Shri Guru Arjun Dev Ji

4623

ਸ੍ਰੀ ਗੁਰੂ ਅਰਜਨ ਦੇਵ ਜੀ (Shri Guru Arjun Dev Ji)

ਜਨਮ – ਗੋਇੰਦਵਾਲ, ਵਿਸਾਖ ਵਦੀ 7 (19 ਵਿਸਾਖ) ਸੰਮਤ 1620 |

ਮਾਤਾ ਪਿਤਾ – ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਮਾਤਾ’ ਬਾਨੀ ਜੀ |

ਵਿਆਹ – 23 ਹਾੜ ਸੰਮਤ 1636 ਨੂੰ ਮਉ (ਜਲੰਧਰ), ਸ੍ਰੀ ਕ੍ਰਿਸ਼ਨ ਚੰਦਰ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ |

ਸੰਤਾਨ – ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ |

ਗੁਰਿਆਈ – ਭਾਦੋਂ ਸੁਦੀ 3 (2 ਅੱਸੂ) ਸੰਮਤ 1638 |

ਰਚਨਾਵਾ – ਅੰਮ੍ਰਿਤਸਰ ਸਰੋਵਰ – ਸੰਮਤ 1643, ਸੰਤੋਖਸਰ – ਸੰਮਤ 1645, ਤਰਨ-ਤਾਰਨ ਸਰੋਵਰ – ਸੰਮਤ 1647, ਕਰਤਾਰਪੁਰ (ਜਲੰਧਰ) – ਸੰਮਤ 1650, ਤਰਨ-ਤਾਰਨ – ਸੰਮਤ 1653, ਛਟਿਹਰਟਾ ਸਾਹਿਬ – ਸੰਮਤ 1654, ਸ੍ਰੀ ਹਰਗੋਬਿੰਦਪੁਰਾ – ਸੰਮਤ 1654, ਬਾਉਲੀ ਸਾਹਿਬ ਤੇ ਲਾਹੋਰ – ਸੰਮਤ 1656, ਰਾਮਸਰ ਤੇਅੰਮ੍ਰਿਤਸਰ – ਸੰਮਤ 1659-60, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ – ਸੰਮਤ 1660, ਸ੍ਰੀ ਰਾਮਸਰ ਦੇ ਕੰਡੇ ਲਿਖਾਈ ਅਰੰਭੀ ਤੇ ਭਾਦੋਂ ਸੁਦੀ 1, ਸੰਮਤ 1661 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕੀਤਾ ਗਿਆ |

ਜੋਤੀ ਜੋਤ ਸਮਾਏ – ਜੇਠ ਸੁਦੀ 4, (1 ਹਾੜ) ਸੰਮਤ 1663, 30 ਮਈ, ਸੰਨ 1606 |

ਸ੍ਰੀ ਗੁਰੂ ਅਰਜਨ ਦੇਵ ਜੀ
(ਸੰਮਤ ੧੬੨੦-੧੬੬੩, ਸੰਨ ੧੫੬੩-੧੬੦੬)

(ਬੇਨਤੀ - ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ | ਸਿੱਖ ਇਤਹਾਸ ਬਹੁਤਾਤ ਹੋਣ ਕਰਕੇ ਸਾਡੇ ਕੋਲ ਅਜੇ ਜਾਣਕਾਰੀ ਦੀ ਕਮੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੇਹਰ ਰਹੀ ਤਾਂ ਸਭ ਇਤਹਾਸ ਸੁੱਧ ਰੂਪੀ ਸਨਮੁੱਖ ਕਰਾਗੇ |)

ਜਨਮ ਤੇ ਬਚਪਨ – ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ, ਮਾਤਾ ਭਾਨੀ ਜੀ ਦੀ ਕੁੱਖੋਂ ਗੋਂਦਵਾਲ, ਤਹਿਸੀਲ ਤਰਨ ਤਾਰਨ, ਜਿਲ੍ਹਾਂ ਅੰਮ੍ਰਿਤਸਰ ਵਿੱਚ ਹੋਇਆ | ਉਸ ਦਿਨ ਵੈਸਾਖ ਵਦੀ ੭(ਵੈਸਾਖ ਦੀ ਪੁੰਨਿਆ ਤੋਂ ਮਗਰੋਂ ਸੱਤਵੀਂ ਥਿਤ ਸੀ ) ਤੇ ਵੈਸਾਖ ਸੰਮਤ ੧੬੨੦ ਦੀ ੧੯ ਤਰੀਕ ਸੀ | ਅੰਗਰੇਜ਼ੀ ਸਾਲ ਦੇ ਹਿਸਾਬ ਉਸ ਦਿਨ ਸੰਨ ੧੫੬੩ ਦੇ ਅਪ੍ਰੈਲ ਦੀ ੧੫ ਤਰੀਕ ਸੀ |
ਆਪ ਦੀ ਪੜ੍ਹਾਈ ਸਿੱਖਿਆ ਦਾ ਸੋਹਣਾ ਪ੍ਰਬੰਧ ਕੀਤਾ ਗਿਆ | ਆਪ ਮੁੱਢ ਤੋਂ ਹੀ ਹੋਣਹਾਰ ਤੇ ਸੰਤ-ਸਰੂਪ ਸਨ | ਆਪ ਦੇ ਨਾਨਾ ਜੀ (ਸ੍ਰੀ ਗੁਰੂ ਅਮਰਦਾਸ ਜੀ) ਆਪ ਨਾਲ ਬਹੁਤ ਪਿਆਰ ਕਰਿਆ ਕਰਦੇ ਸਨ | ਸ੍ਰੀ ਗੁਰੂ ਅਮਰਦਾਸ ਜੀ ਨੇ ਮੁੱਢ ਤੋਂ ਹੀ ਜਾਣਲਿਆ ਸੀ ਕਿ ਸਾਡਾ ਇਹ ਦੋਹਤਾ ਧੁਰ ਦਰਗਾਹੋਂ ਗੁਰ-ਗੱਦੀ ਲਈ ਅੰਗਿਆ ਹੋਇਆ ਆਇਆ ਹੈ | ਸ੍ਰੀ ਅਰਜਨ ਦੇਵ ਜੀ ਦੇ ਧੁਰੋਂ ਗੁਰਤਾ ਲਈ ਅਗੇ ਹੋਣ ਦੇ ਲੱਛਣ ਛੋਟੀ ਉਮਰ ਵਿੱਚ ਹੀ ਪ੍ਰਗਟ ਹੁੰਦੇ ਰਹਿੰਦੇ ਹਨ |
ਇਕ ਦਿਨ ਰਿੜ੍ਹਦੇ-ਰਿੜ੍ਹਦੇ ਸ੍ਰੀ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੀ ਗੱਦੀ ਤੇ ਚਲੇ ਗਏ | ਗੁਰੂ ਜੀ ਨੇ ਮੁਸਕ੍ਰਾ ਕੇ ਕਿਹਾ : ‘ਪੁੱਤਰ ! ਅਜੇ ਵੇਲਾ ਨਹੀਂ ਆਇਆ |’ ਮਾਤਾ ਭਾਨੀ ਜੀ ਤਾਂ ਸਮਝ ਗਏ ਕਿ ਇਹ ਮਨੋਹਰ ਬਾਲ ਧੁਰੋਂ ਗੁਰਤਾ ਦੀਆਂ ਜੁੰਮੇਵਾਰੀਆਂ ਨਿਬਾਹੁਣ ਲਈ ਨੀਅਤ ਹੋ ਕੇ ਆਇਆ ਹੈ | ਇਕ ਵਾਰ ਫੇਰ, ਸ੍ਰੀ ਅਰਜਨ ਦੇਵ ਜੀ ਦੇ ਬਚਪਨ ਵਿੱਚ ਹੀ, ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਨੂੰ ਕੁੱਛੜ ਚੁੱਕ ਕੇ ਕਿਹਾ : ‘ਦੋਹਿਤਾ, ਬਾਨੀ ਦਾ ਬੋਹਿਥਾ|*
ਸ੍ਰੀ ਅਰਜਨ ਦੇਵ ਜੀ ਦੀ ਉਮਰ ਦੇ ਪਹਿਲੇ ਸਾਢੇ ਯਾਰਾਂ ਕੁ ਸਾਲ ਗੋਂਦਵਾਲ ਵਿੱਚ ਗੁਜਰੇ | ਅੱਸੂ ੧੬੩੧ ਵਿੱਚ ਗੁਰਿਆਈ ਮਿਲਣ ਤੇ ਆਪ ਦੇ ਪਿਤਾ ਜੀ, ਸ੍ਰੀ ਗੁਰੂ ਰਾਮਦਾਸ ਜੀ, ਗੋਂਦਵਾਲ ਛੱਡ ਕੇ ‘ਗੁਰੂ ਜੀ ਚੱਕ’ (ਅੰਮ੍ਰਿਤਸਰ) ਆ ਗਏ | ਸ੍ਰੀ ਅਰਜਨ ਦੇਵ ਜੀ ਪਰਵਾਰ ਦੇ ਨਾਲ ਹੀ ਉਥੇ ਆਏ |
ਸੂਰਤ ਸੰਭਾਲਿਆ ਹੀ ਓੁਹ ਆਪਣੇ ਪਿਤਾ ਜੀ ਨੂੰ ਮੁਕਤੀ-ਦਾਤਾ ਗੁਰੂ ਸਮਝ ਕੇ ਉਨ੍ਹਾ ਦੀ ਸੇਵਾ ਕਰਦੇ ਤੇ ਆਗਿਆ ਪਾਲਦੇ ਸਨ ਅਤੇ ਹਰ ਵੇਲੇ ਆਪ ਜੀ ਦੀਆਂ ਖੁਸ਼ੀਆਂ ਤੇ ਅਸੀਸਾ ਪ੍ਰਾਪਤ ਕਰਨ ਦੇ ਆਹਰਾਂ ਵਿੱਚ ਲੱਗੇ ਰਹਿੰਦੇ ਸਨ |
ਆਪਣੇ ਚੰਗੀ ਵਿੱਦਿਆ ਪ੍ਰਾਪਤ ਕੀਤੀ | ਆਪ ਦੀ ਬਿਰਤੀ ਨਾਮ ਵਿੱਚ ਲੀਨ ਰਹਿੰਦੀ ਸੀ | ਪਹਿਲੇ ਚਹੁੰ ਸਤਿਗੁਰਾ ਦੀ ਰਚੀ ਬਾਣੀ ਦਾ ਓੁਹ ਪ੍ਰੇਮ ਨਾਲ ਪਾਠ-ਵਿਹਾਰ ਕਰਦੇ ਰਹਿੰਦੇ ਸਨ | ਬਚਪਨ ਤੋਂ ਆਪਦੀ ਲਗਣ ਸਿਖੀ ਭਾਵਨਾ ਵਾਲੀ ਸੀ | ਆਪ ਨੂੰ ਮਾਤਾ-ਪਿਤਾ ਦੇ ਸਭ ਗੁਣ ਪ੍ਰਾਪਤ ਹੋਏ | ਆਪ ਸ਼ਾਂਤ-ਚਿਤ, ਸਤੋ ਗੁਣੀ ਸੁਭਾਅ ਵਾਲੇ, ਆਤਮ ਤੱਤ ਦੇ ਵੇਤਾ, ਪੂਰਨ ਬ੍ਰਹਮ-ਗਿਆਨੀ ਸਨ | ਛੋਟੀ ਉਮਰ ਵਿੱਚ ਹੀ ਆਪ ਸੋਹਣੀ ਧਾਰਮਿਕ ਕਵਿਤਾ ਰਚਣ ਲੱਗ ਪਏ |

ਵਿਆਹ ਤੇ ਸੰਤਾਨ – ਸ੍ਰੀ ਅਰਜਨ ਦੇਵ ਜੀ ਦਾ ਵਿਆਹ ੨੩ ਹਾੜ ਸੰਮਤ ੧੬੩੬ ਨੂੰ ਅਰਥਾਤ ੧੬ ਸਾਲ ਦੀ ਉਮਰ ਵਿੱਚ ਮਓੁ (ਮੌ) ਪਿੰਡ, ਤਹਿਸੀਲ ਫਲੋਰ, ਜਿਲ੍ਹਾਂ ਜਲੰਧਰ ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ, ਸ੍ਰੀ ਮਾਤਾ ਗੰਗਾ ਜੀ ਨਾਲ ਹੋਇਆ | ਉਨ੍ਹਾਂ ਦੀ ਕੁੱਖੋਂ ੨੧ ਹਾੜ ਸੰਮਤ ੧੬੫੨ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਪੈਦਾ ਹੋਏ |

ਪ੍ਰੀਖਿਆ – ਉਪਰ ਦੱਸ ਆਏ ਹਾਂ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਅਰਜਨ ਦੇਵ ਜੀ ਦੀ ਬਾਲ ਅਵਸਥਾ ਵਿੱਚ ਅਜਿਹੇ ਵਾਕ ਉਚਰੇ ਸਨ ਕਿ ਸ੍ਰੀ ਅਰਜਨ ਦੇਵ ਜੀ ਗੁਰਤਾ ਲਈ ਧੁਰ ਦਰਗਾਹੋਂ ਅੰਗੇ ਗਏ ਹੋਏ ਹਨ | ਸ੍ਰੀ ਗੁਰੂ ਰਾਮਦਾਸ ਜੀ ਵੀ ਇਹ ਕੁਝ ਜਾਣਦੇ ਸਮਝਦੇ ਸਨ | ਸੱਚੀ ਤੇ ਸਿੱਧੀ ਗੱਲ ਇਹ ਸੀ ਕਿ ਗੁਰਤਾ ਨਿਰੇ ਨਿੱਜੀ ਗੁਣਾਂ ਦੇ ਧਾਰਨ ਨਾਲ ਨਹੀਂ ਸੀ ਮਿਲ ਸਕਦੀ | ਗੁਰ-ਗੱਦੀ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ ਅਤ ਉਨ੍ਹਾ ਵਿੱਚ (ਗੁਰਿਆਈ ਦੀ) ਯੋਗਤਾ ਅਤੇ ਪੂਰਨਤਾ ਦੇ ਹੋਰ ਗੁਣ ਧਰੋਂ ਭਰਪੂਰ ਹੁੰਦੇ ਸਨ | ਇਹ ਗੁਣ ਪ੍ਰਤੱਖ ਵਰਤਾਓੁ ਵਿਚ ਪ੍ਰਗਟ ਹੋ ਕਿ ਜੋ ਗੁਰੂ ਜੀ ਕਰਦੇ ਹਨ, ਓਹ ਠੀਕ ਹੈ |
ਇਸ ਕਰਕੇ ਭਾਵੇਂ ਸ੍ਰੀ ਗੁਰੂ ਰਾਮਦਾਸ ਜੀ ਤਾਂ ਜਾਣਦੇ ਹੀ ਸਨ ਕਿ ਸਾਡੇ ਮਗਰੋਂ ਗੁਰਿਆਈ ਦੀ ਜੁੰਮੇਵਾਰੀ ਸੰਭਾਲਣ ਲਈ ਸ੍ਰੀ ਅਰਜਨ ਦੇਵ ਜੀ ਯੋਗ ਹਨ, ਫੇਰ ਵੀ ਆਪਣੇ ਦੂਜੇ ਦੋਹਾਂ ਪੁੱਤਰਾ ਪ੍ਰਿਥੀ ਚੰਦ ਤੇ ਸ੍ਰੀ ਮਹਾਂਦੇਵ ਨੂੰ ਅਤੇ ਸੰਗਤਾ ਨੂੰ ਪੱਕਾ ਯਕੀਨ ਕਰਾਉਣ ਦੀ ਖਾਤਰ ਆਪ ਨੇ ਪ੍ਰੀਖਿਆ ਕਰਨ ਦਾ ਫੈਸਲਾ ਕੀਤਾ ਓਹ ਬਿਧ ਇਓਂ ਬਣੀ :
ਸੰਮਤ ੧੬੩੭ ਵਿਚ ਸ੍ਰੀ ਗੁਰੂ ਰਾਮਦਾਸ਼ ਜੀ ਦੇ ਤਾਏ ਦੇ ਪੁੱਤ ਭਰਾ, ਓੁਹ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤ ਭਰਾ, ਸ੍ਰੀ ਸਹਾਰੀ ਮੱਲ ਜੀ, ਲਾਹੋਰ ਤੋਂ ਆਏ | ਉਨ੍ਹਾ ਨੇ ਬੇਨਤੀ ਕੀਤੀ ਕਿ ਮੇਰੇ ਘਰ ਦਰਸ਼ਨ ਦਿਓੁ | ਅਗੋਂ ਗੁਰੂ ਜੀ ਨੇ ਕਿਹਾ ਕਿ ਸਾਂਝੇ ਭਲੇ ਦੇ ਜੋ ਉਸਾਰੂ ਕਾਰਜ ਅਸਾਂ ਏਥੇ ਅਰੰਭੇ ਹੋਏ ਹਨ ਉਨ੍ਹਾ ਨੂੰ ਵਿਚੇ ਛੱਡ ਕੇ ਜਾਣਾ ਠੀਕ ਨਹੀ | ਤਾਂ ਸਹਾਰੀ ਮਲ ਜੀ ਨੇ ਕਿਹਾ ਆਪਣਾ ਸਾਹਿਬਜ਼ਾਦਾ ਜੀ ਘੱਲ ਦਿਓ | ਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਕਿਹਾ ਕਿ ਤੁਸੀਂ ਆਪਣੇ ਤਾਇਆ ਜੀ ਨਾਲ ਜਾਓੁ | ਪਰ ਉਸ ਨੇ ਨਾਂਹ ਕਰ ਦਿੱਤੀ |
ਇਸ ਨਾਂਹ ਦਾ ਕਾਰਨ ਇਹ ਸੀ : ਪ੍ਰਿਥੀ ਚੰਦ ਗੁਰੂ ਜੀ ਦਾ ਵੱਡਾ ਪੁੱਤ ਸੀ | ਇਸ ਕਰਕੇ ਓਹ ਆਪਣੇ ਆਪ ਨੂੰ ਗੁਰ-ਗੱਦੀ ਦਾ ਹਕਦਾਰ ਸਮਝਦਾ ਸੀ | ਓੁਹ ਦੁਨਿਆਵੀ ਕਾਰ-ਵਿਹਾਰ ਵਿੱਚ ਬੜਾ ਤਾਕ ਸੀ | ਗੁਰ-ਦਰਬਾਰ ਦਾ ਸਾਰਾ ਕੰਮ-ਕਾਜ, ਆਮਦਨ ਖਰਚ ਆਏ ਗਏ ਦੀ ਸੰਭਾਲ ਆਦਿ ਦਾ ਸਾਰਾ ਪ੍ਰਬੰਧ ਓੁਹ ਕਰਦਾ ਹੁੰਦਾ ਸੀ | ਸੰਗਤਾਂ ਵਿੱਚ ਵੀ ਉਸ ਦਾ ਚੰਗਾ ਰਸੂਖ ਸੀ | ਇਸ ਤਾਕਤ ਅਤੇ ਰਸੂਖ ਦੇ ਕਾਰਨ ਓੁਹ ਆਪਣੇ ਛੋਟੇ ਭਰਾਵਾਂ ਨੂੰ ਆਪਣੇ ਕੰਮ ਦੇ ਨੇੜੇ ਨਹੀ ਸੀ ਆਉਣ ਦਿੰਦਾ, ਕਿ ਮਤਾਂ ਓੁਹ ਵੀ ਸੰਗਤਾ ਅਤੇ ਮਸੰਦਾ ਵਿਚ ਅਸਰ-ਰਸੂਖ ਕਾਇਮ ਕਰ ਲੈਣ !
ਇਸ ਕਰਕੇ ਓਹ ਗੁਰ-ਦਰਬਾਰੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ | ਉਸ ਨੂੰ ਇਹ ਵੀ ਖਿਆਲ ਆਇਆ ਕਿ ਪਿਤਾ ਜੀ ਬ੍ਰਿਧ ਹਨ, ਕਿ ਪਤਾ ਮੇਰੇ ਮਗਰੋਂ ਹੀ ਮੇਰੇ ਭਰਾ ਨੂੰ ਗੁਰ-ਗਦੀ ਸੋਂਪ ਕੇ ਜੋਤੀ-ਜੋਤਿ ਸਮਾ ਜਾਣ | ਇਹ ਹੀ ਸੀ ਕਾਰਨ ਉਸ ਨਾਂਹ ਦਾ |
ਫ਼ੇਰ ਗੁਰੂ ਜੀ ਨੇ ਆਪਣੇ ਮੰਝਲੇ ਪੁੱਤਰ ਸ੍ਰੀ ਮਹਾਂਦੇਵ ਜੀ ਨੂੰ ਜਾਨ ਦੀ ਆਗਿਆ ਕੀਤੀ | ਅਗੋਂ ਉਸਨੇ ਕਿਹਾ, ਮੈ ਤਾਂ ਅੰਟਕ ਰਹਿਣ ਵਾਲਾ ਹਾਂ | ਮੈਨੂੰ ਦੁਨਿਆ ਦੇ ਵਿਹਾਰ ਦਾ ਕੀ ਪਤਾ ? ਇਹ ਸਾਕ -ਸੰਬਧ ਸਭ ਕੂੜੇ ਹਨ | ਮੈਂ ਇਸ ਜੰਜਾਲ ਵਿਚ ਨਹੀ ਪੈਣਾ ਚਾਹੁੰਦਾ |
ਫੇਰ ਗੁਰੂ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਅਰਜਨ ਦੇਵ ਜੀ ਨੂੰ ਕਿਹਾ : ‘ਪੁੱਤਰ ਜੀ ! ਆਪਣੇ ਤਾਇਆ ਜੀ ਨਾਲ ਜਾਓੁ | ਇਨ੍ਹਾ ਦੇ ਪੁੱਤ ਦੇ ਵਿਆਹ ਵਿੱਚ ਸ਼ਾਮਿਲ ਹੋਵੋ ਤੇ ਕੁਝ ਦਿਨਾ ਬਾਅਦ ਧਰਮਸ਼ਾਲਾ ਵਿੱਚ ਜਾ ਟਿਕਣਾ | ਉਥੇ ਸੰਗਤਾਂ ਨੂੰ ਨਾਮ ਬਾਣੀ ਵਿੱਚ ਲਾਓੁ ਤੇ ਗੁਰਸਿੱਖੀ ਦਾ ਪ੍ਰਚਾਰ ਕਰਿਓ |ਜਦੋ ਸਦਾ ਭੇਜੀਏ, ਉਦੋਂ ਆ ਜਾਣਾ | ਜਦ ਤੀਕ ਨਾ ਸੱਦੀਏ, ਉਥੇ ਜੀ ਟਿਕੇ ਰਹਿਣਾ |’ ਇਹ ਆਗਿਆ ਸੁਣ ਕੇ ਸ੍ਰੀ ਅਰਜਨ ਦੇਵ ਜੀ ਨੇ ‘ਸੱਤਬਚਨ’ ਕਹਿ ਕੇ ਮੱਥਾ ਟੇਕਿਆ ਅਤੇ ਅਗਲੇ ਦਿਨ ਆਪਣੇ ਤਾਇਆ ਜੀ ਨਾਲ ਲਾਹੋਰ ਨੂੰ ਤੁਰ ਪਏ |
ਵਿਆਹ ਹੋ ਚੁਕਿਆ, ਤਾਂ ਸ੍ਰੀ ਅਰਜਨ ਦੇਵ ਜੀ ਉਸ ਧਰਮਸਾਲਾ ਵਿੱਚ ਜਾ ਟਿਕੇ ਜੋ ਗੁਰੂ ਅਮਰਦਾਸ ਜੀ ਨੇ ਆਪਣੇ ਜਨਮ-ਅਸਥਾਨ ਵਾਲੀ ਥਾਂ ਤੇ ਬਣਾਈ ਸੀ | ਉਥੇ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ | ਪਿਤਾ ਗੁਰੂ ਜੀ ਵਲੋਂ ਕੋਈ ਸਦਾ ਨਾ ਆਇਆ | ਆਪ ਨੇ ਪਿਤਾ ਜੀ ਵਲ ਬਿਨੈ-ਪੱਤਰ ਵੀ ਭੇਜੇ ਕਿ ਸਾਡਾ ਮਨ ਗੁਰੂ ਦਰਸ਼ਨਾ ਲਈ ਬਹੁਤ ਲੋਚਦਾ ਹੈ, ਪਰ ਉਧਰੋਂ ਕੋਈ ਉੱਤਰ ਨਾ ਆਇਆ | ਅੰਤ ਨੂੰ ਗੁਰੂ ਰਾਮਦਾਸ ਜੀ ਨੇ ਪ੍ਰੀਖਿਆ ਪੂਰੀ ਹੋਈ ਸਮਝ ਕੇ ਬਾਬਾ ਬੁੱਢਾ ਜੀ ਨੂੰ ਲਾਹੋਰ ਭੇਜਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਲ ਲੈ ਆਓੁ |

ਗੁਰਿਆਈ – ਆਪਣੀ ਸੱਚ-ਖੰਡ ਵਾਪਸੀ ਦਾ ਸਮਾਂ ਆ ਪੁੱਜਾ ਜਾਣ ਕੇ ਸ੍ਰੀ ਗੁਰੂ ਅਮਰਦਾਸ ਜੀ ਗੋਂਦਵਾਲ ਚਲੇ ਗਏ | ਉਥੇ ਆਪਣੇ ਸੰਗਤਾ ਦਾ ਉਚੇਚਾ ਇੱਕਠ ਕੀਤਾ | ਸਭ ਸੰਗਤਾ ਸੀ ਸੰਮਤੀ ਨਾਲ ਆਪ ਨੇ ਫੈਸਲਾ ਕੀਤਾ ਕਿ ਗੁਰਤਾ ਕਿ ਕਾਰ ਸ੍ਰੀ ਗੁਰੂ ਅਰਜਨ ਦੇਵ ਨੂੰ ਸੋਂਪੀ ਜਾਵੇ | ਇਸ ਫੈਸਲੇ ਮੂਜਬ ਗੁਰੂ ਜੀ ਨੇ ਭਾਦੋਂ ਸੁਦੀ ੩ (2 ਅੱਸੂ) ਸੰਮਤ ੧੬੩੮, ਮੁਤਾਬਕ ੧ ਸਤੰਬਰ ਸੰਨ ੧੫੮੧ ਨੂੰ ਸ੍ਰੀ ਅਰਜਨ ਦੇਵ ਜੀ ਨੂੰ ਗੁਰ-ਗੱਦੀ ਉਪਰ ਅਸਥਾਪਨ ਕੀਤਾ, ਪੰਜ ਪੈਸੇ ਤੇ ਨਰੇਲ ਅੱਗੇ ਰੱਖ ਕੇ ਮੱਥਾ ਟੇਕਿਆ, ਗੁਰ-ਗੱਦੀ ਉਪਰ ਬਿਠਇਆ ਅਤੇ ਬਾਬਾ ਬੁੱਢਾ ਜੀ ਪਾਸੋਂ ਟੇਕਿਆ, ਗੁਰ- ਗੱਦੀ ਉਪਰ ਅਸਥਾਨ ਕੀਤਾ, ਪੰਜ ਪੈਸੇ ਤੇ ਨਰੇਲ ਅੱਗੇ ਰੱਖ ਕੇ ਮੱਥਾ ਟੇਕਿਆ, ਗੁਰ-ਗੱਦੀ ਉਪਰ ਬਿਠਇਆ ਅਤੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਲਵਾਇਆ |

ਗੁਰੂ ਜੀ ਦੇ ਰਚੇ ਅਸਥਾਨ – (੧) ਅੰਮ੍ਰਿਤਸਰ ਦਾ ਸਰੋਵਰ – ਇਸ ਸਰੋਵਰ ਦੀ ਤਿਆਰੀ ਲਈ ਟੱਕ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ ੧੬੩੪ ਵਿੱਚ ਦੁੱਖਭਜੰਨੀ ਬੇਰੀ ਪਾਸ ਲਾਇਆ ਸੀ | ਸ੍ਰੀ ਗੁਰੂ ਅਰਜਨ ਦੇਵ ਨੇ ਸਰੋਵਰ ਨੂੰ ਵਧੇਰੇ ਡੂੰਘਾ ਤੇ ਪੱਕਾ ਕਰਨ ਦਾ ਕੰਮ ਸੰਮਤ ੧੬੪੩ ਵਿੱਚ ਸ਼ੁਰੂ ਕੀਤਾ | ਗੁਰੂ ਜੀ ਅਤੇ ਸੰਗਤਾਂ ਪ੍ਰੇਮ ਤੇ ਉਤਸ਼ਾਹ ਨਾਲ ਕਾਰ-ਸੇਵਾ ਕਰਦੀਆਂ ਸਨ | ਇਸ ਵਿੱਚ ਕਾਰ-ਸੇਵਾ ਦੇ ਮੋਢੀ ਬਾਬਾ ਬੁੱਢਾ ਜੀ ਸਨ | ਕਾਰ-ਸੇਵਾ ਸਮੇਂ ਜਿਸ ਬੇਰੀ ਹੇਠ ਆਪ ਸਾਹ ਲਿਆ ਕਰਦੇ ਸਨ ਓੁਹ ਅਜੇ ਤੀਕ ਪ੍ਰਕਰਮਾਂ ਵਿੱਚ ਕਾਇਮ ਹੈ |
ਤਾਲ-ਸੰਪੂਰਨ ਹੋ ਗਿਆ | ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਸ਼ਵਾਸ ਸੀ ਕਿ ਇਸ ਮਹਾਨ ਕਾਰਜ ਨੂੰ ਸਪੂੰਰਨ ਕਰਨ ਲਈ ਕਰਤਾਰ ਆਪ ਆ ਕੇ ਸੰਗਤ ਨਾਲ ਕੰਮ ਕਰਦਾ ਰਿਹਾ ਹੈ | ਤਾਲ ਪੂਰਾ ਹੋਣ ਤੇ ਆਪਣੇ ਸ਼ਬਦ ਉਚਾਰਨ ਕੀਤਾ :
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ||
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਇਆ ਰਾਮ ||
ਅੰਮ੍ਰਿਤ ਜਲੁ ਛਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ||
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ||
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਇਆ ||
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ||*
(੨) ਗੁਰੂ ਕੇ ਮਹਿਲ – ਗੁਰੂ ਕੇ ਬਾਜ਼ਾਰ ਕੇ ਪਾਸ ਗੁਰੂ ਜੀ ਦੇ ਇਹ ਰਿਹਾਇਸ਼ੀ ਮਕਾਨ ਸ੍ਰੀ ਗੁਰੂ ਰਾਮਦਾਸ ਜੀ ਨੇ ਤਿਆਰ ਕਰਵਾਏ ਸਨ | ਗੁਰੂ ਅਰਜਨ ਦੇਵ ਜੀ ਨੇ ਇਨ੍ਹਾ ਨੂੰ ਪੱਕਾ ਤੇ ਮੁਕੰਮਲ ਕੀਤਾ |
(3) ਡਿਉੜੀ ਸਾਹਿਬ – ਸ਼ਹਿਰ ਦੇ ਵਿੱਚ ਗੁਰੂ ਬਾਜ਼ਾਰ ਦੇ ਪਾਸ ਗੁਰੂ ਅਰਜਨ ਦੇਵ ਜੀ ਰਾਮਦਾਸ ਪੁਰ ਦੀ ਡਿਓੁੜੀ ਤੋਂ -ਦਰਬਾਰ ਸਾਹਿਬ ਦੇ ਪਾਸੇ ਵੱਲ ਆਬਾਦੀ ਜਾਂ ਵਸੋਂ ਨਹੀ ਸੀ, ਕੇਵਲ ਗੁਰੂ ਕਾ ਬਾਜ਼ਾਰ ਹੀ ਸੀ |
(੪) ਸੰਤੋਖਸਰ – ਇਸ ਦੀ ਖੁਦਵਾਈ ਦਾ ਕੰਮ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ ੧੬੨੭ ਵਿੱਚ ਅਰੰਭਿਆ ਸੀ ਅਤੇ ਕੱਚਾ ਤਾਲ ਤਿਆਰ ਕਰਵਇਆ ਸੀ | ਪਸ਼ੋਰੀ ਸਿੱਖ ਭਾਈ ਸੰਤੋਖ ਦੇ ਧਨ ਨਾਲ ਸ੍ਰੀ ਗੁਰੂ ਅਰਜਨ ਦੇਵ ਨੇ ਇਸ ਤਾਲ ਨੂੰ ਸੰਮਤ ੧੬੪੫ ਵਿੱਚ ਪੱਕਾ ਬਣਵਾਇਆ |
(੫) ਸ੍ਰੀ ਹਰਿਮੰਦਰ ਸਾਹਿਬ – ਪਹਿਲੀ ਮਾਘ ਸੰਮਤ ੧੬੪੫ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਤਿਆਰੀ ਅਰੰਭੀ | ਇਸ ਦਾ ਨਕਸ਼ਾ ਵਿਉਂਤ ਗੁਰੂ ਜੀ ਦੀ ਆਪਣੀ ਕਾਢ ਸੀ | ਇਸ ਦੀ ਨੀਂਹ ਗੁਰੂ ਜੀ ਆਪਣੇ ਸ਼ਰਧਾਲੂ ਮੁਸਲਮਾਨ ਫਕੀਰ, ਸਾਈ ਮੀਆਂ ਮੀਰ ਪਾਸੋਂ ਰਖਵਾਈ | ਇਹ ਗੱਲ ਦਸੱਦੀ ਹੈ ਕਿ ਗੁਰੂ ਜੀ ਦੇ ਧਰਮ ਵਿਚ ਫਿਰਕੂ-ਤੰਗਦਿਲੀ ਜਾਂ ਪੱਖਪਾਤ ਲਈ ਕੋਈ ਥਾਂ ਨਹੀ ਸੀ | ਇਸ ਦੀ ਇਮਾਰਤ ਪੂਰੀ ਕਰ ਕੇ ਆਪ ਨੇ ਇਸ ਵਿੱਚ ਸੰਮਤ ੧੬੬੧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅਤੇ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨੀਅਤ ਕੀਤਾ |
ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੇ ਦਰਵਾਜ਼ੇ ਚੋਹੀਂ ਪਾਸੀਂ ਰੱਖੇ ਗਏ | ਇਸ ਦਾ ਭਾਵ ਇਹ ਸੀ ਕਿ ਇਸ ਮੰਦਰ ਵਿੱਚ ਮਨੁੱਖ-ਮਾਤ੍ਰ ਪੂਰਨ ਖੁਲ੍ਹ ਨਾਲ ਆ ਸਕਦੇ ਹਨ ਅਤੇ ਨਾਲੇ ਇਹ ਵੀ ਰੱਬ ਦੀਆ਼ਂ ਨਜ਼ਰਾ ਵਿੱਚ ਕੋਈ ਖਾਸ ਪਾਸਾ ਪੂਰਬ-ਪੱਛਮ ਆਦਿ ਉਚੇਚੇ ਜਾ ਵਿਸ਼ੇਸ਼ ਤੌਰ ‘ਤੇ ਪਵਿੱਤਰ ਜਾਂ ਪ੍ਰਵਾਨ ਨਹੀਂ | ਇਹ ਮੰਦਰ ਮਨੁੱਖ ਜਾਤੀ ਦਾ ਸਾਂਝਾ ਤੀਰਥ ਜਾਂ ਪ੍ਰਵਾਨ ਨਹੀਂ | ਇਹ ਮੰਦਰ ਮਨੁੱਖ ਜਾਤੀ ਦਾ ਸਾਂਝਾ ਤੀਰਥ ਜਾਂ ਪੁੱਜਾ-ਅਸਥਾਨ ਬਣਿਆ |
ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ (ਦਰਬਾਰ) ਸਾਹਿਬ ਸਭ ਗੁਰਦੁਆਰਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਹੈ | ਇਸ ਵਿੱਚ ਅੰਮ੍ਰਿਤ ਵੇਲੇ ਤੋਂ ਚੋਖੀ ਰਾਤ ਤੀਕ ਅਖੰਡ ਹਰੀ-ਕੀਰਤਨ ਹੁੰਦਾ ਰਹਿੰਦਾ ਹੈ | ਇਸ ਦੀ ਦੂਜੀ ਛੱਤੇ ਹਰ ਵੇਲੇ ਅਖੰਡ ਪਾਠ ਹੁੰਦਾ ਰਹਿੰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਬਿਰਾਜ ਕੇ ਸਰੰਦੇ ਨਾਲ ਆਪ ਹਰੀ -ਕੀਰਤਨ ਕੀਤਾ ਤੇ ਸਿੱਖਾ ਨੂੰ ਸਿਖਇਆ|ਏਥੇ ਵੈਸਾਖੀ ਦਾ ਮੇਲਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਅਰੰਭ ਕੀਤਾ |
(੬) ਸ੍ਰੀ ਤਰਨ ਤਾਰਨ ਸਾਹਿਬ – ਸ੍ਰੀ ਅੰਮ੍ਰਿਤਸਰੋ ੧੩-੧੪ ਮੀਲ ਦੱਖਣ ਵੱਲ ਸ੍ਰੀ ਤਰਨ ਤਾਰਨ ਦੇ ਸਰੋਵਰ ਦੀ ਖੁਦਾਵਾਈ ਅਰੰਭੀ ਅਤੇ ਨਗਰ ਵਸਾਇਆ | ਇਸ ਕਾਰਜ ਲਈ ਲੋੜੀਦੀ ਭੋ ਭਾਈ ਲੰਗਾਹ ਜੀ ਢਿੱਲੋ ਚੋਧਰੀ ਨੇ ਪਲਾਸੋਰ ਦੇ ਰੰਘੜਾ ਤੋਂ ਮੁੱਲ ਲੈ ਕੇ ਗੁਰੂ ਜੀ ਦੀ ਭੇਟ ਕੀਤੀ | ਸਰੋਵਰ ਹਜ਼ਾਰ ਕੁ ਫੁਟ ਲੰਮਾ ਤੇ ੯੯੦ ਫੁੱਟ ਚੋੜਾ ਹੈ | ਇਸ ਸਰੋਵਰ ਦੇ ਕੰਢੇ ਤੇ ਗੁਰੂ ਜੀ ਨੇ ਗੁਰਦੁਆਰਾ ਬਣਾਇਆ | ਤਾਲ ਨੂੰ ਪੱਕਾ ਕਰਨ ਅਤੇ ਗੁਰਦੁਆਰੇ ਦੀ ਉਸਾਰੀ ਲਈ ਪਕੀਆਂ ਇੱਟਾ ਤਿਆਰ ਕਰਨ ਵਾਸਤੇ ਆਵੇ ਚੜਾਏ ਗਏ | ਨੂਰ ਦਿਨ ਦੇ ਪੁੱਤ ਅਮੀਰੁਦੀਨ ਨੇ ਇਹ ਬਦੋ-ਬਦੀ ਖੋਹ ਕੇ ਨੁਰੰਦੀ ਪਿੰਡ ਵਿੱਚ ਆਪਣੇ ਮਕਾਨ ਤੇ ਸਰਾਂ ਬਣਾਉਣ ਲਈ ਵਰਤ ਲਈਆਂ | ਸਾਂਤਿ ਸਰੋਵਰ ਗੁਰੂ ਅਰਜਨ ਦੇਵ ਜੀ ਸਿੱਖਾ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ਅਤੇ ਬਚਨ ਕੀਤਾ, ‘ਕੋਈ ਸਮਾਂ ਆਵੇਗਾ ਕਿ ਇਹ ਇਟਾਂ ਜਿਸ ਥਾਂ ਵਾਸਤੇ ਸਨ ਉਸੇ ਥਾਂ ਤੇ ਆ ਲਗਣਗੀਆਂ | ਕਰਤਾਰ ਦਾ ਭਾਣਾ ਹੀ ਇਓੁਂ ਹੈ |’ਗੁਰੂ ਜੀ ਦਾ ਇਹ ਵਾਕ ਸਿੱਖ-ਮਿਸਲਾ ਵੇਲੇ ਪੂਰਾ ਹੋਇਆ,ਜਦ ਸਿੱਖਾ ਨੇ ਓੁਹ ਮਕਾਨ ਤੇ ਸਰਾਂ ਢਾਹ ਕੇ ਇੱਟਾ ਤਰਨ ਤਾਰਨ ਸਰੋਵਰ ਨੂੰ ਲਿਆ ਲਾਈਆਂ |
ਇਸ ਥਾਂ ਗੁਰੂ ਅਰਜਨ ਦੇਵ ਜੀ ਨੇ ਕੁਸ਼ਤੀਆ(ਕੋੜਿਆ) ਲਈ ਇਕ ਆਸ਼ਰਮ ਕੋੜ੍ਹਘੜ੍ਹ ਬਣਾਇਆ, ਜਿਸ ਵਿਚ ਕੋੜਿਆ ਦੇ ਰਹਿਣ ਲਈ ਥਾਂ ਸੀ ਉਨ੍ਹਾ ਦੀ ਟਹਿਲ-ਸੇਵਾ ਤੇ ਦਵਾ-ਦਾਰ ਦਾ ਪ੍ਰਬੰਧ ਸੀ | ਗੁਰੂ ਜੀ ਆਪ ਅਤੇ ਮਾਤਾ ਜੀ ਗੰਗਾ ਕੋੜ੍ਹਿਆਂ ਦੀ ਹੱਥੀ ਸੇਵਾ ਕਰਿਆ ਕਰਦੇ ਸਨ | ਕੀਰਤਨ ਸੁੰਨ ਅਤੇ ਵਾਹਿਗੁਰੂ ਦਾ ਨਾਮ ਸਿਮਰਨ ਨਾਲ ਉਨ੍ਹਾ ਦੇ ਮਨ ਨਰੋਏ ਹੁੰਦੇ ਸਨ | ਇਹ ਨਰੋਏ ਮਨ ਅਗਾਂਹ ਸਰੀਰਾ ਉਪਰ ਅਸਰ ਪਾ ਕੇ ਉਨ੍ਹਾਂ ਨੂੰ ਅਰੋਗਤਾ ਵੱਲ ਲਿਜਾਂਦੇ ਸਨ | ਉਪਰੋਂ ਗੁਰੂ ਜੀ ਦੀ ਮਹਿਰਾ ਭਰੀ ਦੁਖ-ਹਰਨੀ ਨਜ਼ਰ ‘ਸਰਬ ਰੋਗ ਕਾ ਅਓੁਖਦ ਨਾਮੁ’ ਦੇ ਅਸਰ ਦਵਾ-ਦਾਰੂ, ਸੇਵਾ ਸੰਭਾਲ ਅਤੇ ਸਰੋਵਰ ਦੇ ਇਸ਼ਨਾਨ ਦਾ ਸਦਕਾ ਉਨ੍ਹਾ ਨੂੰ ਤਨਾਂ ਦੇ ਰੋਗ ਕੱਟੇ ਜਾਂਦੇ ਸਨ | ਇਸੇ ਕਰਕੇ ਇਸ ਧਰਮ-ਅਸਥਾਨ (ਸ੍ਰੀ ਤਰਨ ਤਾਰਨ) ਨੂੰ ਦੁੱਖ ਨਿਵਾਰਨ ਸਾਹਿਬ ਵੀ ਕਿਹਾ ਜਾਂਦਾ ਹੈ | ਹਿੰਦੁਸਤਾਨ ਵਿੱਚ ਪਹਿਲਾ ਥਾਂ ਹੈ ਜਿਥੇ ਕੋੜ੍ਹਿਆਂ ਦੀ ਸੇਵਾ-ਸੰਭਾਲ ਤੇ ਦਵਾ-ਦਾਰੂ ਦਾ ਪ੍ਰਬੰਧ ਕੀਤਾ ਗਿਆ | ਗੁਰੂ ਜੀ ਨੇ ਇਸ ਨਗਰ ਦੀ ਭੋਂ-ਸਿੰਚਾਈ ਲਈ ਦੋ ਖੂਹ ਲਵਾਏ | ਗੁਰੂ ਕਾ ਖੂਹ ਅਤੇ ਬੀਬੀ ਭਾਨੀ ਵਾਲਾ ਖੂਹ |ਏਥੇ ਹਰ ਮੱਸਿਆ ਖਾਸ ਤੋਰ ਤੇ ਭਾਰੀਆਂ ਲੱਗਦੀਆਂ ਹਨ |
(੭) ਕਰਤਾਰਪੁਰ(ਜਲੰਧਰ) – ਇਕ ਸਮੇ ਗੁਰੂ ਅਰਜਨ ਦੇਵ ਜੀ ਦੇ ਦੁਆਬੇ ਵਿਚ ਗੁਰ-ਸਿੱਖੀ ਦਾ ਪ੍ਰਚਾਰ ਕਰਦੇ ਸਿੱਖਾ ਦੇ ਪੁਰਾਣੇ ਕੇਂਦਰ ਡੱਲੇ ਨੱਗਰ ਜਾਂ ਨੱਗਰ ਜਾ ਠਹਿਰੇ | ਏਥੇ ਜਲੰਧਰ ਦਾ ਸੂਬਾ ਅਜ਼ੀਮ ਖਾਂ ਗੁਰੂ ਜੀ ਦੇ ਦਰਸ਼ਨਾ ਲਈ ਆਇਆ | ਗੁਰੂ ਜੀ ਦਾ ਉਪਦੇਸ਼ ਤੇ ਹਰੀ-ਕੀਰਤਨ ਸੁਣ ਕੇ ਅਤੇ ਹਰੇਕ ਮਨੁੱਖ ਮਾਤਰ ਨੂੰ ਖੁਲ੍ਹਾ ਅਤੁੱਟ ਲੰਗਰ ਵਰਤਦਾ ਵੇਖ ਕੇ, ਓੁਹ ਬਹੁਤ ਖੁਸ਼ ਹੋਇਆ | ਉਸ ਨੇ ਬੇਨਤੀ ਕੀਤੀ, ਸਚੇ ਪਾਤਸ਼ਾਹ ! ਦੁਆਬੇ ਵਿਚ ਵੀ ਕੋਈ ਨਗਰ ਵਸਾਓ.ਧਰਮ ਅਸਥਾਨ ਬਣਾਓ ਅਤੇ ਇਸ ਇਲਾਕੇ ਨੂੰ ਭਾਗ ਲਾਓੁ |’ਅਜ਼ੀਮ ਖਾ ਦੀ ਬੇਨਤੀ ਮੰਨ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ੨੧ ਮੱਘਰ ਸੰਮਤ ੧੬੪੦ ਨੂੰ ਕਰਤਾਰਪੁਰ(ਜਲੰਧਰ) ਦੀ ਨੀਹ ਰੱਖੀ | ਨੱਗਰ ਛੇਤੀ ਹੀ ਵੱਸ ਗਿਆ | ਸੰਮਤ ੧੬੫੫ ਵਿੱਚ ਅਕਬਰ ਬਾਦਸ਼ਾਹ ਵਲੋਂ ੯ ਕੁ ਹਜ਼ਾਰ ਘੁਮਾਂ ਜਮੀਨ ਦਾ ਪਟਾ ਗੁਰਦੁਆਰੇ ਦੇ ਨਾਂ ਲਾ ਦਿੱਤਾ ਗਿਆ |
ਏਥੇ ਗੁਰੂ ਜੀ ਨੇ ਆਪਣੇ ਨਿਵਾਸ ਲਈ ‘ਸ਼ੀਸ਼ ਮਹਿਲ’ ਅਤੇ ‘ਗੁਰੂ ਕੇ ਮਹਿਲ’ ਬਣਵਾਏ | ਇਸ ਨੱਗਰ ਵਿਚ ਸੰਮਤ ੧੬੫੬ ਵਿੱਚ ਗੁਰੂ ਜੀ ਨੇ ‘ਗੰਗਾਸਰ’ ਖੂਹ ਲਵਾਇਆ |
ਇਸ ਨਗਰ ਵਿਚ ਪੰਜਵੇ ਪਾਠਸ਼ਾਹ ਨੇ ਆਪ ਅਤੇ ਮਗਰੋਂ ਛੇਵੇਂ, ਸੱਤਵੇ ਤੇ ਨੋਵੇਂ ਸਤਿਗੁਰਾਂ ਨੇ ਨਿਵਾਸ ਕੀਤਾ | ਏਥੇ ਸਤਸੰਗ ਦਾ ਕੇਂਦਰ ਬਣ ਗਿਆ | ਗੁਰੂ ਜੀ ਦੇ ਸਮੇਂ ਤੋਂ ਹੀਏਥੇ ਵੈਸਾਖੀ ਦਾ ਮੇਲਾ ਲੱਗਣਾ ਸ਼ੁਰੂ ਹੋਇਆ |
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਿਆਰ ਕਰਵਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਧੀਰਮੱਲ ਦੀ ਔਲਾਦ, ਕਰਤਾਰਪੁਰੀਏ ਸੋਢੀਆਂ ਪਾਸ,ਕਰਤਾਰਪੁਰ ਵਿਚ ਹੈ ਮਹੀਨੇ ਦੇ ਮਹੀਨੇ ਸੰਗਤਾ ਨੂੰ ਦਰਸ਼ਨ ਕਰਾਏ ਜਾਂਦੇ ਹਨ |
(੮) ਛੇਹਰਟਾ ਸਾਹਿਬ – ਜਿਹਾ ਕਿ ਅੱਗੇ ਦਸਿਆ ਹੈ, ਪ੍ਰਿਥੀਏ ਦੀ ਵਧ ਰਹੀ ਈਰਖਾ ਦੇ ਕਾਰਨ ਸ੍ਰੀ ਗੁਉਤੁ ਅਰਜਨ ਦੇਵ ਜੀ ਸੰਮਤ ੧੬੫੨ ਵਿਚ ਛੇਵੀ ਪਾਤਸ਼ਾਹੀ ਅਵਤਾਰ ਹੋਇਆ | ਇਸ ਖੁਸ਼ੀ ਵਿਚ ਅਤੇ ਇਲਾਕੇ ਵਿਚ ਭੋਂ ਸਿੰਚਾਈ ਲਈ ਪਾਣੀ ਦੀ ਥੁੜ੍ਹ ਨੂੰ ਦੂਰ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸੰਮਤ ੧੬੫੪ ਵਿਚ ਇਸ ਪਿੰਡ ਦੇ ਪਾਸ ਇਕ ਅਜਿਹਾ ਖੂਹ ਲਗਵਾਇਆ ਜਿਸ ਉਪਰ ਛੇ ਹਰਟ ਚਲ ਸਕਣ | ਇਸ ਦਾ ਨਾਂ ‘ਛੇਹਰਟਾ’ ਰੱਖਿਆ | ਇਹ ਇਕ ਪ੍ਰਸਿੱਧ ਅਸਥਾਨ ਹੈ | ਇਸ ਦੇ ਪਾਸ ਸੁੰਦਰ ਗੁਰਦੁਆਰਾ ਹੈ | ਏਥੇ ਸਾਲ ਦੇ ਸਾਲ ਬਸੰਤ ਪੰਚਮੀ ਨੂੰ ਬੜਾ ਭਾਰੀ ਜੋੜ-ਮੇਲਾ ਹੈ | ਵਡਾਲੀ ਦੀ ਭੋਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਤਿੰਨਾ ਹਰਟਾਂ ਵਾਲਾ ਇਕ ਹੋਰ ਖੂਹ ਲਵਾਇਆ |
(੯) ਸ੍ਰੀ ਹਰਿਗੋਬਿੰਦਪੁਰਾ – ਜਿਲ੍ਹਾਂ ਗੁਰਦਾਸਪੁਰ ਤਹਿਸੀਲ ਬਟਾਲਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਸੰਮਤ ੧੬੫੪ ਦੇ ਕਰੀਬ ਬਿਆਸ ਦੇ ਉਤਰੀ ਕੰਢੇ ਪਾਸ ਇਕ ਨਗਰ ਵਸਾਇਆ, ਜਿਸ ਦਾ ਨਾਂ ਉਨ੍ਹਾਂ ਨੇ ਸ੍ਰੀ ਗੋਬਿੰਦਪੁਰਾ ਰੱਖਿਆ | ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ ਵਧੇਰੇ ਰੋਣਕ ਦਿਤੀ, ਜਿਸ ਕਰ ਕੇ ਇਸ ਦਾ ਨਾਂ ਸ੍ਰੀ ਹਰਿਗੋਬਿੰਦਪੁਰਾ ਪੈ ਗਿਆ | ਹੁਣ ਇਸ ਦਾ ਨਾਂ ਸ੍ਰੀ ਹਰਿਗੋਬਿੰਦਪੁਰਾ ਹੀ ਵੱਜਦਾ ਹੈ |
(੧੦) ਬਾਓੁਲੀ ਸਾਹਿਬ – ਸੰਮਤ ੧੬੪੬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਡੱਬੀ ਬਾਜ਼ਾਰ, ਲਾਹੋਰ ਵਿਚ ਇਕ ਬਾਓੁਲੀ ਤਿਆਰ ਕਰਵਾਈ ਅਤੇ ਗੁਰਦੁਆਰਾ ਬਣਾਇਆ | ਬਾਦਸ਼ਾਹ ਸ਼ਾਹ ਜਹਾਨ ਦੇ ਹੁਕਮ ਨਾਲ ਇਹ ਬਾਓੁਲੀ ਸੰਮਤ ੧੬੮੫ ਵਿੱਚ ਪੂਰੀ ਗਈ ਅਤੇ ਲੰਗਰ ਦੀ ਥਾਂ ਮਸੀਤ ਬਣਵਾਈ ਗਈ | ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੯੧ ਵਿਚ ਬਾਉਲੀ ਫਿਰ ਪ੍ਰਗਟ ਕੀਤੀ ਅਤਰ ਗੁਰਦੁਆਰੇ ਦੀ ਪਹਿਲਾ ਜਿਹੀ ਸ਼ਕਲ ਕਰ ਦਿੱਤੀ | ਇਹ ਗੁਰਦੁਆਰਾ ਲਾਹੋਰ ਦੇ ਮੁਖੀ ਗੁਰਦੁਆਰਾ ਬਰਬਾਦ ਕੀਤਾ ਗਿਆ |
(੧੧) ਗੁਰੂ ਕਾ ਬਾਗ – ਮਾਝੇ ਵਿਚ ਗੁਰਸਿੱਖੀ ਦੇ ਪ੍ਰਚਾਰ ਅਤੇ ਜੀਵਾ ਦੇ ਓਧਾਰ ਲਈ ਦੋਰਾ ਕੇ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਹਿੰਸਰੇ ਦੀ ਸੰਗਤ ਪ੍ਰੇਮ ਭਾਵ ਨਾਲ ਅਤੇ ਆਪਣੇ ਨੱਗਰ ਪਾਸ ਲੈ ਗਈ | ਏਥੇ ਗੁਰੂ ਜੀ ਨੂੰ ਸਹਿੰਸਰਦੀ ਸੰਗਤ ਪ੍ਰੇਮ ਭਾਵ ਨਾਲ ਅਤੇ ਆਪਣੇ ਨੱਗਰ ਪਾਸ ਲੈ ਗਈ | ਏਥੇ ਗੁਰੂ ਜੀ ਕਈ ਦਿਨ ਟਿਕੇ | ਇਸ ਯਾਦ ਵਿੱਚ ਇਥੇ ਮਗਰੋਂ ਗੁਰਦੁਆਰਾ ਬਣਿਆ | ਪਹਿਲਾ ਇਸ ਥਾਂ ਨੂੰ ‘ਗੁਰੂ ਦਾ ਰੋੜ’ ਕਹਿੰਦੇ ਸਨ | ਮਗਰੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਏਥੇ ਬਾਗ ਲਗਵਾਇਆ, ਜਿਸ ਤੋਂ ਇਸ ਅਸਥਾਨ ਦਾ ਨਾਂ ‘ਗੁਰੂ ਦਾ ਬਾਗ’ ਹੋ ਗਿਆ | ਏਥੇ ਹਰ ਮੱਸਿਆ ਤੇ ਪੁੰਨਿਆ ਨੂੰ ਮੇਲਾ ਲੱਗਦਾ ਹੈ | ਅਕਾਲੀ ਲਹਿਰ ਦੇ ਦਿਨੀਂ ਸੰਨ ੧੯੨੨ ਵਿਚ ਵੱਡਾ ਮੋਰਚਾ ਲੱਗਾ ਅਤੇ ਅਕਾਲੀ ਸਤਿਆਗ੍ਰਹਿ ਹੋਇਆ |
(੧੨) ਸ੍ਰੀ ਰਾਮਸਰ – ਸੰਮਤ ੧੬੫੯-੬੦ ਵਿੱਚ ਗੁਰੂ ਅਰਜਨ ਦੇਵ ਜੀ ਨੇ ‘ਰਾਮਸਰ’ ਨਾਂ ਦਾ ਇਕ ਛੋਟਾ ਜਿਹਾ ਸਰੋਵਰ ਬਣਵਾਇਆ | ਇਸ ਦੇ ਕਿਨਾਰੇ ਬਹਿ ਕੇ ‘ਸੁਖਮਨੀ ਸਾਹਿਬ’ ਰਚੀ ਗਈ ਅਤੇ ਏਥੇ ਜੀ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਗਈ |

ਸ੍ਰੀ ਗ੍ਰੰਥ ਸਾਹਿਬ ਦੀ ਬੀੜ ਦੀ ਤਿਆਰੀ – ਸਿੱਖੀ ਵਿੱਚ ਨਾਮ ਨੂੰ ਪ੍ਰਧਾਨਤਾ ਦਿੱਤੀ ਗਈ ਹੈ | ਨਾਮ ਜਪਣ ਦਾ ਸਭ ਤੋਂ ਵਧੇਰੇ ਪ੍ਰਚੱਲਤ ਤੇ ਮੁੱਖੀ ਸਾਧਨ, ਅਭਿਆਸ ਜਾਂ ਢੰਗ ਇਹ ਹੈ ਕਿ ਗੁਰਬਾਣੀ ਪੜ੍ਹੀ ਗਾਈ ਤੇ ਸੁਣੀ ਜਾਵੇ | ਗੁਰਬਾਣੀ ਦੀ ਇਸ ਮਹਾਨਤਾ ਨੂੰ ਵੇਖ ਕੇ ਪ੍ਰਿਥੀਏ ਜਿਹੇ ਚਾਲਕ ਬੰਦਿਆ ਨੇ ਇਸ ਵਿੱਚ ਆਪਣੀ ਰਚਨਾ ਨੂੰ ਰਲਾ ਕੇ ਸਿੱਖਾ ਵਿਚ ਪ੍ਰਚਲਿਤ ਕਰਨਾ ਅਰੰਭ ਦਿੱਤਾ | ਜੇ ਇਸ ਤਰਾਂ ਦੀ ਮਿਲਾਵਟ ਨੂੰ ਰੋਕਣ ਅਤੇ ਗੁਰੂ ਸਾਹਿਬਾ ਦੀ ਸੱਚੀ ਬਾਣੀ ਨੂੰ ਹੋਰਨਾ ਦੀ ਕੱਚੀ ਬਾਣੀ ਤੋਂ ਸਾਫ਼-ਸ਼ੁੱਧ ਰੱਖਣ ਦਾ ਵੇਲੇ ਸਿਰ ਜਤਨ ਨਾ ਕੀਤਾ ਜਾਂਦਾ, ਤਾਂ ਪਤਾ ਨਹੀਂ ਕਿੰਨੇ ਹਜ਼ਾਰਾ ਸ਼ਬਦ ਘੜ ਕੇ, ਮਗਰ ‘ਨਾਨਕ ਲਾ ਕੇ ਪ੍ਰਚਲਿਤ ਕਰ ਦਿੱਤੇ ਜਾਂਦੇ | ਇਸ ਤਰਾਂ ਸੰਭਵ ਸੀ ਕਿ ਗੁਰੂ ਸਾਹਿਬਾ ਦੇ ਉਪਦੇਸ਼ਾ, ਅਸੂਲਾ, ਸਿਧਾਂਤਾ ਤੇ ਵਿਸ਼ਵਾਸਾ ਤੋਂ ਉਲਟ ਗੱਲਾ ਵੀ ਅਜਿਹੇ ਸ਼ਬਦਾ ਰਾਹੀਂ ਉਨ੍ਹਾ ਦੇ ਨਾਵਾਂ ਨਾਲ ਮੜ੍ਹੀਆਂ ਜਾਂਦੀਆਂ ਅਤੇ ਸਿੱਖੀ ਦੇ ਅਸੂਲਾ, ਨਿਸਚਿਆਂ ਤੇ ਆਦਰਸ਼ਾ ਬਾਰੇ ਮੱਸਿਆ ਚੌਦੇਂ ਵਾਲਾ ਅਨ੍ਹੇਰਾ ਮੱਚ ਜਾਂਦਾ | ਨਾਲ ਹੀ ਸਿੱਖੀ ਦੀ ਮਰਯਾਦਾ ਨੂੰ ਵੀ ਵਿਗਾੜ ਕੇ ਪਤਾ ਨਹੀਂ ਕੀ ਰੂਪ ਦੇ ਦਿੱਤਾ ਜਾਂਦਾ |
ਸਿੱਖੀ ਨੂੰ ਨਿੱਗਰ ਨਰੋਈਂਆਂ ਲੀਹਾਂ ਉਪਰ ਜਥੇਬੰਦ ਕਰਨ ਨੂੰ ਗੁਰੂ ਜੀ ਬਹੁਤ ਜਰੂਰੀ ਸਮਝਦੇ ਸਨ | ਇਸ ਮਨੋਰਥ ਦੀ ਪੂਰਤੀ ਲਈ ਜਰੂਰੀ ਸੀ ਕਿ ਸਭ ਦਾ ਧਾਰਮਿਕ ਅਸੂਲ, ਨਿਸ਼ਚੇ ਤੇ ਮਰਯਾਦਾ ਇਕ ਤੇ ਇਕਸਾਰ ਹੋਣਾ | ਗੱਲ ਕੀ, ਇਹ ਜਰੂਰੀ ਸੀ ਕਿ ਗੁਰਬਾਣੀ ਨੂੰ ਅਸਲੀ ਤੇ ਸ਼ੁੱਧ ਰੂਪ ਵਿਚ ਇਕਠਾ ਕੀਤਾ ਜਾਵੇ, ਤਾਂ ਜੋ ਇਸ ਦੇ ਪਾਠ ਤੋਂ ਗੁਰਉਪਦੇਸ਼ ਅਸਲੀ ਰੂਪ ਵਿਚ ਗ੍ਰਹਿਣ ਕਰ ਸਕਣ, ਸਾਰੇ ਸਿੱਖ ਜਗਤ ਦੇ ਨਿਸ਼ਚੇ ਵਿਸ਼ਵਾਸ ਇਕੇ ਕੇਂਦਰ ਨਾਲ ਜੁੜ ਜਾਣ, ਕੋਮ ਵਿੱਚ ਏਕਤਾ ਬਣੀ ਬੱਝੀ ਰਹੇ ਹਨ ਅਤੇ ਇਸ ਵਿੱਚ ਧਰਮ ਸੰਬਧੀ ਕਿਸੇ ਪ੍ਰਕਾਰ ਦੇ ਮੱਤ-ਭੇਦ, ਝਗੜੇ ਜਾਂ ਜਾਤ-ਪਾਤ ਦੀ ਗੁੰਜਾਇਸ਼ ਨਾ ਰਹੇ | ਇਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਹੁੰ ਗੁਰੂ ਸਾਹਿਬਾ ਦੀ ਬਾਣੀ ਇਕੱਠੀ ਕਰ ਕੇ ਅਤੇ ਨਾਲ ਆਪਣੀ ਰੱਚੀ ਬਾਣੀ ਸ਼ਾਮਲ ਕਰਕੇ ਸ੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਕੰਮ ਅਰੰਭਿਆ| ਸਿੱਖ-ਪੰਥ ਦੀ ਜਥੇਬੰਦੀ, ਏਕਤਾ ਕੋਮੀ ਜੀਵਨ ਅਤੇ ਗੁਰਸਿੱਖੀ ਦੇ ਪ੍ਰਚਾਰ ਦੀ ਉਨਤੀ ਵਾਸਤੇ ਇਹ ਕਾਰਜ ਅਤੀ ਜਰੂਰੀ ਸੀ |
ਪਹਿਲੇ ਸਤਿਗੁਰੂ ਜੀ ਦੀ ਬਾਣੀ ਉਨ੍ਹਾਂ ਨੇ ਆਪ ਵੀ ਅਤੇ ਭਾਈ ਸਨਮੁਖ ਆਦਿ ਸਿੱਖਾ ਨੇ ਵੀ ਲਿਖੀ | ਕੁਝ ਬਾਣੀ ਦੂਜੀ ਪਾਤਸਾਹੀ ਨੇ ਭਾਈ ਪੈੜੇ ਮੋਖੇ ਪਾਸੋਂ ਲਿਖਵਾਈ ਸੀ | ਤੀਜੇ ਪਾਤਸ਼ਾਹ ਦੇ ਸਮੇਂ ਆਪ ਜੀ ਦੇ ਪੋਤਰੇ ਤੇ ਬਾਬਾ ਮੋਹਨ ਜੀ ਦੇ ਸਪੁੱਤਰ, ਸ੍ਰੀ ਸਹੰਸ ਰਾਮ ਜੀ ਨੇ ਚੋਖੀ ਬਾਣੀ ਲਿਖੀ | ਜੋ ਸੈਂਚੀਆਂ ਦੇ ਰੂਪ ਵਿੱਚ ਬਾਬਾ ਮੋਹਨ ਜੀ ਪਾਸ ਗੋਂਦਵਾਲ ਵਿੱਚ ਸੀ | ਹੋਰ ਵੀ ਕਈ ਥਾਈਂ ਗੁਰਸਿੱਖਾ ਪਾਸ ਕੁਝ ਨਾ ਕੁਝ ਬਾਣੀ ਲਿਖਤੀ ਰੂਪ ਵਿੱਚ ਜਾਂ ਜਬਾਨੀ ਯਾਦ ਹੋ ਸਕਦੀ ਸੀ |
ਇਸ ਵਾਸਤੇ ਪਹਿਲਾ ਕੰਮ ਇਹ ਸੀ ਕਿ ਜਿਥੋਂ ਕਿਤਿਓੁਂ ਹੋ ਸਕੇ ਗੁਰਬਾਣੀ ਇਕੱਠੀ ਕੀਤੀ ਜਾਵੇ | ਉਸ ਮਗਰੋਂ ਸਾਰੀ ਬਾਣੀ ਨੂੰ ਤਰਤੀਬ ਸਿਰ ਕਰਨਾ ਸੀ ਤੇ ਉਸ ਨੂੰ ਠੀਕ ਤਰਾਂ ਸੋਧ ਕੇ ਲਿਖਣਾ ਲਿਖਾਉਣਾ ਸੀ |
ਇਹ ਕੰਮ ਬੜਾ ਵੱਡਾ ਸੀ | ਇਹ ਵਰ੍ਹਿਆ-ਬੱਧੀ ਕਰਨ ਵਾਲਾ ਸੀ | ਇਤਿਹਾਸ ਵਿਚੋਂ ਉਗਾਹੀ ਮਿਲਦੀ ਹੈ ਕਿ ਇਹ ਕਾਰਜ਼ ਸੰਮਤ ੧੬੫੫ ਚਾਲੂ ਹੋ ਚੁਕਿਆ ਸੀ| ਪ੍ਰਿਥੀਏ ਜਿਹੇ ਗੁਰੂ-ਘਰ ਦੇ ਦੋਖੀਆ ਨੇ ਇਸ ਮਹਾਨ ਉਤਮ ਕਾਰਜ ਵਿਚ ਵੀ ਵਿਘਨ ਪਾਉਣ ਦਾ ਯਤਨ ਕੀਤਾ | ਉਨ੍ਹਾ ਨੇ ਅਕਬਰ ਨੂੰ ਸਿਖਾਇਆ ਕਿ ਗੁਰੂ ਅਰਜਨ ਦੇਵ ਜੀ ਇਕ ਅਜਿਹਾ ਗ੍ਰੰਥ ਤਿਆਰ ਕਰਨ ਲਗੇ ਹਨ ਜਿਸ ਵਿਚ ਇਸਲਾਮ, ਹਜਰਤ ਮਹੁੰਮਦ ਅਤੇ ਹਿੰਦੂ ਅਵਤਾਰਾ ਦੇ ਵਿਰੁੱਧ ਗੱਲਾ ਲਿਖੀਆਂ ਜਾਣੀਆਂ ਹਨ | ਅਕਬਰ ਨੇ ਸੰਮਤ ੧੬੫੫ ਵਿਚ ਗੁਰੂ ਸਾਹਿਬ ਦੇ ਗੋਂਦਵਾਲ ਦਰਸ਼ਨ ਕੀਤੇ | ਉਸ ਵੇਲੇ ਗੁਰਬਾਣੀ ਇਕੱਠੀ ਕੀਤੀ ਜਾ ਰਹੀ ਸੀ ਅਤੇ ਕੁਝ ਇਕੱਠੀ ਹੋ ਵੀ ਚੁੱਕੀ ਸੀ |ਅਕਬਰ ਦੇ ਕਹਿਣ ‘ਤੇ ਬਹੁਤ ਸਾਰੇ ਸ਼ਬਦ ਉਸ ਨੂੰ ਪੜ੍ਹ ਕੇ ਸੁਣਾਏ | ਓੁਹ ਸੁਣ ਕੇ ਬੜਾ ਖੁਸ਼ ਹੋਇਆ ਗੁਰੂ-ਨਿਦੰਕਾ ਨੂੰ ਮੁੰਹ ਦੀ ਖਾਣੀ ਪਈ | ਅਕਬਰ ਨੇ ਗੁਰ-ਦਰਬਾਰ ਅਤੇ ਲੰਗਰ ਆਦਿ ਦੇ ਖਰਚਾ ਲਈ ਜਗੀਰ ਦੇਣੀ ਚਾਹੀ, ਪਰ ਗੁਰੂ ਜੀ ਨੇ ਜਗੀਰ ਲੈਣ ਤੋਂ ਨਾ ਕਰ ਦਿਤੀ ਅਤੇ ਇਹ ਕਿਹਾ, ‘ ਇਸ ਸਾਲ ਫਸਲਾਂ ਨਹੀ ਹੋਈਆਂ, ਕਾਲ ਪੈ ਰਿਹਾ ਹੈ ਜਿਮੀਦਾਰਾ ਨੂੰ ਮਾਮਲਾ ਮਾਫ਼ ਕਰ ਦਿਓੁ |’ ਅਕਬਰ ਨੇ ਇਸੇ ਤਰਾਂ ਕੀਤਾ ਇਸ ਨਾਲ ਗੁਰੂ ਜੀ ਦਾ ਜਸ ਹੋਰ ਵੀ ਵਧੇਰੇ ਹੋਣ ਲੱਗ ਪਿਆ |
ਬਾਬਾ ਮੋਹਨ ਜੀ ਪਾਸੋਂ ਸੈਂਚੀਆਂ ਲਿਆਉਣ ਲਈ ਗੁਰੂ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਪਰ ਬਾਬਾ ਮੋਹਨ ਜੀ ਨੇ ਸੈਂਚੀਆਂ ਦੇਣੋਂ ਨਾ ਕਰ ਦਿਤੀ | ਫੇਰ ਗੁਰੂ ਜੀ ਆਪ ਨੰਗੇ ਚਰਨੀ ਸੰਗਤਾ ਸਮੇਤ ਗੋਂਦਵਾਲ ਪੁੱਜੇ, ਜਿਸ ਚੁਬਾਰੇ ਵਿਚ ਬਾਬਾ ਮੋਹਨ ਜੀ ਰਹਿੰਦੇ ਸਨ ਉਸ ਦੇ ਪਾਸ ਜਾ ਖੜੋਤੇ ਬਾਬਾ ਜੀ ਉਸ ਵੇਲੇ ਸਮਾਧੀ ਵਿਚ ਲੀਨ ਸਨ |ਗੁਰੂ ਜੀ ਨੇ ਸਰੰਦਾ ਸ਼ੁਰੂ ਕੀਤਾ ਅਤੇ ਉੱਚੀ ਤੇ ਮਿੱਠੀ ਸੁਰ ਤੇ ਲੈਅ ਵਿਚ ਗਓੁੜੀ ਰਾਗ ਵਿੱਚ ਇਕ ਸ਼ਬਦ ਗਾਇਨ ਕੀਤਾ | ਇਸ ਵਿਚ ਆਪ ਨੇ ਬਾਬਾ ਮੋਹਨ ਜੀ ਅਤੇ ਉਨ੍ਹਾ ਦਾਤੇ ਆਪਣੇ ਪਿਆਰੇ ‘ਮੋਹਨ’ (ਕਰਤਾਰ) ਦੀ ਉਪਮਾ ਕੀਤੀ ਤੇ ਉਨ੍ਹਾਂ ਨੂੰ ਅਵਾਜ਼ਾ ਮਾਰੀਆਂ | ਉਸ ਸ਼ਬਦ ਦਾ ਪਹਿਲਾ ਪਦ ਇਹ ਹੈ :
ਮੋਹਨ ਤੇਰੇ ਉਚੇ ਮੰਦਰ ਮਹਲ ਅਪਾਰਾ ||
ਮੋਹਨ ਤੇਰੇ ਸੋਹਨਿ ਦੁਆਰ ਜੀਓੁ ਸੰਤ ਧਰਮ ਸਾਲਾ ||
ਧਰਮ ਸਾਲ ਅਪਾਰ ਦੈਆਰ ਠਾਕੁਰ ਸੱਦਾ ਕੀਰਤਨੁ ਗਾਵਹੇ ||
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹਿ ||
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ||
ਬਿਨਵੰਤਿ ਨਾਨਕ ਦਰਸ ਪਿਆਰੇ ਮਿਲਿ ਦਰਸਨ ਸੁਖੁ ਸਾਰਾ ||੧||
ਬਾਬਾ ਮੋਹਨ ਜੀ ਦੀ ਸਮਾਧੀ ਖੁਲ੍ਹ ਗਈ | ਪਹਿਲਾ ਤਾਂ ਓੁਹ ਗੁੱਸੇ ਜਿਹੇ ਹੋ ਕੇ ਬੋਲੇ ਕਿ ਅਗੇ ਪਿਤਾ ਜੀ ਪਾਸੋਂ ਸਾਡੀ ਵਸਤ ਗੁਰਤਾ ਲੈ ਗਏ ਹੋ, ਹੁਣ ਬਾਣੀ ਵੀ ਲੈਣ ਆ ਗਏ ਹੋ ? ਗੁਰੂ ਜੀ ਨੇ ਸ਼ਬਦ ਦੇ ਦੋ ਹੋਰ ਪਦ ਜਾਂ ਅੰਕ ਗਾਇਨ ਕੀਤੇ | ਮੋਹਨ ਜੀ ਦਾ ਦਿਲ ਮੋਨ ਹੋ ਗਿਆ | ਓੁਹ ਚੁਬਾਰੇ ਵਿਚੋਂ ਉਤਰ ਕੇ ਗੁਰੂ ਜੀ ਪਾਸ ਆਏ ਅਤੇ ਦਰਸ਼ਨ ਕਰਦਿਆਂ ਹੀ ਮੋਹਿਤ ਹੋ ਗਏ | ਉਨ੍ਹਾਂ ਨੇ ਸੈਂਚੀਆਂ ਗੁਰੂ ਜੀ ਦੇ ਹਵਾਲੇ ਕਰ ਦਿੱਤੀਆ ਇਸ ‘ਤੇ ਗੁਰੂ ਜੀ ਨੇ ਸ਼ਬਦ ਦਾ ਚੌਥਾ ਅੰਕ ਜਾਂ ਪਦ ਗਾਇਨ ਕੀਤਾ | ਸੈਂਚੀਆਂ ਪਾਲਕੀ ਵਿਚ ਰੱਖ ਕੇ ਬੜੇ ਸਤਿਕਾਰ ਨਾਲ ਅੰਮ੍ਰਿਤਸਰ ਲਿਜਾਈਆਂ ਗਈਆਂ |
ਗੁਰੂ ਸਹਿਬਾਨ ਦੀ ਬਾਣੀ ਇਕੱਤਰ ਕਰਨ ਦੇ ਨਾਲ-ਨਾਲ ਗੁਰੂ ਜੀ ਨੇ ਭਗਤਾਂ ਦੀ ਬਾਣੀ ਵੀ ਇਕੱਠੀ ਕਰਨੀ ਅਰੰਭੀ | ਭਗਤਾ ਦੀ ਬਾਣੀ ਜੋ ਵੀ ਪੰਜਾਬ ਜਾ ਬਾਹਰੋਂ ਮਿਲ ਸਕੀ ਓੁਹ ਸਭ ਇਕੱਠੀ ਕੀਤੀ ਜੋ ਭਗਤ ਬਾਣੀ ਉਨ੍ਹਾ ਭਗਤਾਂ ਦੇ ਪ੍ਰੇਮੀਆਂ ਦੇ ਨੂੰ ਯਾਦ ਸੀ ਓੁਹ ਵੀ ਸੁਣੀ ਇਸ ਬਾਣੀ ਵਿਚੋਂ ਚੋਣ ਕਰਕੇ ਗੁਰੂ ਜੀ ਨੇ 15 ਭਗਤਾ ਦੇ ਚੋਣਵੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾੜ੍ਹਨ ਲਈ ਪ੍ਰਵਾਨ ਕੀਤੀ ਉਨ੍ਹਾ ਭਗਤਾ ਵਿਚੋਂ ਬਹੁਤੇ ਅਖੋਤੀ ਨੀਵੀਆਂ ਅਤੇ ਅਛੂਤ ਜਾਤਾ ਦੇ ਸਨ ਅਤੇ ਘਟੋ ਘਟ ਚਾਰ (ਫਰੀਦ, ਭੀਖਣ, ਸੱਤਾ ਤੇ ਬਲਵੰਡ) ਮੁਸਲਮਾਨ ਸਨ |
ਇਸ ਤਰਾਂ ਕਰਕੇ ਗੁਰੂ ਜੀ ਨੇ ਇਸ ਗਲ ਦਾ ਸਬੂਤ ਦਿੱਤਾ ਕਿ ਆਤਮਕ ਗਿਆਨ ਕੇਵਲ ਖਾਸ ਜਾਤਾਂ, ਉਚੀਆਂ ਜਾਤਾਂ ਲਈ ਹੀ ਮਖਸੂਸ (ਵਿਸ਼ੇਸ) ਨਹੀਂ, ਇਹ ਸਗੋਂ ਉਚ -ਨੀਚ ਸਾਰੇ ਇਨਸਾਨਾ ਦੇ ਹਿਰਦਿਆ ਵਿਚ ਪ੍ਰਕਾਸ਼ ਕਰ ਸਕਦਾ ਹੈ ਅੱਪ ਨੇ ਇਸ ਤਰਾਂ ਉਚ-ਨਿਚ ਤੇ ਜਾਤ-ਪਾਤ ਦੀ ਬਿਮਾਰੀ ਨੂੰ ਜੜ੍ਹੋਂ ਵਢਿਆਂ ਅਤੇ ਹਿੰਦੂ ਅਤੇ ਮੁਸਲਮਾਨਾ ਦਾ ਭੇਦ ਮਿਟਾਇਆ | ਆਤਮਕ ਗੁਣਾਂ ਤੇ ਵਿਚਾਰਾ ਦੀਆਂ ਧਾਰਾ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆ ਵਿਚ ਚੱਲ ਰਹੀਆਂ ਸਨ, ਆਪ ਨੇ ਉਨ੍ਹਾ ਸਭ ਨੂੰ ਇਕ ਥਾਂ ਕਰਕੇ ਉਨ੍ਹਾ ਦਾ ਸੰਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਣਾਇਆ | ਭਗਤਾ ਦੀ ਬਾਣੀ ਦੀ ਚੋਣ ਨਿਰੋਲ ਭਗਤੀ ਭਾਵ ਮੁਖ ਰੱਖ ਕੇ ਕੀਤੀ ਗਈ | ਇਸ ਗਲ ਨੂੰ ਸਾਹਮਣੇ ਨਹੀ ਰਖਿਆ ਗਿਆ ਕਿ ਕਿਸੇ ਭਗਤ ਦਾ ਮਤ ਜਾਂ ਧਾਰਮਕ ਨਿਸ਼ਚਾ ਕਿ ਹੈ | ਇਹ ਗੱਲ ਦੀ ਪ੍ਰਵਾਹ ਨਹੀ ਕੀਤੀ ਗਈ ਕਿ ਕੋਈ ਭਗਤ ਮੂਰਤੀ ਪੂਜਦਾ ਹੈ, ਕੋਈ ਵੈਸ਼ਨੋ ਹੈ, ਕੋਈ ਅਵਤਾਰ ਪੂਜਦਾ ਤੇ ਆਵਾ ਗੋਣ ਨੂੰ ਮੰਨਦਾ ਹੈ, ਕੋਈ ਮੁਸਲਮਾਨ ਹੈ ਅਤੇ ਰੋਜੇ ਰੱਖਣ, ਪੰਜੇ ਵਕ਼ਤ ਮਸੀਤੇ ਜਾ ਕੇ ਨਮਾਜ਼ ਪੜ੍ਹਨ ਦਾ ਪ੍ਰਚਾਰਕ ਹੈ | ਕੇਵਲ ਇਹ ਗੱਲ ਮੁੱਖ ਰੱਖੀ ਗਈ ਕਿ ਕੇਵਲ ਪ੍ਰੇਮ ਭਗਤੀ ਕਰਕੇ ਕੋਈ ਭਗਤ ਆਪੋ ਆਪਣੇ ਰਾਹ ਦੀ ਕਿਸ ਮੰਜਿਲ ਤੀਕ ਪਹੁੰਚਿਆ ਹੈ |
ਇਸ ਕਰਕੇ ਭਗਤਾ ਦੀ ਬਾਣੀ ਨੂੰ ਸਿਖ ਰਹਿਤ ਮਰਯਾਦਾ ਧਾਰਮਕ ਨਿਸ਼ਚਿਆ ਦਾ ਅਧਾਰ ਨਹੀਂ ਮੰਨਣਾ ਚਾਹੀਦਾ- ਅਰਥਾਤ ਜੇ ਕੋਈ ਭਗਤ ‘ ਪੰਜੇ ਵਕ਼ਤ ਮਸੀਤ ਜਾ, ਰੋਜੇ ਰੱਖਣ, ਰੂਹ ਅਤੇ ਕਬਰਾਂ ਮੱਲ ਕੇ ਕਿਆਮਤ ਤੀਕ ਬਹਿ ਰਹਿਣ ਦੇ ਨਿਸ਼ਚੇ, ਪੱਥਰ ਪੁਜਣ, ਚੋਪੜੀ ਰੋਟੀ ਖਾਣ ਵਾਲਿਆਂ ਨੂੰ ਘਣੇ ਦੁੱਖ ਸਹਿਣ ਦਾ ਭਾਗੀ ਮੰਨਣ ਮੱਛੀ ਮਾਸ ਆਦਿ ਖਾਣ ਵਾਲਿਆਂ ਦੀ ਪੂਜਾ-ਭਗਤੀ ਆਦਿ ਨੂੰ ਨਿਸਫਲ ਗਿਣਨ ਦੇ ਹੱਕ ਵਿਚ ਹੈ, ਤਾਂ ਇਸਦਾ ਦਾ ਮਤਲਬ ਇਹ ਨਹੀ ਕਿ ਸਿੱਖ ਆਪਣੀ ਰਹਿਤ ਜਾਂ ਧਾਰਮਕ ਨਿਸ਼ਚੇ ਇਹਨਾਂ ਖਿਆਲਾ ਦੇ ਅਨਕੂਲ ਬਣਾਵੇ | ਗੁਰਸਿੱਖ ਦੀ ਰਹਿਤ ਅਧਾਰ ਕੇਵਲ ਗੁਰੁਸਾਹਿਬਾ ਦੀ ਉਚਰੀ ਹੋਈ ਬਾਣੀ ਅਤੇ ਉਨ੍ਹਾ ਦੇ ਪਾਏ ਪੂਰਨੇ ਹਨ |
ਜਿਹੜੀ -ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚਾੜ੍ਹਨੀ ਸੀ ਜਦ ਓਹ ਇਕੱਠੀ ਕੀਤੀ ਤੇ ਚੋਣੀ ਜਾਂ ਚੁਕੀ, ਤਾਂ ਗੁਰੂ ਜੀ ਨੇ ਇਕਾਂਤ ਵਿਚ ਬਹਿਕੇ ਇਸ ਨੂੰ ਤਰਤੀਬ ਦੇਣ ਤੇ ਲਿਖਵਾਉਣ ਦਾ ਮਹਾਂ ਕੰਮ ਅਰੰਭਿਆ | ਇਸ ਕੰਮ ਲਈ ਹੀ ਆਪਣੇ ਸੰਮਤ ੧੬੫੯-੬੦ ਵਿੱਚ ਸ੍ਰੀ ਰਾਮਸਰ ਰਚਿਆ ਸੀ ਇਸ ਦੇ ਕਿਨਾਰੇ ਇਹ ਕਾਰਜ ਸੰਮਤ ੧੬੬੦ ਵਿਚ ਅਰੰਭਿਆ ਗਿਆ ਅਤੇ ਸੰਮਤ ੧੬੬੧ ਵਿੱਚ ਸੰਪੂਰਨ ਹੋਇਆ | ਭਾਦੋਂ ਸੁਦੀ 1 ਸੰਮਤ ੧੬੬੧ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਹਰਿਮੰਦਰ (ਦਰਬਾਰ) ਸਹਿਬ ਵਿਚ ਕੀਤਾ ਗਿਆ | ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬੀੜ ਕਰਤਾਰਪੁਰ (ਜਲੰਧਰ) ਵਿੱਚ ਧੀਰਮਲੀਏ ਸੋਢੀਆਂ ਪਾਸ ਹੈ | ਇਸ ਦਾ ਇਕ ਉਤਾਰਾ ਭਾਈ ਬੰਨੋ ਮਾਂਗਟ ਨਿਵਾਸੀ ਨੇ ਕਰਾਇਆ ਹੈ, ਇਸ ਵਿਚ ਉਸਨੇ ਆਪਣੀ ਮਰਜ਼ੀ ਦੇ ਅਧੀਨ ਕੁਝ ਬਾਣੀ ਵਾਧੂ ਪਾ ਦਿੱਤੀ | ਗੁਰੂ ਜੀ ਨੇ ਇਹ ਬੀੜ ਪ੍ਰਵਾਨ ਨਾ ਕੀਤੀ ਅਤੇ ਇਸ ਨੂੰ ‘ਖਾਰੀ ਬੀੜ’ ਦਾ ਨਾਂ ਦਿੱਤਾ |
ਸ੍ਰੀ ਗੁਰੂ ਅਮਰ ਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ‘ ਬਾਣੀ ਦਾ ਬੋਹਿਥਾ’ ਹੋਣ ਦਾ ਵਰ ਦਿੱਤਾ ਸੀ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੇ ਉਸ ਵਰ ਨੂੰ ਸੱਚਾ ਸਾਬਤ ਕੀਤਾ | ਨੋਵੇਂ ਤੇ ਦਸਵੇ ਪਾਤਸ਼ਾਹ ਦੀ ਬਾਣੀ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ ੫੮੯੪ ਸ਼ਬਦ ਹਨ | ਇਹਨਾ ਵਿਚੋਂ ੨੨੧੬ ਸ਼ਬਦ ਗੁਰੂ ਅਰਜਨ ਦੇਵ ਜੀ ਹਨ | ਆਪ ਜੀ ਦੀਆਂ ਖਾਸ ਬਾਣੀਆਂ ਇਹ ਹਨ – ਬਾਰਾ-ਮਾਹਾ, ਬਾਵਨ ਅਖੱਰੀ, ਗਉੜੀ ਥਿਤੀ, ਸੁਖਮਨੀ ਸਾਹਿਬ ਤੇ ਗਾਥਾ |

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਗੁਰੂ ਸਾਹਿਬਾ ਦੇ ਉਪਦੇਸ਼ ਅਤੇ ਜੀਵਨ ਦੇ ਪੂਰਨਿਆਂ ਦਾ ਸਦਕਾ ਅਨੇਕਾ ਹਿੰਦੂ ਤੇ ਮੁਸਲਮਾਨ ਸਿੱਖੀ ਧਾਰਨ ਕਰਦੇ ਜਾਂਦੇ ਸਨ | ਅਸਾਂ ਵੇਖਿਆ ਹੈ ਕਿ ਜਿਹੜੀਆਂ ਭਾਈ ਮੰਜੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਲਈ ਕਾਇਮ ਕੀਤੀਆਂ ਸਨ, ਉਨ੍ਹਾਂ ਵਿਚੋਂ ਇਕ ਲਈ ਮੁਸ੍ਲਮਾਨੋ ਹੋਏ ਇਕ ਸਿੱਖ, ਅੱਲਾ ਯਾਰ ਖਾਂ ਨੂੰ ਨੀਅਤ ਕੀਤਾ ਗਿਆ ਸੀ, ਮੁਸਲਮਾਨਾਂ ਦਾ ਸਿੱਖ ਹੋ ਜਾਣਾ ਇਕ ਅਜਿਹਾ ਮਾਮਲਾ ਸੀ, ਜਿਸ ਤੋਂ ਸ਼ਰੱਈ ਕੱਟੜ ਮੁਸਲਮਾਨ ਬਹੁਤ ਤੈਸ਼ ਵਿੱਚ ਆਏ | ਹਾਕਮ ਕੋਮ ਦੇ ਓੁਹ ਲੋਕ ਜਿਹਨਾ ਨੇ ‘ਕਾਫਰਾਂ’ ਨੂੰ ਕਲਮਾ ਪੜਾ ਕੇ ਇਸਲਾਮ ਦੇ ਘੇਰੇ ਵਿਚ ਲਿਆਉਣ ਦਾ ਫਰਜ਼ ਆਪਣੇ ਜੁੰਮੇ ਲਿਆ ਸੀ, ‘ਮੋਮਨਾਂ’ ਨੂੰ ‘ਕਾਫਰ’ ਬੰਦੇ ਵੇਖ ਕੇ ਕੜ ਤੇ ਕਿਦਾਂ ਚੁਪ ਰਹਿ ਸਕਦੇ ਹਨ ? ਉਪਰੋਂ ਬ੍ਰਾਹਮਣ ਤੇ ਹੋਰ ਉੱਚ-ਜਾਤੀਏ ਹਿੰਦੂ ਗੁਰੂ ਸਾਹਿਬਾ ਦੇ ਚਹੁੰਆਂ ਵਰਨਾਂ (ਜਾਤਾਂ) ਨੂੰ ਇਕਮਿਕ ਕਰਨ, ਛੂਤ-ਛਾਤ ਅਤੇ ਹੋਰ ਧਾਰਮਿਕ ਭਰਮਾਂ ਨੂੰ ਤਿਆਗਣ ਤੋਂ ਆਪਣਾ ਧਰਮ ਭ੍ਰਿਸ਼ਟ ਹੋ ਰਿਹਾ ਮੰਨਦੇ ਸਨ | ਉਨ੍ਹਾ ਸਭ ਨੇ ਅਕਬਰ ਦੇ ਵੇਲੇ ਵੀ ਗੁਰੂ ਸਾਹਿਬਾ ਦੇ ਵਿਰੁੱਧ ਸ਼ਿਕਾਇਤਾਂ ਲਾਈਆਂ ਪਰ ਉਸ ਖੁਲ੍ਹ-ਦਿਲੇ ਬਾਦਸ਼ਾਹ ਨੂੰ ਸਿੱਖੀ ਅਸੂਲਾ, ਸਿੱਖੀ ਦੀ ਰਹਿਤ ਮਰਯਾਦਾ ਤੇ ਰਹਿਣੀ-ਬਹਿਣੀ ਅਤੇ ਸਿੱਖੀ ਦੇ ਪ੍ਰਚਾਰ-ਢੰਗ ਵਿੱਚ ਕੋਈ ਮਾੜੀ ਗੱਲ ਨਾ ਦਿੱਤੀ | ਉਸ ਨੇ ਨਾ ਕੇਵਲ ਦਖਲ ਦੇਣੋਂ ਹੀ ਨਾਂਹ ਕੇ ਦਿੱਤੀ, ਸਗੋਂ ਸ਼ਰਧਾ ਵੀ ਪ੍ਰਗਟ ਕੀਤੀ ਅਤੇ ਸੇਵਾ ਸਹਾਇਤਾ ਵੀ ਕੀਤੀ |
ਪਰ ਅਕਬਰ ਬਾਦਸ਼ਾਹ ਸੰਨ ੧੬੦੫ (ਸੰਮਤ ੧੬੬੨) ਵਿੱਚ ਚੜ੍ਹਾਈ ਕਰ ਗਿਆ | ਉਸ ਦਾ ਪੁੱਤ ਜਹਾਂਗੀਰ ਬਾਦਸ਼ਾਹ ਬਣਿਆ | ਓੁਹ ਇਕ ਤਾਂ ਉਂਜ ਹੀ ਕੱਟੜ ਤੇ ਮਜਬੀ ਈਰਖਾ ਦਾ ਭਰਿਆ ਹੋਇਆ ਸੀ, ਦੂਜੇ ਤਖਤ ਦੀ ਪ੍ਰਾਪਤੀ ਲਈ ਮੁਸਲਮਾਨਾਂ ਦੀ ਸਹਾਇਤਾ ਲੈਣ ਵਾਸਤੇ ਉਸ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਸ਼ਰ੍ਹਾ ਉਪਰ ਚੱਲਾਂਗਾ ਅਤੇ ਦੀਨ ਦੀ ਰੱਖਿਆ ਅਤੇ ਤਰੱਕੀ ਕਰਾਂਗਾ |
ਅਜਿਹੀ ਨੀਤੀ ਵਾਲੇ ਅਜਿਹੇ ਬਾਦਸ਼ਾਹ ਦੇ ਸਮੇਂ ਗੁਰੂ ਜੀ ਦੇ ਵੈਰੀਆਂ ਵਿਰੁੱਧੀਆਂ ਨੂੰ ਆਪਣੇ ਮਲੀਨ ਮਨਾਂ ਦੇ ਗੁਫਰ ਕੱਢਣ ਦਾ ਮੋਕਾ ਮਿਲਣਾ ਬਹੁਤ ਸੋਖਾ ਸੀ | ਉਨ੍ਹਾ ਨੇ ਜਹਾਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ | ਸਗੋਂ ਓੁਹ ਸੀ ਕੰਨਾ ਦਾ ਕੱਚਾ ਅਤੇ ਮਜਹਬੀ ਈਰਖਾਲੂ | ਨਤੀਜਾ ਇਹ ਹੋਇਆ ਕਿ ਉਸ ਦਾ ਮਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਈਰਖਾ ਤੇ ਵੈਰ ਦੇ ਜਹਿਰ ਨਾਲ ਭਰ ਗਿਆ | ਓੁਹ ਮੰਨ ਬੈਠਾ ਕਿ ਗੁਰੂ ਜੀ ਇਸਲਾਮ ਨੂੰ ਢਾਹ ਲਾਈ ਜਾ ਰਹੇ ਹਨ | ਉਸ ਨੇ ਪੱਕਾ ਇਰਾਦਾ ਕਰ ਲਿਆ ਕਿ ਜਾਂ ਤਾਂ ਉਨ੍ਹਾ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਇਸਲਾਮ ਦਾ ਵਾਧਾ ਕੀਤਾ ਜਾਵੇ ਜਾਂ ਉਨ੍ਹਾਂ ਨੂੰ ਸਹੀਦ ਕੀਤਾ ਜਾਵੇ ਅਤੇ ਇਸਲਾਮ ਨੂੰ ਲੱਗੀ ਇਸ ਢਾਹ ਨੂੰ ਥੰਮਿਆ ਤੇ ਬੰਦ ਕੀਤਾ ਜਾਵੇ | ਇਸ ਇਰਾਦੇ ਦਾ ਬਿਆਨ ਉਸ ਨੇ ਆਪਣੀ ਹੱਥੀਂ ਆਪਣੀ ਸ੍ਵੈਜੀਵਨੀ (ਤੋਂਜਕਿ ਜਹਾਂਗੀਰੀ) ਵਿੱਚ ਗੁਰੂ ਜੀ ਦੀ ਸ਼ਹੀਦੀ ਤੋਂ ਛੇ ਦਿਨ ਮਗਰੋਂ ੬ ਜੂਨ ਸੰਨ ੧੬੦੬ ਨੂੰ ਇਓੁਂ ਕੀਤਾ ਹੈ :
ਗੋਇੰਦਵਾਲ ਵਿਚ, ਜੋ ਕਿ ਦਰਿਆ ਬਿਆਸ ਦੇ ਕੰਢੇ ਤੇ ਵਾਕਿਆ ਹੈ, ਪੀਰਾਂ ਫਕੀਰਾ ਦੇ ਭੇਸ ਵਿੱਚ (ਗੁਰੂ) ਅਰਜਨ ਨਾਂ ਦਾ ਇਕ ਹਿੰਦੂ ਸੀ |* ਉਸ ਨੇ ਬਹੁਤ ਸਾਰੇ ਭੋਲੇ-ਭਾਲੇ ਹਿੰਦੂਆ ਨੂੰ ਨਹੀ,ਸਗੋਂ ਕਈ ਬੇਸਮਝ ਤੇ ਮੂਰਖ ਮੁਸਲਮਾਨਾ ਨੂੰ ਵੀ, ਆਪਣੇ ਢੰਗ ਤਰੀਕਿਆ ਤੇ ਉਪਦੇਸ਼ਾ ਦੀ ਸਿਦਕੀ ਬਣਾ ਕੇ, ਆਪਣੀ ਪੀਰੀ (ਵਡਿਆਈ) ਅਤੇ ਰੱਬ ਨਾਲ ਨਜਦੀਕੀ ਦਾ (ਜਾਂ ਪੀਰ ਤੇ ਵਲੀ ਹੋਣ ਦਾ) ਢੋਲ ਬਹੁਤ ਉਚਾ ਵਜਾਇਆ ਹੋਇਆ ਸੀ | ਲੋਕ ਉਸ ਨੂੰ ਗੁਰੂ ਆਖਦੇ ਹਨ ਅਤੇ ਸਾਰਿਆਂ ਪਾਸਿਆਂ ਤੋਂ ਮੂਰਖ ਅਤੇ ਮੂਰਖਾ ਦੇ ਪੁਜਾਰੀ ਲੋਕ ਉਸ ਦੇ ਉਦਾਲੇ ਆ ਜੋੜਦੇ ਸਨ ਅਤੇ ਉਸ ਉਪਰ ਪੂਰਾ ਭਰੋਸਾ ਪ੍ਰਗਟ ਕਰਦੇ ਸਨ | ਤਿੰਨਾ ਚਹੁੰ ਪੀੜ੍ਹੀਆ ਤੋਂ ਉਨ੍ਹਾ ਨੇ ਇਹ ਦੁਕਾਨ ਗਰਮ ਕਰ ਰਖੀ ਹੋਈ ਸੀ | ਮੁੜਤਾ ਤੋਂ ਮੇਰੇ ਦਿਲ ਵਿਚ ਖਿਆਲ ਆਇਆ ਕਰਦਾ ਸੀ, ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਜਾਂ ਉਸ ਨੂੰ ਮੁਸਲਮਾਨਾ ਦੇ ਮਤ ਵਿਚ ਲਿਆਉਣਾ ਚਾਹੀਦਾ ਹੈ |’
ਜਦੋ ਗੁਰੂ ਜੀ ਦੇ ਤੇ ਸਿਖ ਧਰਮ ਦੇ ਵੈਰੀ ਵਿਰੁੱਧੀ ਜਹਾਂਗੀਰ ਦੇ ਮਨ ਵਿੱਚ ਅਜਿਹੇ ਈਰਖਾ ਵਾਲੇ ਖਿਆਲ ਤੇ ਅੱਤ ਕਰ ਘੱਤਣ ਦੇ ਇਰਾਦੇ ਭਰਨ ਵਿੱਚ ਸਫਲ ਹੋ ਗਏ, ਤਾਂ ਉਨ੍ਹਾ ਲਈ ਬਾਕੀ ਕੰਮ ਬਹੁਤ ਸੋਖਾ ਹੋ ਗਿਆ | ਬੱਸ, ਜਹਾਗੀਰ ਨੂੰ ਕੋਈ ਅਜਿਹਾ ਭਾਣਾ ਜੀ ਬਣਾ ਕੇ ਦੇਣ ਦੀ ਲੋੜ ਸੀ ਜਿਸ ਦੇ ਅਧਾਰ ਤੇ ਓੁਹ ਗੁਰੂ ਜੀ ਨੂੰ ਹੱਥ ਪਾ ਸਕਦਾ | ਅਜਿਹਾ ਮੋਕਿਆ ਜਹਾਂਗੀਰ ਵਿਰੁੱਧ ਉਸ ਦੇ ਆਪਣੇ ਪੁੱਤ ਖੁਸਰੋ ਦੀ ਬਗਾਵਤ ਨੇ ਦੇ ਦਿੱਤਾ |
ਖੁਸਰੋ ਆਗਰੇ ਤੋਂ ਪੰਜਾਬ ਵਲ ਆਇਆ | ਉਸ ਦਾ ਪਿੱਛਾ ਕਰਦਾ-ਕਰਦਾ ਜਹਾਂਗੀਰ ਸੁਲਤਾਨਪੁਰ, ਗੋਂਦਵਾਲ, ਤਰਨ-ਤਾਰਨ ਹੁੰਦਾ ਹੋਇਆ ਲਾਹੋਰ ਪੁੱਜਾ | ਰਾਹ ਵਿਚ ਓੁਹ ਹਰ ਥਾਂ ਉਨ੍ਹਾ ਲੋਕਾ ਦਾ ਪਤਾ ਕਰਦਾ ਤੇ ਉਨ੍ਹਾ ਨੂੰ ਸਜਾਈ ਦੇਂਦਾ ਆਇਆ ਜਿਹਨਾ ਨੂੰ ਖੁਸਰੋ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਪ੍ਰਗਟ ਕੀਤੀ ਸੀ ਜਾਂ ਸਹਾਇਤਾ ਦਿੱਤੀ ਸੀ, ਜਿਹਾ ਜੀ ਸ਼ੇਖ ਨਜ਼ਾਮ ਥਾਨੇਸਾਰੀ ਨੇ ਖੁਸਰੋ ਦੇ ਹੱਕ ਵਿੱਚ ਅਰਦਾਸ ਕੀਤੀ ਸੀ | ਇਸ ਗੱਲ ਦਾ ਪਤਾ ਜਹਾਂਗੀਰ ਨੂੰ ਥਾਨੇਸਰ ਵਿਚ ਲੱਗ ਗਿਆ ਸੀ | ਓੁਸ ਬਾਬਤ ਓੁਹ ਆਪ ਲਿਖਦਾ ਹੈ – ‘ਮੈ ਖਵਾਜੇ ਨੂੰ ਸਫਰ ਖਰਚ ਦੇ ਕੇ ਮੱਕੇ ਨੂੰ ਤੋਰ ਦਿੱਤਾ |’ ਹੋਰਨਾਂ ਨਾਲ ਬੜਾ ਕਰੜਾ ਸਲੂਕ ਹੁੰਦਾ ਰਿਹਾ |
ਗੋਂਦਵਾਲ ਤੇ ਤਰਨ ਤਾਰਨ ਹੁੰਦਾ ਹੋਇਆ, ਜਹਾਂਗੀਰ ਲਾਹੋਰ ਪੁੱਜਾ | ਇਹ ਇਤਿਹਾਸਕਾਰ ਦੇ ਕਥਨ ਮੂਜਬ ਗੁਰੂ ਜੀ ਉਨ੍ਹੀ ਦਿਨੀ ਤਰਨ ਤਾਰਨ ਸਨ | ਨਾ ਇਨ੍ਹੀ ਥਾਈ ਅਤੇ ਨਾਂ ਹੀ ਰਾਹ ਵਿੱਚ ਹੋਰ ਕਿਸੇ ਥਾਂ ਇਹ ਰਿਪੋਟ ਜਾਂ ਭਿਣਕ ਤੀਕ ਵੀ ਮਿਲੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨਾਲ ਕਿਸੇ ਪ੍ਰਕਾਰ ਦੀ ਹਮਦਰਦੀ ਪ੍ਰਗਟ ਕੀਤੀ, ਜਾਂ ਓੁਨ੍ਹਾਂ ਨੂੰ ਮਿਲਿਆ ਵੀ | ਜੇ ਕੀਤੇ ਖੁਸਰੋ ਗੁਰੂ ਜੀ ਨੂੰ ਠੀਕ ਹੀ ਮਿਲਿਆ ਹੁੰਦਾ ਤੇ ਗੁਰੂ ਜੀ ਨੇ ਉਸ ਨਾਲ ਕਿਸੇ ਸ਼ਕਲ ਵਿਚ ਹਮਦਰਦੀ ਪ੍ਰਗਟ ਕੀਤੀ ਹੁੰਦੀ, ਜਾਂ ਉਸ ਨੂੰ ਕਿਸੇ ਤਰਾਂ ਦੀ ਸਹਾਇਤਾ ਦਿੱਤੀ ਹੁੰਦੀ, ਤਾਂ ਗੁਰੂ ਜੀ ਦੇ ਕੱਟੜ ਵੈਰੀ ਕਦੋਂ ਫਰਕ ਕਰਦੇ ? ਓਹ ਸਗੋਂ ਕੱਛਾ ਮਾਰਦੇ, ਗੋਂਦਵਾਲ ਜਾਂ ਤਰਨ ਤਾਰਨ ਹੀ ਉਸ ਪਾਸ ਪਹੁੰਚਦੇ ਅਤੇ ਗੁਰੂ ਜੀ ਵਿਰੁੱਧ ਰਿਪੋਟ ਕਰ ਕੇ ਆਪਣੇ ਈਰਖਾ ਨਾਲ ਸੜ ਰਹੇ ਦਿਲਾਂ ਨੂੰ ਠੰਡਾ ਕਰਦੇ | ਨਾਲੇ ਥਾਂ ਥਾਂ ਹਕੂਮਤ ਦੇ ਪੱਖੀ ‘ਵਫ਼ਾਦਾਰ’ ਓਹੋ ਜਿਹੇ ਬੰਦੇ ਵੀ ਸਨ ਜਿਹੋ ਜਿਹਿਆਂ ਨੇ ਬਾਦਸ਼ਾਹ ਨੂੰ ਸ਼ੇਖ ਨਜ਼ਾਮ ਦੀਨ ਆਦਿ ਵਰਗੇ ਖੁਸਰੋ ਦੇ ਹਮਦਰਦੀ ਦੀ ਰਿਪੋਟ ਦਿੱਤੀ ਸੀ | ਜੇ ਕੋਈ ਅਜਿਹੀ ਗਲ ਹੁੰਦੀ ਤਾਂ ਓੁਹ ਭਲਾ ਗੁਰੂ ਜੀ ਦਾ ਕਦ ਲਿਹਾਜ਼ ਕਰਦੇ ? ਓੁਹ ਵੀ ਜਰੂਰ ਜੀ ਗੁਰੂ ਜੀ ਦੀ ਖੁਸਰੋ ਨਾਲ ਕੀਤੀ ਮੁਲਾਕਾਤ ਤੇ ਹਮਦਰਦੀ ਦੀ ਰਿਪੋਟ ਬਾਦਸ਼ਾਹ ਨੂੰ ਦਿੰਦੇ | ਉਨ੍ਹਾ ਦਾ ਉਸ ਸਮੇ ਜਾਂ ਉਨ੍ਹਾ ਤਾਈ ਅਜਿਹਾ ਨਾ ਕਰਨਾ ਹੀ ਦੱਸਦਾ ਹੈ ਕਿ ਅਵੱਲ ਤਾਂ ਖੁਸਰੋ ਗੁਰੂ ਸਾਹਿਬ ਨੂੰ ਮਿਲਿਆ ਜੀ ਨਹੀਂ ਸੀ ਤੇ ਤੇ ਜੇ ਤਰਨ ਤਾਰਨ ਵਿਚ ਦੀ ਲੰਘਦਾ ਹੋਇਆ ਓੁਹ ਉਨ੍ਹਾ ਰਬ ਦੇ ਪਿਆਰੇ ਮਹਾਂਪੁਰਸ਼ਾ ਦੇ ‘ਦਰਬਾਰ’ ਹਾਜ਼ਰ ਵੀ ਹੋ ਗਿਆ ਹੋਵੇਗਾ, ਤਾਂ ਇਹ ਕੋਈ ਉਚੇਚੀ ਜਾਂ ਅਨੋਖੀ ਗੱਲ ਨਹੀਂ ਸੀ ਪਰ ਜੇ ਕੀਤੇ ਓੁਹ ਕੇਵਲ ਮਿਲਿਆ ਹੀ ਹੁੰਦਾ, ਤਾਂ ਵੀ ਗੁਰੂ-ਘਰ ਦੇ ਦੋਖੀਆ ਨੇ ਖੰਭਾ ਦੀਆਂ ਡਾਰਾਂ ਬਣਾ ਘੱਟਣੀਆਂ ਸਨ |
ਪਰ ਉਨਾਂ ਨੇ ਇਨ੍ਹੀ ਥਾਈ ਕੀਤੇ ਵੀ ਜਹਾਂਗੀਰ ਨੂੰ ਖੁਸਰੋ ਦੀ ਗੁਰੂ ਜੀ ਨਾਲ ਮੁਲਾਕਾਤ ਦੀ ਰਿਪੋਟ ਨਾ ਦਿੱਤੀ | ਕਾਰਨ ਇਹ ਸੀ ਕਿ ਉਨ੍ਹੀਂ ਥਾਈ ਮੋਕੇ ਉਤੇ ਪੁਛ-ਪੜਤਾਲ ਹੋ ਕੇ ਸੱਚ-ਝੂਠ ਦਾ ਨਿਰਨਾ ਝਟ ਹੋ ਸਕਣਾ ਸੀ ਅਤੇ ਝੂਠੀਆਂ ਰਿਪੋਟਾਂ ਦੇਣ ਵਾਲਿਆਂ ਨੂੰ ਆਪਣੀਆ ਜਾਨਾਂ ਨੂੰ ਲਾਲੇ ਪੈ ਜਾਣੇ ਸਨ | ਜੇ ਗੱਲ ਸੱਚੀ ਹੁੰਦੀ, ਤਾਂ ਓੁਹ ਲੋਕ ਉਥੇ ਹੀ ਬਾਦਸ਼ਾਹ ਨੂੰ ਮਿਲਦੇ, ਓੁਹ ਮੋਕੇ ਤੇ ਤਫਤੀਸ਼ ਕਰਦਾ ਅਤੇ ਜੁਰਮ ਸਾਬਤ ਹੋਣ ਤੇ ਗੁਰੂ ਜੀ ਨੂੰ ਤਾਂ ਗ੍ਰਿਫਤਾਰ ਕਰਕੇ ਲਾਹੋਰ ਲੈ ਜਾਂਦਾ, ਜਾਂ ਉਥੇ ਹੀ ਸਜਾ ਦੇ ਦਿੰਦਾ | ਜੀਕੁਰ ਓੁਹ ਹਰ ਥਾਂ ਕਰਦਾ ਆਇਆ ਸੀ ਪਰ ਅਜਿਹਾ ਨਾ ਕੀਤਾ ਗਿਆ |
ਜਹਾਂਗੀਰ ਲਾਹੋਰ ਪੁੱਜਾ, ਖੁਸਰੋ ਤੇ ਉਸ ਦੇ ਸਾਥੀਆਂ ਨੂੰ ਝਨਾਂ ਦੇ ਕੰਢੇ ਤੋਂ ਫੜ ਕੇ ਲਾਹੋਰ ਲਿਆਂਦਾ ਗਿਆ ਤੇ ਸਭ ਨੂੰ ਸਜਾਈ ਦਿੱਤੀਆ ਗਈਆਂ | ਮਹੀਨਾ ਕੁ ਬੀਤ ਗਿਆ ਕਿਸੇ ਨੇ ਵੀ ਗੁਰੂ ਜੀ ਵਿਰੁੱਧ ਕੋਈ ਰਿਪੋਟ ਨਾ ਕੀਤੀ ਪਰ ਜਦੋਂ ਓੁਹ ਉਥੋਂ ਤਰਨ ਨੂੰ ਤਿਆਰ ਹੋਇਆ, ਤਾਂ ਗੁਰੂ ਜੀ ਦੇ ਦੋਖੀਆ ਵੈਰੀਆ ਨੇ ਗੋਂਦ ਬਣਾ ਕੇ ਝੂਠੀ ਕਹਾਣੀ ਘੜੀ, ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ, ਉਨ੍ਹਾਂ ਨੇ ਉਸ ਦੀ ਸਹਾਇਤਾ ਕੀਤੀ ਸੀ, ਉਸ ਨੂੰ ਕੇਸਰ ਦਾ ਟਿੱਕਾ ਲਾਇਆ ਸੀ, ਆਦਿ | ਇਸ ਬਾਬਤ ਜਹਾਂਗੀਰ ਇਓੁਂ ਲਿਖਦਾ ਹੈ :
‘ਤਦੋਂ ਇਨ੍ਹੀ ਦਿਨੀ ਖੁਸਰੋ ਨੇ ਇਸ ਰਾਹ ਦਰਿਆ ਪਾਰ ਕੀਤਾ | ਇਸ ਮੂਰਖ ਆਦਮੀ (ਖੁਸਰੋ) ਨੇ ਇਰਾਦਾ ਕੀਤਾ ਕਿ ਉਸ (ਗੁਰੂ ਜੀ) ਦੀ ਸੇਵਾ (ਜਾਨ ਮੁਲਾਕਾਤ) ਪ੍ਰਾਪਤ ਕੀਤੀ ਜਾਵੇ |ਜਿਸ ਥਾਂ ਕਿ ਉਸ (ਗੁਰੂ ਜੀ) ਦਾ ਟਿਕਾਣਾ ਸੀ, ਉਥੇ ਹੀ ਖੁਸਰੋ ਨੇ ਉਤਾਰਾ ਕੀਤਾ, ਉਥੇ ਪਹੁੰਚ ਕੇ ਇਹ ਉਸ ਨੂੰ ਮਿਲਿਆ ਅਤੇ ਕੁਝ ਮਿਥੀਆਂ ਹੋਈਆਂ ਗੱਲਾ ਉਸ ਨੂੰ ਸੁਣਾਈਆਂ ਅਤੇ ਉਸ ਨੇ ਕੇਸਰ ਨਾਲ ਇਕ ਉਂਗਲ ਇਸ ਦੇ ਮੱਥੇ ਉਤੇ ਲਾਈ, ਜਿਸ ਨੂੰ ਹਿੰਦੂ ਤਿਲਕ ਆਖਦੇ ਹਨ ਤੇ ਚੰਗਾ ਸ਼ਗਨ ਸਮਝਦੇ ਹਨ |’
ਇਹ ਰਿਪੋਟ ਜਹਾਂਗੀਰ ਨੂੰ ਉਸੇ ਵੇਲੇ ਦਿੱਤੀ ਗਈ, ਜਦੋਂ ਓਹ ਲਾਹੋਰ ਤੋਂ ਤੁਰਨ ਨੂੰ ਤਿਆਰ ਹੋ ਚੁੱਕਿਆ ਸੀ | ਇਕ ਤਾਂ ਉਸ ਵੇਲੇ ਪੜਤਾਲ ਕਰਕੇ ਸੱਚ-ਝੂਠ ਦਾ ਨਿਰਣਾ ਉਂਜ ਹੀ ਔਖਾ ਸੀ, ਗੋਂਦਵਾਲ ਬੰਦੇ ਭੇਜ ਕੇ ਪੁਛ-ਪੜਤਾਲ ਕਰਨਾਂ ਜਾਂ ਉਥੋਂ ਅਗਾਂਹ ਮੰਗਵਾਉਣ ਵਿੱਚ ਚੋਖੀ ਦੇਰ ਲੱਗਣੀ ਹੈ ਉਨ੍ਹੀ ਦਿਨੀ ਆਵਾਜਾਈ ਦੇ ਸਾਧਨ ਜੁ ਅਜਿਹੇ ਸਨ | ਓਹ ਇਨ੍ਹਾ ਚਿਰ ਲਾਹੋਰ ਠੀਹਰਾਣਾ ਨਹੀ ਸੀ ਚਾਹੁੰਦਾ | ਦੂਜੇ, ਓੁਹ ਤਾਂ ਅਗੇ ਹੀ ਗੁਰੂ ਜੀ ਦੇ ਵਿਰੁੱਧ ਚਿਰਾਂ ਤੋਂ ਸੋਚੀ ਮਿਥੀ ਕਾਰਵਾਈ ਕਰਨ ਦਾ ਬਹਾਨਾ ਭਾਲਦਾ ਸੀ | ਉਸ ਨੇ ਇਸ ਰਿਪੋਟ ਨੂੰ ਕਿਸੇ ਪ੍ਰਕਾਰ ਦੀ ਪੁੱਛ ਪੜਤਾਲ ਜਾਂ ਖੋਜ-ਵਿਹਾਰ ਕੀਤੇ ਬਿਨਾ ਇੰਨ-ਬਿੰਨ ਤੇ ਪੂਰੇ ਤੋਰ ਤੇ ਸੱਚੀ ਮੰਨ ਲਿਆ | ਜੇ ਉਸਦਾ ਮਨ ਪਹਿਲਾ ਹੀ ਗੁਰੂ ਜੀ ਦੇ ਵਿਰੁੱਧ ਨਾ ਬਣਿਆ ਹੁੰਦਾ, ਤਾਂ ਓੁਹ ਲਾਹੋਰ ਦਿੱਲੀ ਜਾਣ ਸਮੇਂ ਗੋਂਦਵਾਲ ਵਿੱਚ ਦੀ ਲੰਘਣ ਲੱਗਾ ਪੜਤਾਲ ਕਰ ਸਕਦਾ ਸੀ ਪਰ ਉਸਨੇ ਇਸ ਰਿਪੋਟ ਨੂੰ ਅਲ੍ਹਾ ਦੀ ਘੱਲੀ ਸਮਝ ਕੇ ਕਬੂਲਿਆ ਅਤੇ ਫਤਵਾ ਦੇ ਦਿੱਤਾ | ਓਹ ਲਿਖਦਾ ਹੈ, ‘ਜਦੋਂ ਇਹ ਗੱਲ ਮੇਰੇ ਕੰਨੀ ਪਈ, ਤਾਂ ਮੈਂ ਤਾਂ ਅੱਗੇ ਹੀ ਉਸ ਦੇ ਝੂਠ ਤੇ ਕੁਫਰ ਨੂੰ ਚੰਗੀ ਤਰਾਂ ਜਾਣਦਾ ਸਾਂ, ਮੈ ਹੁਕਮ ਦਿੱਤਾ ਕਿ ਉਸ ਨੂੰ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ, ਉਸ ਦਾ ਘਰ-ਘਾਟ ਅਤੇ ਬੱਚੇ ਮੈਂ ਮੁਰਤਜ਼ਾ ਖਾਂ ਨੂੰ ਇਨਾਹਿਤ ਕਰ ਦਿੱਤੇ ਅਤੇ ਉਸ ਦੀ ਜਾਇਦਾਦ ਜਬਤ ਕਰ ਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਜਾਨੋਂ ਮਰ ਦਿੱਤਾ ਜਾਵੇ|’ ਹੁਕਮ ਤਾਂ ਦਿੱਤਾ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰ ਕੇ ਮੇਰੇ ਸਾਹਮਣੇ ਪੇਸ਼ ਕਰੋ, ਪਰ ਆਪ ਗੁਰੂ ਜੀ ਦੀ ਗ੍ਰਿਫਤਾਰ ਕਰ ਕੇ ਮੇਰੇ ਸਾਹਮਣੇ ਪੇਸ਼ ਕਰੋ, ਪਰ ਆਪ ਗੁਰੂ ਜੀ ਦੀ ਗ੍ਰਿਫਤਾਰੀ ਤੇ ਪੇਸ਼ੀ ਤੋਂ ਪਹਿਲਾ ਹੀ ਉਨ੍ਹਾਂ ਦਾ ਮਾਮਲਾ ਆਪਣੇ ਅਹਿਲਕਾਰਾਂ ਦੇ ਹਵਾਲੇ ਕਰ ਕੇ ਦਿੱਲੀ ਨੂੰ ਤੁਰਦਾ ਹੋਇਆ | ਗੁਰੂ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਦੇ ਕੇ ਸ਼ਹੀਦ ਕਰਨ ਦਾ ਕੰਮ ਚੰਦੂ ਨਾਮੇ ਅਹਿਲਕਾਰ ਨੇ ਆਪਣੇ ਜੁੰਮੇ ਲੈ ਲਿਆ | ਉਸ ਨੂੰ ਗੁਰੂ ਜੀ ਨਾਲ ਚਿਰੋਕਾ ਵੈਰ ਸੀ | ਓੁਹ ਇਸ ਤਰਾਂ ਕਿ ਉਸ ਦੀ ਧੀ ਦਾ ਸਾਕ ਉਸ ਦੇ ਘਰ-ਪੁਰੋਹਿਤ ਨੇ ਗੁਰੂ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਨਾਲ ਕਰਨ ਦੀ ਸਲਾਹ ਦਿੱਤੀ ਸੀ, ਤਾਂ ਓੁਹ ਅੱਗੋ ਗੁੱਸੇ ਹੋ ਕੇ ਬੋਲਿਆ ਸੀ, ‘ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾਉਣੀ ਚਾਹੁੰਦਾ ਹੈ |’ਇਸ ਤਰਾਂ ਉਸ ਨੇ ਆਪਣੇ ਘਰਾਣੇ ਨੂੰ ‘ਮੋਰੀ’ ਕਹਿ ਕੇ ਗੁਰੂ-ਘਰ ਦੀ ਸਖ਼ਤ ਬੇਅਦਬੀ ਕੀਤੀ | ਮਗਰੋਂ ਓੁਹ ਪੁਰੋਹਿਤ ਦੀ ਤਜਵੀਜ ਮੰਨਣ ਨੂੰ ਤਿਆਰ ਹੋ ਪਿਆ | ਦਿੱਲੀ ਦੀ ਸੰਗਤ ਨੇ ਚੰਦੂ ਦੇ ਇਹ ਦੁਰਬਚਨ ਸੁਣੇ ਤੇ ਗੁਰੂ ਜੀ ਨੂੰ ਬੇਨਤੀ ਮੰਨ ਲਈ ਤੇ ਸਾਕ ਨਾ ਲਿਆ ਜਾਵੇ | ਗੁਰੂ ਜੀ ਨੇ ਸੰਗਤ ਦੀ ਬੇਨਤੀ ਮੰਨ ਲਈ ਤੇ ਸਾਕ ਲੇਣੋ ਨਾਂਹ ਕਰ ਦਿੱਤੀ | ਚੰਦੂ ਲਾਹੋਰ ਦਾ ਵਸਨੀਕ ਸੀ ਤੇ ਦਿੱਲੀ ਦਰਬਾਰ ਵਿੱਚ ਅਹਿਲਕਾਰ ਸੀ | ਉਸਨੇ ਆਪਣਾ ਅਸਰ-ਰਸੂਖ ਵਰਤ ਕੇ ਗੁਰੂ ਜੀ ਨੂੰ ਆਪਣੇ ਹਵਾਲੇ ਕਰ ਲਿਆ |
ਇਹ ਵੀ ਕਿਹਾ ਜਾਂਦਾ ਹੈ ਕਿ ਚੰਦੂ ਨੇ ਇਕ ਲੱਖ ਰੁਪਿਆ ਦੇ ਕੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿਚ ਲਿਆ ਸੀ | ਪਹਿਲਾ ਉਸ ਨੇ ਤਸੀਹੇ ਦੇ ਕੇ ਗੁਰੂ ਜੀ ਪਾਸੋਂ ਲੱਖ ਰੁਪਇਆਂ ਵਸੂਲ ਕਰਨ ਦਾ ਜਤਨ ਕੀਤਾ, ਪਰ ਅਸਫਲ ਰਿਹਾ |
ਗੱਲ ਕਿਵੇਂ ਵੀ ਹੋਵੇ, ਚੰਦੂ ਨੇ ਗੁਰੂ ਜੀ ਨੂੰ ਕਸ਼ਟ ਦੇਣੇ ਸ਼ੁਰੂ ਕੀਤੇ | ਅੱਤ ਦੀ ਗਰਮੀ ਦੀ ਰੁੱਤ ਸੀ | ਪਹਿਲੇ ਦਿਨ ਅੰਨ-ਪਾਣੀ ਕੁਝ ਨਾ ਦਿੱਤਾ ਅਤੇ ਨਾ ਹੀ ਉਨ੍ਹਾ ਨੂੰ ਸੋਣ ਦਿੱਤਾ ਪਰ ਨਾਮ ਦੇ ਆਸਰੇ ਜਿਓੁਣ ਵਾਲੇ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਰਹੇ | ਦੂਜੇ ਦਿਨ ਉਨ੍ਹਾਂ ਨੂੰ ਉਭਲਦੇ ਪਾਣੀ ਦੀ ਦਗ ਵਿੱਚ ਬਿਠਇਆ ਗਿਆ ਤੇ ਹੇਠਾਂ ਹੋਰ ਅੱਗ ਬਾਲੀ ਗਈ | ਫੇਰ ਉਭਲਦੇ ਪਾਣੀ ਨਾਲ ਹੋਰ ਵੀ ਕੋਮਲ ਹੋ ਚੁਕੇ ਆਪ ਦੇ ਕੋਮਲ ਸਰੀਰ ਉਪਰ ਤੱਤੀ ਰੇਤ ਪਾਈ | ਤੀਜੇ ਦਿਨ ਆਪ ਜੀ ਨੂੰ ਤੱਤੀ ਲੋਹ ਤੇ ਬਿਠਾ ਕੇ ਹੇਠਾਂ ਅੱਗ ਬਲਦੀ ਰੱਖੀ ਗਈ ਤੇ ਉਪਰੋਂ ਤੱਤੀ ਭੱਖਦੀ ਰੇਤ ਸਰੀਰ ਤੇ ਪਾਈ ਗਈ | ਇਨ੍ਹਾਂ ਕਸ਼ਟਾ ਦੇ ਕਾਰਨ ਗੁਰੂ ਜੀ ਦਾ ਸਰੀਰ ਛਾਲੋ-ਛਾਲੀ ਹੋ ਕੇ ਅਤਿ ਨਿਰਮਲ ਹੋ ਗਿਆ | ਅੰਤ ਨੂੰ ਉਨ੍ਹਾਂ ਨੂੰ ਹੋਰ ਕਸ਼ਟ ਦੇਣ ਲਈ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟਵਾ ਦਿੱਤਾ | ਉਨ੍ਹਾਂ ਦੇ ਸਰੀਰ ਵਿੱਚ ਹੋਰ ਕਸ਼ਟ ਸਹਾਰਨ ਦੀ ਅਤੇ ਭਰੇ ਦਰਿਆ ਦੇ ਰੋੜ੍ਹ ਦਾ ਟਾਕਰਾ ਕਰਨ ਦੀ ਸ਼ਕਤੀ ਨਹੀ ਸੀ ਰਹਿ ਗਈ | ਸਰੀਰ ਨੂੰ ਦਰਿਆਂ ਰੋੜ੍ਹ ਕੇ ਲੈ ਗਿਆ ਅਤੇ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਝੱਲ ਕੇ ਅਤੇ ਕਰਤਾਰ ਭਾਣਾ ਮਿੱਠਾ ਕਰ ਕੇ ਮੰਨਦੇ ਹੋਏ ਸ਼ਹੀਦ ਹੋ ਗਏ | ਇਹ ਸਾਕਾ ਜੇਠ ਸੁਦੀ ਚੋਥ (੧ ਹਾੜ) ਸੰਮਤ ੧੬੬੩, ਮੁਤਾਬਿਕ ੩੦ ਮਈ ਸੰਨ ੧੬੦੬ ਨੂੰ ਹੋਇਆ |
ਰਾਵੀ ਉਨ੍ਹੀਂ ਦਿਨੀ ਕਿਲ੍ਹੇ ਦੇ ਨਾਲ ਲੱਗਵੀ ਵਗਦੀ ਸੀ | ਜਿਸ ਥਾਂ ਮਗਰੋਂ ਆਲੀਸ਼ਾਨ ਗੁਰਦੁਆਰਾ ਡੇਹਰਾ ਸਾਹਿਬ ਬਣਿਆ | ਉਥੇ ਹਰ ਸਾਲ ਜੇਠ ਸੁਦੀ ਚੋਥ ਨੂੰ ਬਹੁਤ ਭਾਰਾ ਜੋੜ-ਮੇਲਾ ਹੋਇਆ ਕਰਦਾ ਸੀ | ਓੁਹ ਗੁਰਦੁਆਰਾ ਹੁਣ ਪਾਕਿਸਤਾਨ ਵਿਚ ਹੈ ਤੇ ਬੰਦ ਪਿਆ ਹੈ |
ਬਾਦਸ਼ਾਹ ਵੱਲੋ ਸੱਦਾ ਪੁੱਜਣ ਤੇ ਗੁਰੂ ਜੀ ਜਾਣ ਗਏ ਸਨ ਕਿ ਸਾਡਾ ਜੋਤੀ-ਜੋਤਿ ਸਮਾਉਣ ਦਾ ਸਮਾਂ ਆ ਗਿਆ ਹੈ | ਇਸ ਕਰਕੇ ਲਾਹੋਰ ਵੱਲ ਤੁਰਨ ਲੱਗੇ ਆਪ ਆਗਿਆ ਕਰ ਗਏ ਸਨ ਕਿ ਸਾਡੇ ਜਾਣ ਮਗਰੋਂ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਗੁਰ-ਗੱਦੀ ਦੀ ਜੁੰਮੇਵਾਰੀ ਸੋਂਪ ਦਿੱਤੀ ਜਾਵੇ | ਇਹ ਰਸਮ ਜੇਠ ਵਦੀ ੧੪ (੨੮ ਜੇਠ) ਸੰਮਤ ੧੬੬੩ ਮੁਤਾਬਕ ੨੫ ਮਈ ਸੰਨ ੧੬੦੬ ਨੂੰ ਕੀਤੀ ਗਈ |


Copyright © 2014 The Sikh Life, all rights reserved. These Text is not available for use on websites, blogs or other media without the explicit written permission of the us. (Not For Copy – How To Use)


Please Share

NO COMMENTS

LEAVE A REPLY