾਦ ਨੇ ਤਲਵਾਰ ਮਾਰੀ, ਗੁਰੂ ਜੀ ਦਾ ਸੀਸ ਧੜ ਨਾਲੋਂ ਅੱਡ ਹੋ ਗਿਆ |
ਇਹ ਵੱਡਾ ਸਾਕਾ ਮੱਘਰ ਸੁਦੀ ੫ (੧੧ ਮੱਘਰ) ਸੰਮਤ ੧੭੩੨, ਮੁਤਾਬਕ ੧੧ ਨਵੰਬਰ ਸੰਨ ੧੬੭੫ ਨੂੰ ਵੀਰਵਾਰ ਦੇ ਦਿਨ ਹੋਇਆ | ਜਿਸ ਥਾਂ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਥਾਂ ਗੁਰਦੁਆਰਾ ‘ਸੀਸ ਗੰਜ’ ਹੈ | ਗੁਰੂ ਜੀ ਦੇ ਸ਼ੀਸ ਨੂੰ ਉਥੇ ਹੀ ਪਿਆ ਰਹਿਣ ਦਿੱਤਾ ਅਤੇ ਪਹਿਰਾ ਲੱਗਾ ਦਿੱਤਾ ਗਿਆ ਪਰ ਫੇਰ ਵੀ ਪਹਿਰੇ ਤੋਂ ਅੱਖ ਬਚਾ ਕੇ ਭਾਈ ਜੈਤੇ ਨੇ ਸ਼ੀਸ ਚੁੱਕ ਲਿਆ ਤੇ ਚਾਦਰ ਵਿਚ ਵਲੇਟ ਕੇ ਆਨੰਦਪੁਰ ਲੈ ਗਿਆ | ਦਸਮ ਪਾਤਸ਼ਾਹ ਨੇ ਭਾਈ ਜੈਤੇ ਨੂੰ ਘੁਟ ਕੇ ਗੱਲ ਨਾਲ ਲਾਇਆ ਅਤੇ ਬਚਨ ਕੀਤਾ, ‘ਰੰਗਰਟਾ, ਗੁਰੂ ਕਾ ਬੇਟਾ |’ ਇਸ ਤੋਂ ਪਿਛੋਂ ਸ੍ਰੀ ਦਸਮੇਸ਼ ਜੀ ਅਤੇ ਸੰਗਤ ਨੇ ਸੀਸ ਦਾ ਸਸਕਾਰ ਕੀਤਾ |
ਗੁਰੂ ਜੀ ਦੇ ਧੜ ਨੂੰ ਅਗਲੇ ਦਿਨ ਇਕ ਸ਼ਰਧਾਲੂ ਸਿੱਖ ਭਾਈ ਲੱਖੀ ਸ਼ਾਹ ਲੁਭਾਣਾ, ਬੜੀ ਹੁਸ਼ਿਆਰੀ ਨਾਲ ਗੱਡੇ ਵਿੱਚ ਲੱਦ ਕੇ ਆਪਣੇ ਘਰ ਲੈ ਗਿਆ | ਉਥੇ ਉਸਨੇ ਆਪਣੇ ਘਰ ਅੰਦਰ ਚਿਖਾ ਬਣਾਈ, ਧੜ ਨੂੰ ਉਸ ਉਪਰ ਰਖਿਆ ਅਤੇ ਘਰ ਨੂੰ ਅੱਗ ਲੱਗਾ ਦਿਤੀ | ਉਸ ਥਾਂ ਹੁਣ ਗੁਰੂਦਆਰਾ ਰਕਾਬ ਗੰਜ ਹੈ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY