Shri Guru Ram Das Ji

1995

ਸ੍ਰੀ ਗੁਰੂ ਰਾਮਦਾਸ ਜੀ (Shri Guru Ram Das Ji)

ਜਨਮ — ਕੱਤਕ ਵਦੀ 2 (25 ਅੱਸੂ) 1591, 24 ਸੰਤਬਰ, 1534, ਚੂਨਾ ਮੰਡੀ, ਲਾਹੋਰ |

ਮਾਤਾ ਪਿਤਾ – ਸ੍ਰੀ ਹਰਦਾਸ , ਸ੍ਰੀ ਦਇਆਕੌਰ ਜੀ, |

ਵਿਆਹ – 22 ਫੱਗਣ, ਸੰਮਤ 1610, ਗੋਇੰਦਵਾਲ, ਸ੍ਰੀ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਬੀਬੀ ਬਾਨੀ ਜੀ ਨਾਲ |

ਸੰਤਾਨ – ਸ੍ਰੀ ਪ੍ਰਿਥੀਚੰਦ, ਸ੍ਰੀ ਮਹਾਂ ਦੇਵ, ਸ੍ਰੀ ਗੁਰੂ ਅਰਜਨ ਦੇਵ ਜੀ |

ਅਸਥਾਨ ਰਚੇ – ਸੰਤੋਖਸਰ ਦੀ ਖੁਦਾਈ ਸੰਮਤ 1527, ਗੁਰੂ ਕੇ ਚੱਕ ਦੀ ਨੀਂਹ ਰੱਖੀ ਸੰਮਤ 1631, ਅੰਮ੍ਰਿਤਸਰ ਸਰੋਵਰ ਦੀ ਤਿਆਰੀ ਅਰੰਬੀ, ਸੰਮਤ 1634 |

ਗੁਰਿਆਈ – ਭਾਦਰੋਂ ਸੁਦੀ 15 (1 ਅੱਸੂ), ਸੰਮਤ 1631, ਗੋਇੰਦਵਾਲ |

ਜੋਤੀ ਜੋਤ ਸਮਾਏ – ਭਾਦਰੋਂ ਸੁਦੀ 3 (2 ਅੱਸੂ) ਸੰਮਤ 1638 |

ਸ੍ਰੀ ਗੁਰੂ ਰਾਮਦਾਸ ਜੀ
(ਸੰਮਤ ੧੫੯੧-੧੬੩੮, ਸੰਨ ੧੫੩੪-੧੫੮੧)

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ – ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹ਼ੋਰ (ਪਾਕਿਸਤਾਨ) ਦੇ ਵਸਨੀਕ ਸ਼੍ਰੀ ਹਰਦਾਸ ਜੀ ਸੋਢੀ ਦੇ ਘਰ, ਮਾਤਾ ਦਇਆ ਕੌਰ ਜੀ ਦੇ ਕੁੱਖੋ ਕੱਤਕ ਵਦੀ ੨ (ਕਤੇ ਦੀ ਪੁੰਨਿਆ ਤੋਂ ਮਗਰੋ ਦੂਜੀ ਥਿਤ ਵਾਲੇ ਦਿਨ), ਸੰਮਤ ੧੫੯੧ ਨੂੰ ਹੋਇਆ | ਓਸ ਦਿਨ ਅੱਸੂ ਮਹੀਨੇ ਦੀ ੨੫ ਤਰੀਕ ਸੀ ਅਤੇ ਸੰਨ ੧੫੩੪ ਦੇ ਮਹੀਨੇ ਸਤੰਬਰ ਦੀ ੨੪ ਤਾਰੀਕ ਸੀ | ਮਾਪਿਆ ਨੇ ਆਪ ਦਾ ਨਾਂ ਜੇਠਾ ਰਖਿਆ |

ਕਿਰਤ- ਕਮਾਈ – ਸ਼੍ਰੀ ਜੇਠਾ ਜੀ ਅਜੇ ਛੋਟੀ ਉਮਰ ਦੇ ਸਨ ਕਿ ਪਹਿਲਾ ਓਨਾ ਡੀ ਮਾਤਾ ਜੀ ਚਲਾਣਾ ਕਰ ਗਏ ਅਤੇ ਮਗਰੋ ਪਿਤਾ ਜੀ ਵੀ ਸੁਰਗਵਾਸ ਹੋ ਗਏ | ਇਸ ਤਰਾ ਓਹ ਸਤਾਂ ਅਠਾ ਵਰਿਆ ਦੀ ਉਮਰ ਵਿਚ ਯਤੀਮ ਹੋ ਗਏ | ਓਹਨਾ ਦੀ ਨਾਨੀ ਓਨਾ ਨੂੰ ਆਪਣੇ ਪਿੰਡ ਬਾਸਰਕੇ (ਅੰਮ੍ਰਿਤਸਰ) ਲੈ ਆਈ | ਨਾਨਕੇ ਘਰ ਦੀ ਗਰੀਬੀ ਦੇ ਕਾਰਣ ਸ੍ਰੀ ਜੇਠਾ ਜੀ ਛੋਟੀ ਉਮਰ ਤੋਂ ਹੀ ਕਿਰਤ-ਕਮਾਈ ਦੀ ਕਾਰ ਵਿੱਚ ਜੁੱਟ ਪਏ | ਆਪ ਛੋਲਿਆਂ ਦੀਆਂ ਘੁੰਙਣੀਆਂ ਵੇਚਿਆ ਕਰਦੇ ਸਨ ਅਤੇ ਇਸ ਤਰਾਂ ਘਰ ਦੇ ਨਿਰਬਾਹ ਵਿਚ ਹਿੱਸਾ ਪਾਉਂਦੇ ਸਨ | ਧਰਮੀ ਅਤੇ ਦਾਨੀ ਸੁਭਾਅ ਦਾ ਸਦਕਾ ਓੁਹ ਕਈ ਵੇਰ ਗਰੀਬ-ਗੁਰਬਿਆਂ ਅਤੇ ਸਾਧਾਂ ਫਕੀਰਾਂ ਨੂੰ ਘੁੰਙਣੀਆਂ ਮੁਫਤ ਹੀ ਵਰਤਾ ਦਿਆ ਕਰਨ | ਉਨ੍ਹਾਂ ਦੇ ਨਾਨਾ ਜੀ ਉਨ੍ਹਾਂ ਨੂੰ ਗੁੱਸੇ ਹੋਇਆ ਕਰਨ,ਪਰ ਫੇਰ ਵੀ ਓੁਹ ਸਮੇਂ-ਸਮੇਂ ਆਪਣੇ ਜਮਾਂਦਰੂ ਸੁਭਾਅ ਦਾ ਚਮਤਕਾਰ ਵਿਖਾਉਂਦੇ ਜੀ ਰਹੇ |

ਗੁਰੂ-ਮਿਲਾਪ – ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਜਨਮ-ਨਗਰੀ ਸੀ | ਉਥੋਂ ਚੋਖੇ ਲੋਕ ਗੁਰੂ ਜੀ ਦੇ ਦਰਸ਼ਨ ਲਈ ਗੋਂਦਵਾਲ ਜਾਇਆ ਕਰਦੇ ਸਨ | ਜਦ ਸ੍ਰੀ ਜੇਠਾ ਜੀ ਸਿਆਣੀ ਉਮਰ ਦੇ ਹੋਏ ਤਾਂ ਕਿਸੇ ਅੰਦਰਲੀ ਬਲਵਾਨ ਖਿਚ ਕੇ ਕਾਰਨ ਆਪ ਗੋਂਦਵਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਚੱਲੇ ਗਏ | ਉੱਥੇ ਗੁਰੂ ਦਰਬਾਰੋਂ ਉਨ੍ਹਾ ਦੀ ਆਤਮਾ ਤੇ ਧਾਰਮਕ ਰੁਚੀਆਂ ਨੂੰ ਰੱਜਵੀਂ ਖੁਰਾਕ ਮਿਲਣ ਲੱਗ ਪਈ | ਆਪ ਬੜੇ ਪ੍ਰੇਮ ਨਾਲ ਗੁਰ-ਸੰਗਤ ਦੀ ਸੇਵਾ ਕਰਨ ਲੱਗ ਪਏ | ਆਪਣਾ ਗੁਜ਼ਾਰਾ ਉਹ ਘੁੰਙਣੀਆਂ ਵੇਚ ਕੇ ਕਰੀ ਗਏ |
ਵਿਆਹ – ਸ੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਸਪੁੱਤਰੀਆਂ ਸਨ | ਵੱਡੀ ਧੀ ਬੀਬੀ ਦਾਨੀ ਜੀ ਦਾ ਵਿਆਹ ਸ੍ਰੀ ਰਾਮਾ ਜੀ ਨਾਲ ਹੋ ਗਿਆ ਹੋਇਆ ਸੀ | ਛੋਟੀ ਧੀ ਬੀਬੀ ਭਾਨੀ ਜੀ ਅਜੇ ਕੁਆਰੀ ਸੀ | ਇੱਕ ਦਿਨ ਮਾਤਾ ਰਾਮ ਕੌਰ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਸੁਖ ਨਾਲ ਮੁਟਿਆਰ ਹੋ ਗਈ ਹੈ, ਉਹਦੇ ਵਾਸਤੇ ਯੋਗ ਵਰ ਵੀ ਭਾਲ ਕਰਨੀ ਚਾਹੀਦੀ ਹੈ | ਉਸ ਵੇਲੇ ਦੇਵ-ਨੇਤ ਨਾਲ ਸ੍ਰੀ ਜੇਠਾ ਜੀ ਘੁੰਙਣੀਆਂ ਵੇਚਦੇ-ਵੇਚਦੇ ਉੱਥੇ ਆ ਗਏ | ਇਸ ਸੋਹਣੇ ਸੁਡੌਲ ਗੱਭਰੂ ਨੂੰ ਵੇਖ ਕੇ ਮਾਤਾ ਜੀ ਨੇ ਕਿਹਾ ਕਿ ਵਰ ਇਸ ਕਾਕੇ ਜਿਹਾ ਹੋਣਾ ਚਾਹੀਦਾ ਹੈ | ਗੁਰੂ ਜੀ ਨੇ ਕਿਹਾ : ‘ਬਸ, ਇਸ ਜਿਹਾ ਤਾਂ ਇਹੋ ਜੀ ਐ |’ ਬਸ, ਬਿਨਾਂ ਜਾਤ-ਪਾਤ ਜਾਂ ਨਾਨਕ ਦਾਦਕ ਬਾਰੇ ਕਿਸੇ ਪ੍ਰਕਾਰ ਦੀ ਪੁੱਛ ਪੜਤਾਲ ਕਰਨ ਦੇ, ਜਾਂ ਗਰੀਬੀ ਦੀ ਹਾਲਤ ਵੇਖ ਕੇ ਸੰਗਣ ਜਾਂ ਝਕਣ ਦੇ, ਬੀਬੀ ਬਾਨੀ ਜੀ ਦੀ ਮੰਗਣੀ ਸ੍ਰੀ ਜੇਠਾ ਜੀ ਨਾਲ ਕਰ ਦਿੱਤੀ | ਥੋੜ੍ਹੇ ਚਿਰ ਮਗਰੋਂ ੨੨ ਫੱਗਣ ਸੰਮਤ ੧੬੧੦ ਵਾਲੇ ਦਿਨ ਉਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ | ਮਾਤਾ ਭਾਨੀ ਜੀ ਦੀ ਕੁੱਖੋ ਤਿੰਨ ਸਾਹਿਬਜ਼ਾਦੇ ਜਨਮੇ-ਪ੍ਰਿਥੀ ਚੰਦ (ਪ੍ਰਿਥੀਆਂ) ਸੰਮਤ ੧੬੧੫ ਵਿੱਚ ਅਤੇ (ਸ੍ਰੀ ਗੁਰੂ ) ਅਰਜਨ ਦੇਵ ਜੀ ਸੰਮਤ ੧੬੨੦ ਵਿੱਚ|

ਸੇਵਾ ਘਾਲ – ਵਿਆਹ ਮਗਰੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਜੇਠਾ ਜੀ ਨੂੰ ਵੀ ਸ੍ਰੀ ਰਾਮਾ ਜੀ ਵਾਕੁਰ ਆਪਣੇ ਘਰ ਹੀ ਰੱਖ ਲਿਆ | ਸ੍ਰੀ ਜੇਠਾ ਜੀ ਦਾ ਹੋਰ ਥਾਂ ਜੁ ਨਹੀਂ ਸੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨਿਥਾਵਿਆ ਦੇ ਥਾਂ ਜੁ ਸਨ |
ਸ੍ਰੀ ਜੇਠਾ ਜੀ ਤਨ ਮਨ ਨਾਲ ਗੁਰੂ ਜੀ ਦੀ ਅਤੇ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਏ | ਲੋਕਾਚਾਰੀ ਮੂਜਬ ਜਵਾਈ ਦਾ ਆਪਣੇ ਸਹੁਰੇ ਘਰ ਰਹਿ ਕੇ ਸੇਵਾ ਕਰਨੀ ਅਪਮਾਨ ਮੰਨਿਆ ਜਾਂਦਾ ਸੀ ਪਰ ਸ੍ਰੀ ਜੇਠਾ ਜੀ ਨੇ ਜਵਾਈ ਬਣ ਕੇ ਰਹਿਣ ਦਾ ਖਿਆਲ ਤੀਕ ਨਾ ਕੀਤਾ | ਓੁਹ ਸ੍ਰੀ ਅਮਰਦਾਸ ਜੀ ਨੂੰ ਆਪਣੇ ਮੁਕਤੀ ਦਾਤਾ ਗੁਰੂ ਅਤੇ ਆਪਣੇ ਆਪ ਨੂੰ ਉਨ੍ਹਾਂ ਦਾ ਨਿਮਾਣਾ ਸੇਵਕ ਸਮਝਦੇ ਸਨ | ਇਸ ਤਰਾਂ ਸੰਸਾਰਕ ਸਬੰਧ ਤੋਂ ਉਚੇਰੇ ਹੋ ਕੇ ਅਤੇ ਲੋਕਾਚਾਰੀ ਤੇ ਲੋਕ-ਰਾਜ ਦੀ ਪ੍ਰਵਾਹ ਨਾ ਕਰਦੇ ਹੋਏ ਆਪ ਗੁਰੂ ਘਰ ਦੀ ਸੇਵਾ-ਘਾਲ ਵਿੱਚ ਜੁੱਟ ਪਏ |
ਗੁਰੂ ਜੀ ਉਨ੍ਹਾਂ ਦਾ ਸੇਵਾ-ਭਾਵ ਅਤੇ ਅਣਥੱਕ ਘਾਲ ਵੇਖ ਕੇ ਬੜਾ ਪ੍ਰਸੰਨ ਹੋਇਆ ਕਰਦੇ ਸਨ | ਓੁਹ ਉਨ੍ਹਾ ਨੂੰ ਬਹੁਤ ਕਰ ਕੇ ‘ਰਾਮਦਾਸ’ ਹੀ ਸੱਦਦੇ ਹੁੰਦੇ ਸਨ | ਇਸ ਤਰਾਂ ਸ੍ਰੀ ਜੇਠਾ ਜੀ ਦਾ ਨਾਂ ਸ੍ਰੀ ਰਾਮਦਾਸ ਜੀ ਪੱਕ ਗਿਆ |
ਸ੍ਰੀ ਰਾਮਦਾਸ ਜੀ ਨੇ ਛੇਤੀ ਹੀ ਸਿੱਖੀ ਆਸ਼ੇ ਨੂੰ ਪੂਰੀ ਤਰਾਂ ਸਮਝ ਲਿਆ ਅਤੇ ਆਪਣਾ ਜੀਵਨ ਗੁਰਸਿੱਖੀ ਦੇ ਸੱਚੇ ਵਿੱਚ ਢਾਲ ਲਿਆ | ਜਦ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਉਲੀ ਦੀ ਤਿਆਰੀ ਅਰੰਭੀ ਤਾਂ ਸ੍ਰੀ ਰਾਮਦਾਸ ਜੀ ਨੇ ਇਸ ਕਾਰਜ ਦਾ ਸਾਰਾ ਪ੍ਰਬੰਧ ਸੰਭਾਲਿਆ | ਨਾਲ ਨਾਲ ਹੀ ਆਪ ਸੰਗਤਾ ਨਾਲ ਮਿਲ ਕੇ ਕਾਰ-ਸੇਵਾ ਕਰਦੇ ਅਤੇ ਟੋਕਰੀ ਢੋਇਆ ਕਰਦੇ ਸਨ | ਇਕ ਵਾਰ ਆਪ ਸੇਵਾ ਵਿਚ ਮਗਨ ਹੋਏ ਟੋਕਰੀ ਢੋ ਰਹੇ ਸਨ ਕਿ ਲਾਹੋਰੋਂ ਸ਼ਰੀਕੇ ਦੇ ਕੁਝ ਸੱਜਣ ਆ ਗਏ | ਉਨ੍ਹਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ ਸਾਡਾ ਭਾਈ ਸਹੁਰੇ ਘਰ ਟੋਕਰੀ ਢੋ ਰਿਹਾ ਹੈ |ਓੁਹ ਕਹਿਣ ਲੱਗੇ, ‘ਜੇ ਇਸ ਨੇ ਮਹਿਨਤ ਮਨਜੂਰੀ ਹੀ ਕਰਨੀ ਸੀ, ਤਾਂ ਹੋਰ ਥਾਂ ਥੜ੍ਹੇ ਸਨ ? ਇਸ ਨੇ ਤਾਂ ਸਾਡੀ ਨੱਕ ਵੱਢਣੀ ਹੀ ਕਰ ਦਿੱਤੀ ਹੈ |’
ਇਸ ਤਰਾਂ ਦੇ ਬਚਨ ਬੋਲਦੇ ਓੁਹ ਲਾਹੋਰੀਏ ਸੋਢੀ ਸ੍ਰੀ ਗੁਰੂ ਅਮਰਦਾਸ ਜੀ ਪਾਸ ਪੁੱਜੇ | ਉਨ੍ਹਾ ਨੇ ਗੁਰੂ ਜੀ ਨੂੰ ਉਲਾਹਮਾ ਦਿੱਤਾ | ਅਗੋਂ ਗੁਰੂ ਜੀ ਨੇ ਮੁਸਕ੍ਰਾ ਕੇ ਕਿਹਾ : ‘ਪੁਰਖਾ ! ਰਾਮਦਾਸ ਦੇ ਸਿਰ ਉਪਰ ਗਾਰੇ ਮਿਟੀ ਦੀ ਟੋਕਰੀ ਨਹੀਂ, ਸਗੋਂ ਦਿਨ-ਦੁਨੀ ਦਾ ਛਤ੍ਰ ਹੈ |’ਜਾਨ ਸੋਢੀਆਂ ਨੇ ਸ੍ਰੀ ਜੇਠਾ ਜੀ ਨੂੰ ਮਿਹਣਾ ਮਾਰਿਆ | ਤਾਂ ਓੁਹ ਕਹਿਣ ਲੱਗੇ : ‘ਭਲਿਓ ! ਤੁਸੀਂ ਅਸਲੀਅਤ ਨਹੀਂ ਸਮਝੇ | ਇਹ ਮੇਰਾ ਸਹੁਰਾ ਘਰ ਨਹੀਂ, ਸਗੋਂ ਮੇਰਾ ਮੁਕਤੀ ਡਰ ਹੈ | ਮੈ ਤਾਮ ਆਪਣੇ ਮੁਕਤੀ-ਦਾਤੇ ਸਤਿਗੁਰੂ ਦੀ ਸੇਵਾ ਕਰਕੇ ਉਨ੍ਹਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹਾਂ | ਤੁਸੀਂ ਲੋਕਾਚਾਰੀ ਤੇ ਕੁੜਮਾਚਾਰੀ ਦੀਆਂ ਗੱਲਾ ਕਰਦੇ ਹੋ | ਇਹ ਤੁਹਾਡੀ ਭੁਲ ਹੈ |

ਪ੍ਰੀਖਿਆ – ਇਕ ਦਿਨ ਗੁਰੂ ਅਮਰਦਾਸ ਜੀ ਨੇ ਆਪਣੀ ਵੱਡੀ ਸਪੁੱਤਰੀ ਦੇ ਘਰ ਵਾਲੇ, ਸ੍ਰੀ ਰਾਮਾ ਜੀ ਨੂੰ ਕਿਹਾ ਕਿ ਬਾਓੁਲੀ ਦੀ ਇਮਾਰਤ ਬਣਦੀ ਵੇਖਣ ਲਈ ਏਸ ਟਿਕਾਣੇ ਇਕ ਥੜ੍ਹਾ ਬਣਾਓੁ, ਜਿੱਥੇ ਆ ਕੇ ਅਸੀਂ ਬਹਿ ਜਾਇਆ ਕਰੀਏ ਅਤੇ ਥੜ੍ਹਾ ਇਸ ਨਮੂਨੇ ਦਾ ਬਣੇ | ਇਸੇ ਤਰਾਂ ਇਕ ਹੋਰ ਟਿਕਾਣਾ ਦੱਸ ਕੇ ਆਪ ਨੇ ਸ੍ਰੀ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਇਥੇ ਥੜ੍ਹਾ ਬਣਾਓੁ ਅਤੇ ਇਸ ਤਰਾਂ ਦਾ ਬਣਾਓ |
ਦੋਹਾਂ ਨੇ ਸਾਰਾ ਜ਼ੋਰ ਲਾ ਕੇ ਥੜ੍ਹੇ ਬਣਾਏ | ਸ਼ਾਮ ਨੂੰ ਗੁਰੂ ਜੀ ਨੇ ਥੜ੍ਹੇ ਵੇਖੇ ਤੇ ਕਿਹਾ, ‘ਇਹ ਥੜ੍ਹੇ ਠੀਕ ਨਹੀਂ ਬਣੇ, ਇਨ੍ਹਾ ਨੂੰ ਢਾਹ ਦਿਓ ਅਤੇ ਨਵੇਂ ਸਿਰਿਓਂ ਇਸ ਪ੍ਰਕਾਰ ਬਣਾਓ |’ ਥੜ੍ਹੇ ਫੇਰ ਬਣਾਏ ਗਏ | ਦੂਜੇ ਦਿਨ ਫੇਰ ਗੁਰੂ ਜੀ ਨੇ ਇਨ੍ਹਾਂ ਨੂੰ ਨਾ-ਪਸੰਦ ਕੀਤਾ ਅਤੇ ਢਾਹ ਕੇ ਮੁੜ ਬਣਾਉਣ ਦਾ ਹੁਕਮ ਦਿੱਤਾ |ਪੰਜ ਛੇ ਦਿਨ ਇਹੋ ਖੇਡ ਜਾਰੀ ਰਹੀ|
ਸ੍ਰੀ ਰਾਮਾ ਜੀ ਅੱਕ ਗਏ | ਨੋਹ ਕਹਿਣ ਲੱਗੇ, ‘ਗੁਰੂ ਜੀ ਦੀ ਅਵਸਥਾ ਵਡੇਰੀ ਹੋ ਗਈ ਹੈ | ਚੇਤਾ ਨਹੀਂ ਨਾ ਰਹਿੰਦਾ ! ਜਿਵੇਂ ਓਹ ਆਖ ਜਾਂਦੇ ਹਨ, ਮੈ ਉਸੇ ਤਰਾਂ ਥੜ੍ਹਾ ਉਸਾਰਦਾ ਹਾਂ, ਪਰ ਓਹ ਅਗਲੇ ਦਿਨ ਕੁਝ ਹੋਰ ਕਹਿ ਦੇਂਦੇ ਹਨ ਕਿ ਆਸਾ ਤਾਂ ਇਸ ਤਰਾਂ ਕਿਹਾ ਸੀ | ਇਹ ਆਖ ਕੇ ਥੜ੍ਹਾ ਢੁਹਾ ਦੇਂਦੇ ਹਨ | ਬਿਰਧ ਜੁ ਹੋਏ, ਉਨ੍ਹਾ ਦੇ ਵੱਸ ਦੀ ਗੱਲ ਨਹੀਂ |’
ਜਦ ਕਿਸੇ ਨੇ ਸ੍ਰੀ ਰਾਮਦਾਸ ਜੀ ਨੂੰ ਇਸ ਬਾਰੇ ਕਿਹਾ, ਤਾਂ ਓਹ ਕਹਿਣ ਲੱਗੇ : ‘ਮੈਂ ਅੰਜਾਣ ਹਾਂ, ਗੱਲ ਸਮਝਣ ਵਿਚ ਕੋਈ ਨਾ ਕੋਈ ਕਸਰ ਰਹਿ ਜਾਂਦੀ ਹੈ | ਗੁਰੂ ਜੀ ਮਹਿਰ ਕਰਦੇ ਹਨ, ਖ਼ਫ਼ਾ ਨਹੀਂ ਹੁੰਦੇ, ਸਗੋਂ ਨਵੇ ਸਿਰੇ ਜੁਗਤ ਦੱਸਦੇ ਸਮਝਾਉਂਦੇ ਹਨ | ਮੈਂ ਫੇਰ ਉਸਾਰਦਾ ਹਾਂ | ਮੈਨੂੰ ਤਾਂ ਉਨ੍ਹਾ ਦਾ ਹੁਕਮ ਮੰਨਣ ਵਿੱਚ ਖੁਸ਼ੀ ਹੈ | ਜਦ ਓੁਹ ਕਹਿੰਦੇ ਹਨ ‘ਬਣਾਓ’ ਤਾਂ ਮੈਨੂੰ ਚਾਅ ਚੜ੍ਹ ਜਾਂਦਾ ਹੈ | ਜਦ ਓਹ ਕਹਿੰਦੇ ਹਨ, ‘ਢਾਹੋ’ ਤਾਂ ਮੈਨੂੰ ਆਪਣੀ ਬੇਸਮਝੀ ਉਪਰ ਅਫਸੋਸ ਹੁੰਦਾ ਹੈ, ਪਰ ਥੜ੍ਹਾ ਢਹਿੰਦਾ ਵੇਖ ਕੇ ਓੁਹ ਖੁਸ਼ ਹੁੰਦੇ ਹਨ, ਉਨ੍ਹਾਂ ਦੀ ਖੁਸ਼ੀ ਜੀ ਤਾਂ ਮੈਂ ਚਾਹੁੰਦਾ ਹਾਂ | ਜੇ ਓਹ ਥੜ੍ਹਾ ਉਸਾਰਦਾ ਵੇਖ ਕੇ ਖੁਸ਼ ਹੁੰਦੇ ਹਨ ਤਾਂ ਮੈਂ ਉਸਾਰ ਕੇ ਨਿਹਾਲ ਹੁੰਦਾ ਹਾਂ, ਜੇ ਓੁਹ ਥੜ੍ਹਾ ਢੁਹਾ ਕੇ ਖੁਸ਼ ਹੁੰਦੇ ਹਨ, ਤਾਂ ਮੈਂ ਢਾਹ ਕੇ ਖੁਸ਼ੀ ਮਾਣਦਾ ਹਾਂ |’
ਇਸੇ ਤਰਾਂ ਸ੍ਰੀ ਰਾਮਦਾਸ ਜੀ ਨੇ ਸ਼ਰਧਾ, ਗੁਰੂ-ਪ੍ਰੇਮ, ਸਿਦਕ, ਆਪਾ-ਭਾਵ ਦੀ ਨਿਵਿਰਤੀ ਅਤੇ ਉਜਰ-ਉਤਰ -ਰਹਿਤ ਆਗਿਆਕਾਰਤਾ ਦਾ ਸਬੂਤ ਦਿੱਤਾ | ਇਸ ਤਰਾਂ ਓੁਹ ਪ੍ਰੀਖਿਆ ਵਿਚ ਸਫਲ ਹੋਏ | ਗੁਰੂ ਅਮਰਦਾਸ ਜੀ ਤਾਂ ਪਹਿਲਾ ਹੀ ਜਾਣਦੇ ਸਨ ਕਿ ਸਾਡੇ ਮਗਰੋਂ ਗੁਰਤਾ ਦੀਆਂ ਜਿਮੇਵਾਰੀਆਂ ਸ੍ਰੀ ਰਾਮਦਾਸ ਜੀ ਸੰਭਾਲਣਗੇ, ਪਰ ਇਸ ਪ੍ਰੀਖਿਆ ਨੇ ਸਭ ਸਿੱਖ ਸੰਗਤਾ ਨੂੰ ਯਕੀਨ ਕਰਾ ਦਿੱਤਾ ਕਿ ਠੀਕ ਸ੍ਰੀ ਰਾਮਦਾਸ ਜੀ ਹੀ ਗੁਰਤਾ ਦੇ ਯੋਗ ਹਨ |

ਗੁਰਿਆਈ – ਆਪਣੀ ਸੱਚ-ਖੰਡ ਵਾਪਸੀ ਦਾ ਸਮਾ ਆ ਪੁੱਜਾ ਜਾਣ ਕੇ ਗੁਰੂ ਅਮਰਦਾਸ ਜੀ ਨੇ ਸੰਮਤ ੧੬੩੧ ਦੇ ਭਾਦੋਂ ਦੀ ਪੁੰਨਿਆ (ਭਾਦੋਂ ਸੁਦੀ ੧੫) ਵਾਲੇ ਦਿਨ ਜਿਸ ਦਿਨ ਅੱਸੂ ਮਹੀਨੇ ਦੀ ਸੰਗਰਾਦ ਅਤੇ ਸੰਤਬਰ ਸੰਨ ੧੫੭੪ ਦੀ ਪਹਿਲੀ ਤਰੀਕ ਸੀ, ਰਾਮਦਾਸ ਜੀ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਅਤੇ ਆਪਣੇ ਹੱਥੀ ਉਨ੍ਹਾ ਨੂੰ ਆਪਣੀ ਗੱਦੀ ਉਪਰ ਬਿਠਇਆ | ਫੇਰ ਆਪ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਨੇ ਉਨ੍ਹਾ ਨੂੰ ਗੁਰਿਆਈ ਦਾ ਤਿਲਕ ਲਾਇਆ | ਸਾਰੀ ਸੰਗਤ ਤੇ ਮੁਖੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ | ਸਾਹਿਬਜ਼ਾਦੇ ਮੋਹਰੀ ਜੀ ਵੀ ਗੁਰੂ ਜੀ ਦੇ ਚਰਨੀ ਪਏ | ਸਾਰੇ ਪਰਵਾਰ ਨੇ ਨਮਸਕਾਰ ਕੀਤੀ, ਇਕ ਬਾਬਾ ਮੋਹਨ ਜੀ ਮੱਥਾ ਟੇਕਣ ਨਾ ਆਏ |
ਇਸ ਤਰਾਂ ਆਪਣੇ ਨਿੱਜੀ ਗੁਣਾਂ, ਕਰਤਾਰ ਦੀ ਕ੍ਰਿਪਾਲਤਾ ਅਤੇ ਗੁਰੂ ਜੀ ਦੀ ਦਿਆਲਤਾ ਦਾ ਸਦਕਾ ਸ੍ਰੀ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ‘ਤਾਰਨ ਤਰਣੰ’ ਸੋਢੀ ਸੁਲਤਾਨ ਬਣ ਗਏ |
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ || ਪੂਰੀ ਹੋਈ ਕਰਮਾਤਿ ਆਪਿ ਸਿਰਜਨਹਾਰੈ ਧਾਰਿਆ || (ਵਾਰ ਰਾਮਕਲੀ, ਸੱਤਾ ਬਲਵੰਡਿ, ਪੰਨਾ ੯੬੭)

ਗੁਰਿਆਈ ਦਾ ਸਮਾਂ – ਸਿੱਖਾ ਦਾ ਨਿਤਨੇਮ – ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖਾ ਦੀ ਅਗਵਾਈ ਲਈ ਚੋਖੀ ਬਾਣੀ ਰਚੀ | ਇਕ ਸਲੋਕ ਆਪ ਨੇ ਅਜਿਹਾ ਰਚਿਆ ਜਿਸ ਵਿਚ ਹਰੇਕ ਸਿੱਖ ਦੇ ਨਿਤ ਨੇਮ (ਹਰ ਰੋਜ਼ ਦੇ ਕਰਨ ) ਦੇ ਕੰਮਾ ਦਾ ਵਰਣਨ ਕੀਤਾ | ਓੁਹ ਇਹ ਹੈ :-
ਗੁਰੂ ਸਤਿਗੁਰੁ ਕਾ ਜੋ ਸਿਖ ਅਖਾਏ ਸੁ ਭਲਕੇ ਉਠਿ ਹਰਿ ਨਾਮ ਧਿਆਵੈ ||
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ||
ਉਪਦੇਸਿ ਗੁਰੂ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੇਖ ਲਹਿ ਜਾਵੈ ||
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ||
ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ||
ਜਿਸ ਨੋਂ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿੱਖ ਗੁਰੂ ਉਪਦੇਸੁ ਸੁਣਾਵੈ ||
ਜਨੁ ਨਾਨਕ ਧੂੜਿ ਮੰਗੇ ਤਿਸੁ ਗੁਰਸਿਖ ਕਿ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ||
(ਵਾਰ ਗਉੜੀ, ਮ : ੪,ਪੰਨਾ ੩੦੫)
ਸਿੱਖਾ ਲਈ ਰਹੁ-ਰੀਤੀ ਦੁਨੀਆਂ ਦੇ ਕੰਮਾ-ਕਾਜਾ ਅਤੇ ਢੰਗਾ ਸੁਆਰਥਾ ਬਾਰੇ ਵੀ ਸ੍ਰੀ ਰਾਮਦਾਸ ਜੀ ਨੇ ਸਿੱਖਾ ਦੀ ਰਹੁ-ਰੀਤਿ ਜਾਂ ਗੁਰਸਿੱਖ ਹਰੇਕ ਕੰਮ ਕਰਤਾਰ ਦੇ ਭਰੋਸੇ ਕਰਦਾ ਹੋਇਆ ਅਰਦਾਸ ਕਰੇ ਤੇ ਅਰੰਭੇ | ਇਹ ਉਪਦੇਸ਼ ਆਪ ਨੇ ਇਸ ਪਉੜੀ ਵਿਚ ਦਰਜ਼ ਕੀਤਾ :
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ||
ਕਾਰਜ ਦੇਇ ਸਵਾਰਿ ਸਤਿਗੁਰੂ ਸਚੁ ਸਾਖੀਐ ||੧ ||
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ||
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ||
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ||
ਇਹ ਪਉੜੀ ਗੁਰ ਮਰਯਾਦਾ ਦਾ ਮੁੱਢ ਬਣ ਗਈ | ਹਰ ਸੁਭ ਕਾਰਜ ਦੇ ਆਰੰਭ ਵਿਚ ਇਹ ਪਉੜੀ ਉਚਾਰੀ ਜਾਂਦੀ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ |
ਏਸੇ ਤਰਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਲਾਵਾਂ ਰਚੀਆਂ ਤਾਂ ਜੋ ਇਹ ਗੁਰਸਿੱਖਾ ਦੇ ਵਿਆਹ ਵਿੱਚ ਪੜੀਆਂ ਜਾਣ | ਇਨ੍ਹਾ ਵਿਚ ਆਪਣੇ ਉਪਦੇਸ਼ ਦਿੱਤਾ ਕਿ ਗ੍ਰਿਹਸਤ ਵਿੱਚ ਰਹੋ ਪਰ ਵਾਹਿਗੁਰੂ ਨੂੰ ਨਾ ਭੁੱਲੋ, ਉਸ ਨੂੰ ਯਾਦ ਰੱਖੋ, ਉਸ ਦਾ ਭੈ ਰੱਖੋ, ਉਸ ਨੂੰ ਪਿਆਰ ਕਰੋ | ਇਸ ਤਰਾਂ ਜੋ ਪ੍ਰਾਣੀ ਕਰੇਗਾ, ਉਸ ਦੀ ਕਲਿਆਣ ਹੋਵੇਗੀ | ਇਨ੍ਹਾ ਰਾਹੀਂ ਆਪ ਨੇ ਗ੍ਰਿਹਸਤ ਆਸ਼ਰਮ ਵਿੱਚ ਦਾਖ਼ਲ ਹੋਣ ਵਾਲਿਆਂ ਨੂੰ ‘ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜੀਓੁ ਕਮਲੁ ਰਹੈ ਵਿਚਿ ਪਾਣੀ ਹੇ’ ਦਾ ਉਪਦੇਸ਼ ਗ੍ਰਿਹਸਤ-ਪ੍ਰਵੇਸ਼ ਵੇਲੇ ਹੀ ਦ੍ਰਿੜ ਕਰ ਦਿੱਤਾ |
ਇਸੇ ਤਰਾਂ ਆਪ ਨੇ ਵਡਹੰਸ ਰਾਗ ਵਿੱਚ ਦੋ ਸ਼ਬਦ ਵਿਆਹ ਸਮੇਂ ਗਾਈਆਂ ਜਾਨ ਵਾਲੀਆਂ ‘ਘੋੜੀਆਂ ‘ ਦੀ ਧਾਰਨਾ ‘ਤੇ ਰਚੇ | ਇਨ੍ਹਾਂ ਵਿੱਚ ‘ਘੋੜੀ’ ਦੇ ਅਲੰਕਾਰ ਨੂੰ ਲੈ ਕੇ ਵਾਹਿਗੁਰੂ-ਪ੍ਰਾਪਤੀ ਦਾ ਰਾਹ ਦੱਸਿਆ | ਆਪ ਦਾ ਮਤਲਬ ਇਹ ਸੀ ਕਿ ਗੁਰਸਿੱਖ ਆਪਣੇ ਸਭ ਕਾਰਜ ਕਰਦੇ ਕਰਤਾਰ ਤੋਂ ਦੂਰ ਨਾ ਪੈ ਜਾਣ | ਵਿਆਹ ਵੇਲੇ ਘੋੜੀਆਂ ਗਾਈਆਂ ਜਾਣ, ਜਿਨ੍ਹਾਂ ਵਿੱਚ ਪ੍ਰਸਾਰਥਿਕ ਉਪਦੇਸ਼ ਹੋਵੇ, ਤਾਂ ਜੋ ਪ੍ਰਵਿਰਤੀ ਤੇ ਨਿਰਵਿਰਤੀ ਦੇ ਦੋਵੇਂ ਕੰਮ ਇਕੱਠੇ ਹੁੰਦੇ ਰਹਿਣ |
ਇਸੇ ਤਰਾਂ ਆਪ ਨੇ ਛੰਦ ਰਚੇ ਜੋ ਸਮਿਆਂ ਤੇ ਗਾਏ ਜਾਂਦੇ ਸਨ ਤੇ ਇਸ ਤਰਾਂ ਮਾੜੇ ਛੰਦਾ ਗੀਤਾ ਨਾਲ ਬਿਰਤੀਆਂ ਮਾੜੇ ਪਾਸੇ ਜਾਣੋਂ ਬਚ ਜਾਂਦੀਆਂ ਹਨ |

ਗੁਰ-ਗੱਦੀ ਦੀ ਸੋਂਪਣਾ – ਸ੍ਰੀ ਗੁਰੂ ਅਮਰਦਾਸ ਜੀ ਹੁਕਮ ਕੇ ਗਏ ਹਨ ਕਿ ਆਪਣੇ ਮਗਰੋਂ ਗੁਰ-ਗੱਦੀ ਦੀ ਸੇਵਾ ਤੇ ਜ਼ੁੰਮੇਵਾਰੀ ਅਗਾਂਹ ਲਈ ਸ੍ਰੀ ਗੁਰੂ ਰਾਮਦਾਸ ਜੀ ਦੀ ਅੰਸ਼ ਦੇ ਸੋਢੀ ਜੀ ਨਿਬਾਹੁਣਗੇ | ਇਸ ਕਰਕੇ ਗੁਰ ਗੱਦੀ ਸੰਭਾਲਣ ਵਾਲੇ ਦੀ ਚੋਣ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨਾ ਸਾਹਿਬਜ਼ਾਦਿਆਂ ਵਿੱਚੋਂ ਕਰਨੀ ਸੀ |
ਪੂਰੀ ਸੋਚ-ਵਿਚਾਰ ਤੇ ਪਰਖ ਪੜਤਾਲ ਮਗਰੋਂ ਅਤੇ ਸੰਗਤਾ ਦੀ ਸਲਾਹ-ਸੰਮਤੀ ਲੈ ਲੈ ਸ੍ਰੀ ਗੁਰੂ ਜੀ ਫੈਸਲਾ ਕੀਤਾ ਕਿ ਮਗਰੋਂ ਗੁਰਤਾ ਦੀ ਜੁੰਮੇਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨਿਬਾਹੁਣਗੇ |
ਸ੍ਰੀ ਮਹਾਂਦੇਵ ਜੀ ਤਾਂ ਮਸਤ ਸਾਧੂ ਸੁਭਾਅ ਦੇ ਮਾਲਕ ਸਨ | ਉਨ੍ਹਾਂ ਨੂੰ ਗੁਰ-ਗੱਦੀ ਦਾ ਕਦੇ ਖਿਆਲ ਵੀ ਨਹੀਂ ਸੀ ਆਇਆ, ਇਸ ਕਰਕੇ ਉਨ੍ਹਾਂ ਨੇ ਇਸ ਫੈਸਲੇ ਵਿਰੁੱਧ ਕੋਈ ਉਜਰ ਨਾ ਕੀਤੀ ਪਰ ਪ੍ਰਿਥੀ ਚੰਦ ਆਪਣੇ ਆਪ ਨੂੰ ਗੁਰ-ਗੱਦੀ ਦਾ ਹੱਕਦਾਰ ਸਮਝਦਾ ਸੀ | ਓੁਹ ਬੜਾ ਨਾਰਾਜ ਹੋਇਆ | ਉਹ ਗੁਰੂ ਜੀ ਦੇ ਨਾਲ ਝਗੜਿਆ | ਉਸ ਨੇ ਇਸ ਫੇਸਲੇ ਦੀ ਡੱਟ ਕੇ ਵਿਰੋਧਤਾ ਕਰਨ ਅਤੇ ਉਸ ਨੂੰ ਸਮਝਾਇਆ, ਪਰ ਉਸ ਉਪਰ ਕੋਈ ਅਸਰ ਨਾ ਹੋਇਆ | ਗੁਰੂ ਜੀ ਨੇ ਜੋ ਵਾਕ ਕਹੇ ਓੁਹ ਹੇਠਲੇ ਸ਼ਬਦ ਦੇ ਰੂਪ ਵਿੱਚ ਮੋਜੂਦ ਹਨ ਤੇ ਸਾਰੇ ਅਵੇੜੇ ਪੁੱਤਾ ਲਈ ਸਿੱਖਿਆ ਦਾ ਕੰਮ ਦੇਂਦੇ ਹਨ :-
ਕਾਹੇ ਪੂਤ ਝਗਰਤ ਹਓੁ ਸੰਗਿ ਬਾਪ || ਜਿਨ ਕੇ ਜਣੇ ਬਡੀਰੇ ਤੁਮ ਹਓੁ ਤਿਨ ਸਿਓੁ ਝਗਰਤ ਪਾਪ ||੧||ਰਹਾਓੁ|| ਜਿਸ ਧਨ ਕਾ ਤੁਮ ਗਰਬੁ ਕਰਤ ਹਓੁ ਸੋ ਧਨ ਕਿਸਹਿ ਨਾ ਆਪ || ਖਿਨ ਮਹਿ ਛੋਡਿ ਜਾਇ ਬਿਥਿਆ ਰਸੁ ਤਓੁ ਲਾਗੈ ਪਛੁਤਾਪ ||੧|| ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ || ਉਪਦੇਸੁ ਕਰਤ ਨਾਨਕ ਜਨ ਤੁਮ ਕਓੁ ਜਓੁ ਸੁਨਹੁ ਤਓੁ ਜਾਇ ਸੰਤਾਪ ||੪||੨||
ਪ੍ਰਿਥਿਆ ਹੋਰ ਵੀ ਗੁਸਤਾਖ ਹੁੰਦਾ ਗਿਆ | ਗੁਰੂ ਜੀ ਨੇ ਅੰਤ ਹੁਕਮ ਦਿੱਤਾ ਕਿ ਸਾਡੇ ਸਾਹਮਣਿਓਂ ਦੂਰ ਹੋ ਅਤੇ ਮੁੜ ਮੱਥੇ ਨਾ ਲਗੀਂ | ਆਪ ਨੇ ਉਸ ਨੂੰ ‘ਮੀਣਾ’ ਕਿਹਾ |

ਸੱਚ-ਖੰਡ ਵਾਪਸੀ – ਆਪਣੀ ਸੱਚ-ਖੰਡ ਵਾਪਸੀ ਦਾ ਸਮਾਂ ਆ ਪੁੱਜਾ ਜਾਨ ਕੇ ਸ੍ਰੀ ਗੁਰੂ ਰਾਮਦਾਸ ਜੀ ਪਰਵਾਰ ਸਮੇਤ ਗੋਂਦਵਾਲ ਚਲੇ ਗਏ | ਉਥੇ ਭਾਦੋਂ ਸੁਦੀ ੩ (੨ ਅੱਸੂ) ਸੰਮਤ ੧੬੩੮ ਮੁਤਾਬਕ ੧ ਸੰਤਬਰ ਸੰਨ ੧੫੮੧ ਨੂੰ ਸ੍ਰੀ ਅਰਜਨ ਦੇਵ ਨੂੰ ਗੁਰਿਆਈ ਦੇਣ ਦੀ ਰਸਮ ਅਦਾ ਕੀਤੀ ਗਈ | ਉਸੇ ਦਿਨ ਚੋਥੇ ਸਤਿਗੁਰੂ ਜੋਤੀ-ਜੋਤਿ ਸਮਾ ਗਏ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY